ਸਰਕਾਰੀ ਸਕੂਲਾਂ ਵਿੱਚ ਲੱਗਣਗੀਆਂ ਸੈਨਟਰੀ ਪੈਡ ਵੈਂਡਿੰਗ ਅਤੇ ਇਨਸਨਰੇਟਰ ਮਸ਼ੀਨਾਂ


ਚੰਡੀਗੜ੍ਹ, 11 ਜਨਵਰੀ (ਸ਼ਬ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਸਕੂਲਾਂ ਵਿੱਚ ਪੜ੍ਹ ਰਹੀਆਂ ਲੜਕੀਆਂ ਦੀ ਸਿਹਤ ਸੰਭਾਲ ਲਈ ਅਹਿਮ ਕਦਮ ਚੁੱਕਦੇ ਹੋਏ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਪ੍ਰਵਾਨਗੀ ਤੋਂ ਬਾਅਦ ਸੂਬੇ ਭਰ ਦੇ 2521 ਹਾਈ ਅਤੇ ਸੀਨੀਅਰ ਸੈਕੰਡਰੀ ਸਰਕਾਰੀ ਸਕੂਲਾਂ ਲਈ 8 ਕਰੋੜ 6 ਲੱਖ 72 ਹਜ਼ਾਰ ਰੁਪਏ ਦੀ ਗ੍ਰਾਂਟ ਜਾਰੀ ਕਰ ਦਿੱਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੱਤਰ ਸਕੂਲ ਸਿੱਖਿਆ ਸ੍ਰੀ ਕਿ੍ਰਸ਼ਨ ਕੁਮਾਰ ਨੇ ਦੱਸਿਆ ਕਿ ਇਸ ਗ੍ਰਾਂਟ ਨਾਲ ਲੜਕੀਆਂ ਦੀ ਸਿਹਤ ਸੰਭਾਲ ਲਈ ਸੈਨਟਰੀ ਪੈਡ ਵੈਂਡਿੰਗ ਅਤੇ ਇਨਸਨਰੇਟਰ ਮਸ਼ੀਨਾਂ ਸਥਾਪਿਤ ਕੀਤੀਆਂ ਜਾਣਗੀਆਂ। ਇਸ ਸਕੀਮ ਹੇਠ ਹਰ ਸਕੂਲ ਨੂੰ 32 ਹਜ਼ਾਰ ਦੀ ਗ੍ਰਾਂਟ ਪ੍ਰਾਪਤ ਹੋਵੇਗੀ।
ਸਿੱਖਿਆ ਵਿਭਾਗ ਦੇ ਬੁਲਾਰੇ ਅਨੁਸਾਰ ਅੰਮਿ੍ਰਤਸਰ ਦੇ 159 ਸਕੂਲਾਂ ਲਈ 50.88 ਲੱਖ, ਬਰਨਾਲਾ ਦੇ 64 ਸਕੂਲਾਂ ਲਈ 20.48 ਲੱਖ, ਬਠਿੰਡਾ ਦੇ 164 ਸਕੂਲਾਂ ਲਈ 52.48 ਲੱਖ, ਫਰੀਦਕੋਟ ਦੇ 57 ਸਕੂਲਾਂ ਲਈ 18.24 ਲੱਖ, ਫਤਿਹਗੜ੍ਹ ਸਾਹਿਬ ਦੇ 52 ਸਕੂਲਾਂ ਲਈ 16.64 ਲੱਖ, ਫਾਜ਼ਿਲਕਾ ਦੇ 130 ਸਕੂਲਾਂ ਲਈ 41.60 ਲੱਖ, ਫਿਰੋਜ਼ਪੁਰ ਦੇ 90 ਸਕੂਲਾਂ ਲਈ 28.80 ਲੱਖ, ਗੁਰਦਾਸਪੁਰ ਦੇ 145 ਸਕੂਲਾਂ ਲਈ 46.40 ਲੱਖ, ਹੁਸ਼ਿਆਰਪੁਰ ਦੇ 151 ਸਕੂਲਾਂ ਲਈ 48.32 ਲੱਖ, ਜਲੰਧਰ ਦੇ 178 ਸਕੂਲਾਂ ਲਈ 56.96 ਲੱਖ, ਕਪੂਰਥਲਾ ਦੇ 64 ਸਕੂਲਾਂ ਲਈ 20.48 ਲੱਖ, ਲੁਧਿਆਣਾ ਦੇ 227 ਸਕੂਲਾਂ ਲਈ 72.64 ਲੱਖ, ਮਾਨਸਾ ਦੇ 101 ਸਕੂਲਾਂ ਲਈ 32.32 ਲੱਖ, ਮੋਗਾ ਦੇ 118 ਸਕੂਲਾਂ ਲਈ 37.76 ਲੱਖ, ਐਸ.ਏ.ਐਸ. ਨਗਰ ਦੇ 83 ਸਕੂਲਾਂ ਲਈ 26.56 ਲੱਖ, ਸ੍ਰੀ ਮੁਕਤਸਰ ਸਾਹਿਬ ਦੇ 102 ਸਕੂਲਾਂ ਲਈ 32.64 ਲੱਖ, ਸ਼ਹੀਦ ਭਗਤ ਸਿੰਘ ਨਗਰ ਦੇ 57 ਸਕੂਲਾਂ ਲਈ 18.24 ਲੱਖ, ਪਠਾਨਕੋਟ ਦੇ 66 ਸਕੂਲਾਂ ਲਈ 21.12 ਲੱਖ, ਪਟਿਆਲਾ ਦੇ 176 ਸਕੂਲਾਂ ਲਈ 56.32 ਲੱਖ, ਰੂਪਨਗਰ ਦੇ 65 ਸਕੂਲਾਂ ਲਈ 20.80 ਲੱਖ, ਸੰਗਰੂਰ ਦੇ 169 ਸਕੂਲਾਂ ਲਈ 54.08 ਲੱਖ ਅਤੇ ਤਰਨਤਾਰਨ ਦੇ 103 ਸਕੂਲਾਂ ਲਈ 32.96 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ

Leave a Reply

Your email address will not be published. Required fields are marked *