ਸਰਕਾਰੀ ਸਕੂਲ ਨੂੰ ਬੈਂਚ ਦਿੱਤੇ, ਸਫੈਦੀ ਕਰਵਾਈ

ਐਸ. ਏ. ਐਸ ਨਗਰ, 1 ਜੂਨ (ਸ.ਬ.) ਰੋਟਰੀ ਹਿਮਾਲੀਅਨ ਰੇਂਜ ਵੱਲੋਂ ਸਰਕਾਰੀ ਪ੍ਰਾਈਮਰੀ ਸਕੂਲ ਦੀ ਇਮਾਰਤ ਦੀ ਸਫੈਦੀ ਅਤੇ ਪੇਂਟ ਕਰਵਾਇਆ ਗਿਆ ਹੈ ਅਤੇ ਸਕੂਲ ਨੂੰ 44 (3ਸੀਟਰ) ਬੈਂਚ ਦਿੱਤੇ ਗਏ ਹਨ| ਇਸ ਮੌਕੇ ਅਕਾਲੀ ਦਲ ਸਰਕਲ ਸੋਹਾਣਾ ਦੇ ਪ੍ਰਧਾਨ ਸ੍ਰ. ਬਲਵਿੰਦਰ ਸਿੰਘ ਲਖਨੌਰ ਵਿਸ਼ੇਸ਼ ਤੌਂਰ ਤੇ ਹਾਜਿਰ ਹੋਏ ਅਤੇ ਉਹਨਾਂ ਵੱਲੋਂ ਰੋਟਰੀ ਕਲੱਬ ਦੇ ਅਹੁਦੇਦਾਰ ਅਤੇਂ ਮੈਂਬਰਾਂ ਦਾ ਸਨਮਾਨ ਕੀਤਾ ਗਿਆ|
ਇਸ ਮੌਕੇ ਹੋਰਨਾਂ ਤੋਂ ਇਲਾਵਾ ਕਲੱਬ ਦੇ ਪ੍ਰਧਾਨ ਦੀਪਕ ਗੁਪਤਾ, ਪਰਿਆ ਕਰਿਸ਼ਨਨ ਪ੍ਰੈਜੀਡੈਂਟ, ਅੰਬੁਜ ਚਤੁਰਵੇਦੀ ਸੈਕਟਰੀ ( ਰੋਟੋਰੈਕਟ ਕਲੱਬ ਚੰਡੀਗੜ੍ਹ), ਆਕਰਿਤੀ ਵਿਸ਼ਾਲ (ਪ੍ਰੋਜੈਕਟ ਹੈਡ), ਬੀ. ਪੀ. ਈ. ਓ. ਸ੍ਰੀ ਕ੍ਰਿਸ਼ਨਪੁਰੀ, ਹੈਡ ਟੀਚਰ ਆਸ਼ਿਮਾ, ਅਮਲਜੀਤ ਕੌਰ, ਪਰਮਿੰਦਰ ਕੌਰ, ਰੀਮਾ ਦੇਵ, ਅਨੂਦੀਪ ਅਤੇ ਪਿੰਡ ਦੇ ਸਮੂਹ ਵਾਸੀ ਸਰਬਜੀਤ ਸਿੰਘ ਲਖਨੌਰ, ਬਲਜਿੰਤਰ ਕੌਰ ਪੰਚ, ਸਿਮਰਜੀਤ ਸਿੰਘ ਪੰਜ, ਬਬੂਲ ਲਖਨੌਰ, ਭਾਗ ਸਿੰਘ, ਮੁਖਤਿਆਰ ਸਿੰਘ ਰਜਵੰਤ ਸਿੰਘ ਆਦਿ ਸ਼ਾਮਿਨ ਸਨ|
ਡੀ.ਸੀ.ਦਫਤਰ ਵਿਖੇ ਸਥਾਪਿਤ ਕੀਤਾ ਜਾਵੇਗਾ ਫਲੱਡ ਕੰਟਰੋਲ ਰੂਮ

Leave a Reply

Your email address will not be published. Required fields are marked *