ਸਰਕਾਰੀ ਸਕੂਲ ਫੇਜ਼ 6 ਵਿਖੇ ਮੈਥ ਮੇਲਾ ਕਰਵਾਇਆ

ਐਸ ਏ ਐਸ ਨਗਰ, 25 ਨਵੰਬਰ (ਸ.ਬ.) ਸਰਕਾਰੀ ਸਕੂਲ ਫੇਜ਼ 6 ਵਿਖੇ ਮੈਥ ਟੀਚਰ ਸ਼ਿਖਾ ਦੀ ਅਗਵਾਈ ਵਿੱਚ ਮੈਥ ਮੇਲਾ ਕਰਵਾਇਆ ਗਿਆ| ਇਸ ਮੇਲੇ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਮੈਥ ਨਾਲ ਸਬੰਧਿਤ ਵੱਖ ਵੱਖ ਮਾਡਲ ਬਣਾਏ| ਇਸ ਮੌਕੇ ਮੁੱਖ ਮਹਿਮਾਨ ਕੌਂਸਲਰ ਸ੍ਰੀ ਆਰ ਪੀ ਸ਼ਰਮਾ ਸਨ|
ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਆਰ ਪੀ ਸ਼ਰਮਾ ਨੇ ਕਿਹਾ ਕਿ ਮੈਥ ਮੇਲੇ ਕਰਵਾਉਣਾ ਸ਼ਲਾਘਾਯੋਗ ਉਪਰਾਲਾ ਹੈ, ਅਜਿਹਾ ਕਰਨ ਨਾਲ ਵਿਦਿਆਰਥੀਆਂ ਦੀ ਮੈਥ ਵਿੱਚ ਰੁਚੀ ਪੈਦਾ ਹੁੰਦੀ ਹੈ| ਇਹਨਾਂ ਮੇਲਿਆਂ ਵਿੱਚ ਹਿੱਸਾ ਲੈਣ ਨਾਲ ਵਿਦਿਆਰਥੀਆਂ ਵਿੱਚ ਅੱਗੇ ਵੱਧਣ ਅਤੇ ਮੁਕਾਬਲੇ ਦੀ ਭਾਵਨਾ ਪੈਦਾ ਹੁੰਦੀ ਹੈ| ਉਹਨਾਂ ਕਿਹਾ ਕਿ ਮੈਥ ਨੂੰ ਹਊਆ ਨਹੀਂ ਸਮਝਣਾ ਚਾਹੀਦਾ ਸਗੋਂ ਮਿਹਨਤ ਕਰਨ ਨਾਲ ਮੈਥ ਵਿੱਚ ਵੀ ਰੁਚੀ ਪੈਦਾ ਹੋ ਜਾਂਦੀ ਹੈ| ਇਸ ਮੌਕੇ ਸਕੂਲ ਪ੍ਰਿੰਸੀਪਲ ਰਾਜੇਸ਼ਵਰ ਕੌਰ ਨੇ ਮੁੱਖ ਮਹਿਮਾਨ ਅਤੇ ਹੋਰ ਮਹਿਮਾਨਾਂ ਦਾ ਧੰਨਵਾਦ ਕੀਤਾ| ਇਸ ਮੌਕੇ ਵਿਦਿਆਰਥੀ ਸਤਨਾਮ ਸਿੰਘ ਨੇ ਭਰੂਣ ਹੱਤਿਆ ਸਬੰਧੀ ਇਕ ਕਵਿਤਾ ਪੇਸ਼ ਕੀਤੀ| ਇਸ ਮੌਕੇ ਮੈਥ ਦੀਆਂ ਬੋਲੀਆਂ ਵਾਲਾ ਗਿੱਧਾ ਵੀ ਪੇਸ਼ ਕੀਤਾ ਗਿਆ| ਇਸ ਮੌਕੇ ਅਧਿਆਪਕਾ ਜਸਵੀਰ ਕੌਰ, ਪਵਨਜੀਤ ਕੌਰ, ਜਸਵਿੰਦਰ ਕੌਰ , ਰਾਜਦੀਪ ਕੌਰ, ਪਵਿੱਤਰ ਕੌਰ, ਸੁਖਵਿੰਦਰ ਕੌਰ ਵੀ ਮੌਜੂਦ ਸਨ|

Leave a Reply

Your email address will not be published. Required fields are marked *