ਸਰਕਾਰੀ ਸਕੂਲ ਬਹਾਦੁਰਗੜ੍ਹ ਵਿਖੇ ਵੈਬੀਨਾਰ ਦਾ ਆਯੋਜਨ ਕੀਤਾ


ਪਟਿਆਲਾ, 22 ਦਸੰਬਰ (ਸ.ਬ.) ਜਸਟਿਸ ਡਾ. ਐਸ. ਮੁਰਲੀਧਰ, ਕਾਰਜਕਾਰੀ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਮੁਹਾਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਸ੍ਰੀ ਰਾਜਿੰਦਰ ਅਗਰਵਾਲ, ਜਿਲਾ ਅਤੇ ਸੈਸ਼ਨਜ ਜੱਜ਼ ਕਮ ਚੇਅਰਮੈਨ, ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਪਟਿਆਲਾ ਅਤੇ ਮਿਸ ਪਰਮਿੰਦਰ ਕੌਰ, ਸਕੱਤਰ, ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਪਟਿਆਲਾ ਦੀ ਰਹਿਨੂੰਮਾਈ ਹੇਠ ਸ੍ਰੀ ਆਤਮਜੀਤ ਸਿੰਘ ਕਾਹਲੋਂ ਰਿਟੇਨਰ ਐਡਵੋਕੇਟ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬਹਾਦੁਰਗੜ੍ਹ ਵਿਖੇ ਜੂਮ ਐਪ ਰਾਂਹੀ ਇੱਕ ਵੈਬੀਨਾਰ ਦਾ ਆਯੋਜਨ ਕੀਤਾ ਗਿਆ।
ਇਸ ਵੈਬੀਨਾਰ ਵਿੱਚ ਵਿਦਿਆਰਥੀਆਂ ਨੂੰ ਨਾਲਸਾ (ਬੱਚਿਆਂ ਨੂੰ ਮਿੱਤਰਤਾਪੂਰਣ ਕਾਨੂੰਨੀ ਸੇਵਾਵਾਂ ਅਤੇ ਉਨਾਂ ਦੀ ਸੁਰੱਖਿਆ) ਯੋਜਨਾ ਸਕੀਮ, 2015, ਜੁਵੇਨਾਈਲ ਜਸਟਿਸ ਐਕਟ, ਪੋਕਸੋ ਐਕਟ, ਮੁਫਤ ਕਾਨੂੰਨੀ ਸਹਾਇਤਾ, ਸਥਾਈ ਲੋਕ ਅਦਾਲਤ (ਜਨ ਉਪਯੋਗੀ ਸੇਵਾਵਾਂ), ਮੀਡੀਏਸ਼ਨ ਅਤੇ ਕੰਸੀਲੀਏਸ਼ਨ ਸੈਂਟਰ, ਅਤੇ ਟੋਲ ਫਰੀ ਨੰਬਰ 1968 ਬਾਰੇ ਜਾਣਕਾਰੀ ਦਿੱਤੀ ਗਈ। ਇਸ ਵੈਬੀਨਾਰ ਵਿੱਚ ਕੁੱਲ 20 ਵਿਦਿਆਰਥੀਆਂ ਨੇ ਭਾਗ ਲਿਆ । ਇਸ ਸੈਸ਼ਨ ਦੌਰਾਨ ਮਿਸ ਮਨਪ੍ਰੀਤ ਇੰਚਾਰਜ, ਲੀਗਲ ਲਿਟਰੇਸੀ ਕਲੱਬ ਵੀ ਹਾਜਰ ਸੀ।

Leave a Reply

Your email address will not be published. Required fields are marked *