ਸਰਕਾਰੀ ਸਕੂਲ ਬਾਕਰਪੁਰ ਦਾ ਬਾਰਵੀਂ ਦਾ ਨਤੀਜਾ 100 ਫੀਸਦੀ ਰਿਹਾ

ਐਸ.ਏ. ਐਸ. ਨਗਰ, 24 ਅਪ੍ਰੈਲ (ਸ.ਬ.) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਕਰਪੁਰ ਦਾ ਬਾਰਵੀਂ ਕਲਾਸ ਦਾ ਨਤੀਜਾ 100 ਫੀਸਦੀ ਰਿਹਾ ਹੇ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਪ੍ਰਿੰਸੀਪਲ ਪਰਵੀਨ ਵਾਲੀਆ ਨੇ ਦੱਸਿਆ ਕਿ ਬਾਰਵੀਂ ਜਮਾਤ ਦਾ ਮਾਰਚ 2018 ਦਾ ਨਤੀਜਾ 100Ü ਰਿਹਾ ਹੈ ਸਾਇੰਸ ਗਰੁਪ ਵਿੱਚੋਂ ਜਗਜੀਤ ਸਿੰਘ ਨੇ ਪਹਿਲਾ,ਕਾਮਰਸ ਗਰੁਪ ਵਿੱਚੋਂ ਗਗਨਦੀਪ ਕੌਰ ਅਤੇ ਆਰਟਸ ਗਰੁਪ ਵਿੱਚੌਂ ਰਮਨਪ੍ਰੀਤ ਕੌਰ ਨੇ ਕ੍ਰਮਵਾਰ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ| ਉਹਨਾਂ ਕਿਹਾ ਕਿ ਇਹ ਸਾਰੇ ਵਿਦਿਆਰਥੀ ਦੱਸਵੀਂ ਤੱਕ ਪੰਜਾਬੀ ਮੀਡੀਅਮ ਵਿੱਚ ਪੜਦੇ ਸਨ ਇਨਾ ਨੇ ਸਿੱਧ ਕੀਤਾ ਹੈ ਕਿ ਸਰਕਾਰੀ ਸਕੂਲ਼ਾਂ ਵਿੱਚ ਮਿਹਨਤ ਕਰਕੇ ਵੀ ਚੰਗੇ ਨੰਬਰ ਪ੍ਰਾਪਤ ਕੀਤੇ ਜਾ ਸਕਦੇ ਹਨ| ਇਸ ਮੌਕੇ ਸੁਰਜੀਤ ਸਿੰਘ , ਸਤਪਿੰਦਰ ਕੌਰ , ਰੀਤੂ ਸੋਨੀ, ਸੂਧਾ ਧਮੀਜਾ, ਸੁਖਵਿੰਦਰ,ਹਰਵਿੰਦਰ,ਅਤੇ ਉਮਿੰਦਰ ਕੌਰ, ਜਸਵੀਰ ਸਿੰਘ, ਅੰਨੂ ਰੋਲੀ ਹਾਜ਼ਰ ਸਨ|

Leave a Reply

Your email address will not be published. Required fields are marked *