ਸਰਕਾਰੀ ਸਕੂਲ ਬਾਕਰਪੁਰ ਵਿਖੇ ਵਣ ਮਹਾਂਉਤਸਵ ਮਨਾਇਆ

ਐਸ ਏ ਐਸ ਨਗਰ, 31 ਜੁਲਾਈ (ਸ.ਬ.) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਕਰਪੁਰ ਵਿਖੇ ਵਣ ਮਹਾਂਉਤਸਵ ਮਨਾਇਆ ਗਿਆ| ਇਸ ਮੌਕੇ ਕੰਜਿਊਮਰ ਪ੍ਰੋਟੈਕਸ਼ਨ ਫੈਡਰੇਸ਼ਨ ਦੇ ਪ੍ਰਧਾਨ ਸ੍ਰੀ ਪੀ ਐਸ ਵਿਰਦੀ ਮੁੱਖ ਮਹਿਮਾਨ ਸਨ| ਇਸ ਮੌਕੇ ਸੰਬੋਧਨ ਕਰਦਿਆਂ ਸ. ਵਿਰਦੀ ਨੇ ਕਿਹਾ ਕਿ ਹਰ ਮਨੁੱਖ ਨੂੰ ਘਟੋ-ਘੱਟ ਇੱਕ ਰੁੱਖ ਜਰੂਰ ਲਾਉਣਾ ਚਾਹੀਦਾ ਹੈ| ਪੌਦੇ ਸਾਨੂੰ ਆਕਸੀਜਨ ਦਿੰਦੇ ਹਨ| ਇਸ ਤੋਂ ਇਲਾਵਾ  ਰੁੱਖਾਂ ਦੇ ਫਲ ਅਤੇ ਫੁੱਲ ਵੀ ਸਾਡੇ ਬਹੁਤ ਕੰਮ ਆਉਂਦੇ ਹਨ| ਉਹਨਾਂ ਕਿਹਾ ਕਿ ਨਵੇਂ ਪੌਦੇ ਲਗਾਉਣ ਦੇ ਨਾਲ-ਨਾਲ ਉਹਨਾਂ ਦੀ ਸੰਭਾਲ ਵੀ ਕਰਨੀ ਚਾਹੀਦੀ ਹੈ|
ਇਸ ਮੌਕੇ ਵੱਖ-ਵੱਖ ਕਿਸਮਾਂ ਦੇ 55 ਪੌਦੇ ਲਗਾਏ ਗਏ| ਇਸ ਮੌਕੇ ਸਤਿੰਦਰ ਕੌਰ ਅਤੇ ਮਧੂ ਸੂਦ ਨੇ ਪੌਦਿਆਂ ਸਬੰਧੀ ਕਵਿਤਾਵਾਂ ਪੜੀਆਂ| ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਸਕੂਲ ਵਿੱਚ ਪੌਦੇ ਲਗਾਏ|
ਇਸ ਮੌਕੇ ਸ੍ਰੀ ਸਾਬਕਾ ਜੰਗਲਾਤ ਅਧਿਕਾਰੀ ਅਤੇ ਇਨਵਾਇਰਮੈਂਟ ਪ੍ਰੋਟੈਕਸ਼ਨ ਸੁਸਾਇਟੀ ਦੇ ਸੈਕਟਰੀ ਸ੍ਰੀ ਆਰ ਐਸ ਬੈਦਵਾਨ, ਭਗਤ ਪੂਰਨ ਸਿੰਘ ਵਾਤਾਵਰਣ ਸੰਭਾਲ ਸੁਸਾਇਟੀ ਦੇ ਪ੍ਰਧਾਨ ਗੁਰਮੇਲ ਸਿੰਘ ਮੌਜੋਵਾਲ, ਹਰਮੀਤ ਸਿੰਘ ਗਿੱਲ, ਜਸਵੰਤ ਸਿੰਘ,  ਏ  ਐਨ ਸ਼ਰਮਾ, ਕੁਲਦੀਪ ਸਿੰਘ ਸਕੂਲ ਦੇ ਪ੍ਰਿੰਸੀਪਲ ਮੈਡਮ ਪ੍ਰਵੀਨ ਵਾਲੀਆ ਅਤੇ ਸਕੂਲ ਸਟਾਫ ਵੀ ਮੌਜੂਦ ਸਨ|

Leave a Reply

Your email address will not be published. Required fields are marked *