ਸਰਕਾਰੀ ਸਕੂਲ ਬਾਕਰਪੁਰ ਵਿਖੇ ਭਾਸ਼ਣ ਮੁਕਾਬਲੇ ਕਰਵਾਏ

ਐਸ ਏ ਐਸ ਨਗਰ, 12 ਅਕਤੂਬਰ (ਸ.ਬ.) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ਼ ਬਾਕਰਪੁਰ ਵਿਖੇ ਗਰੀਨ ਦਿਵਾਲੀ ਮਨਾਉਣ ਲਈ ਵਿਦਿਆਰਥੀਆਂ ਦੇ ਭਾਸ਼ਣ, ਸਲੋਗਨ ਲਿਖਣ ਅਤੇ ਦੀਵੇ ਸਜਾਉਣ ਦਾ ਮੁਕਾਬਲਾ ਕਰਵਾਇਆ ਗਿਆ| ਇਸ ਸਬੰਧੀ ਜਾਣਕਾਰੀ ਦਿੰਦਿਆਂ ਜਸਵੀਰ ਸਿੰਘ ਨੇ ਦੱਸਿਆ ਕਿ ਭਾਸ਼ਣ ਮੁਕਾਬਲੇ ਸੀਨੀਅਰ ਵਰਗ ਵਿਚੋਂ ਰਮਨਜੀਤ ਸਿੰਘ ਨੇ ਪਹਿਲਾ, ਯਾਸੀਨ ਨੇ ਦੂਜਾ, ਆਸ਼ਿਆ ਨੇ ਤੀਜਾ ਅਤੇ ਸੈਕੰਡਰੀ ਵਰਗ ਵਿੱਚੋਂ ਮੁਸਕਾਨ ਨੇ ਪਹਿਲਾ, ਸੁਮਨ ਨੇ ਦੂਜਾ ਅਤੇ ਮਨਿੰਦਰ ਨੇ ਤੀਜਾ ਸਥਾਨ ਹਾਸਿਲ ਕੀਤਾ| ਭੁਪਿੰਦਰ ਕੌਰ ਨੇ ਬੇਟੀ ਬਚਾT ਤੇ ਬੇਟੀ ਪੜਾT ਵਿਸ਼ੇ ਤੇ ਭਾਸ਼ਣ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ| ਦੀਵੇ ਬਣਾਉਣ ਵਿੱਚ ਖੁਸ਼ੀ, ਸੰਨੀ, ਅ੍ਿਰੰਤਪਾਲ ਨੇ ਕ੍ਰਮਵਾਰ ਪਹਿਲਾ,ਦੂਜਾ ਅਤੇ ਤੀਜਾ ਸਥਾਨ, ਨੌਵੀ ਤੋਂ ਬਾਰਵੀ ਦੇ ਵਰਗ ਵਿੱਚੋਂ ਦੀਪਕਾ, ਅਮਨਦੀਪ ਕੌਰ,ਯਾਸੀਨ ਨੇ ਪਹਿਲਾ, ਦੂਜਾ ਅਤੇ ਤੀਜਾ ਸ਼ਥਾਨ ਲਿਆ| ਇਸ ਮੌਕੇ ਪ੍ਰਿੰਸੀਪਲ ਪ੍ਰਵੀਨ ਵਾਲੀਆ ਨੇ ਵਿਦਿਆਰਥੀਆਂ ਨੂੰ ਦਿਵਾਲੀ ਮੌਕੇ ਪਟਾਕੇ ਨਾ ਚਲਾਉਣ, ਬਜਾਰੀ ਮਿਲਾਵਟ ਵਾਲੀਆਂ ਮਿਠਾਈਆਂ ਨਾ ਖਾਣ, ਆਪਣੇ ਕਲਾਸ ਰੂਮ ਸਾਫ ਅਤੇ ਆਲੇ ਦੁਆਲੇ ਦੀ ਸਫਾਈ ਰੱਖਣ ਲਈ ਪ੍ਰੇਰਿਆ| ਇਸ ਸਮੇਂ ਸ੍ਰੀਮਤੀ ਮਧੂ ਸੂਦ, ਸਤਪਿੰਦਰ ਕੌਰ, ਰੀਤੂ ਦੀਵਾਨ, ਰਣਜੀਤ ਕੌਰ, ਅਮਰਜੀਤ ਕੌਰ, ਪਰਮਜੀਤ ਕੌਰ, ਰੀਤੂ ਸੋਨੀ, ਬਲਬੀਰ ਕੌਰ ਹਰਵਿੰਦਰ ਅਤੇ ਉਮਿੰਦਰ ਕੌਰ ਹਾਜਰ ਸਨ|

Leave a Reply

Your email address will not be published. Required fields are marked *