ਸਰਕਾਰੀ ਸਕੂਲ ਬਾਕਰਪੁਰ ਵਿਖੇ ਸੇਵਾਮੁਕਤੀ ਮੌਕੇ ਪੌਦੇ ਦਾਨ

ਐਸ ਏ ਐਸ ਨਗਰ, 3 ਅਪ੍ਰੈਲ (ਸ.ਬ.) ਸਰਕਾਰੀ ਸੀਨੀਅਰ ਸਕੰਡਰੀ ਸਕੂਲ਼ ਬਾਕਰਪੁਰ ਵਿਖੇ ਚਾਲੀ ਸਾਲ ਦੀ ਸੇਵਾ ਕਰਨ ਉਪਰੰਤ ਸੇਵਾਦਾਰ ਜੋਗਿੰਦਰ ਸਿੰਘ ਨੇ ਆਪਣੀ                    ਸੇਵਾਮੁਕਤੀ ਮੌਕੇ ਵਾਤਾਵਰਣ ਨੂੰ ਸਾਫ ਅਤੇ ਪ੍ਰਦੂਸਣ ਤੋਂ ਰਹਿਤ ਕਰਨ ਲਈ ਗਰਾਊਡ ਵਿੱਚ ਛਾਂ ਦਾਰ ਦਰਖਤ ਅਤੇ 50 ਹੋਰ ਪੌਦੇ ਦਾਨ ਵਜੋਂ ਦਿਤੇ ਅਤੇ ਲਗਾਏ| ਸੇਵਾਦਾਰ ਜੋਗਿੰਦਰ ਸਿੰਘ ਨੇ 30 ਫੁਟ ਚਾਰ ਦਿਵਾਰੀ ਦੀ ਦਵਾਰ ਨੂੰ ਉੱਚਾ ਕਰਵਾਇਆ| ਸਕੂਲ ਦੇ ਪ੍ਰਿਸੀਪਲ ਪ੍ਰਵੀਨ ਵਾਲੀਆ ਅਤੇ ਸਮੂਹ ਸਟਾਫ ਵਲੋਂ ਜੋਗਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ|
ਇਸ ਮੌਕੇ ਮਧੂ ਸੂਦ,ਜਸਵੀਰ ਸਿੰਘ, ਰਮਨਜੀਤ ਸਿੰਘ, ਸੂਧਾ ਧਮੀਜਾ, ਅਨਿੰਦਰ ਕੌਰ, ਰਣਜੀਤ ਕੌਰ, ਕਮਲਜੀਤ ਅਤੇ ਸ਼ਿਲਪਾ ਆਦਿ ਹਾਜ਼ਰ ਸਨ|

Leave a Reply

Your email address will not be published. Required fields are marked *