ਸਰਕਾਰੀ ਸਕੂਲ ਮਨੌਲੀ ਵੱਲੋਂ ਦਿਲ ਦੇ ਬੀਮਾਰ ਬੱਚੇ ਦੇ ਅਪਰੇਸ਼ਨ ਲਈ ਅਪੀਲ

ਐਸ ਏ ਐਸ ਨਗਰ, 26 ਅਕਤੂਬਰ (ਸ.ਬ.) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਨੌਲੀ ਨੇ ਅਪੀਲ ਕੀਤੀ ਹੈ ਕਿ ਸਕੂਲ ਦੇ ਦਿਲ ਦੇ ਰੋਗੀ ਬੱਚੇ ਦੀ ਅਪਰੇਸ਼ਨ ਕਰਵਾਉਣ ਲਈ ਮਦਦ ਕੀਤੀ ਜਾਵੇ|
ਅੱਜ ਇੱਕ ਬਿਆਨ ਵਿੱਚ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਨਵਕਿਰਨ ਨੇ ਕਿਹਾ ਕਿ ਇਸ ਸਕੂਲ ਦਾ ਵਿਦਿਆਰਥੀ ਸਿਮਰਨਜੀਤ ਸਿੰਘ (16 ਸਾਲ) ਪੀ ਜੀ ਆਈ ਦੇ ਹਾਰਟ ਕੇਂਦਰ ਵਿੱਚ ਦਾਖਲ ਹੈ, ਇਸ ਬੱਚੇ ਦੇ ਦਿਲ ਵਿੱਚ ਛੇਕ ਹੈ, ਇਸ ਬੱਚੇ ਦੀ ਹਾਲਤ ਕਾਫੀ ਖਰਾਬ ਹੋ ਗਈ ਹੈ|
ਇਸਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਮਾਤਾ ਬਹੁਤ ਗਰੀਬ ਹੈ, ਪਰਿਵਾਰ ਕੋਲ ਆਮਦਨੀ ਦਾ ਕੋਈ ਸਾਧਨ ਨਹੀਂ ਹੈ| ਇਸ ਬੱਚੇ ਦੇ ਆਪਰੇਸ਼ਨ ਉੱਪਰ 2 ਲੱਖ ਰੁਪਏ ਖਰਚ ਹੋਣੇ ਹਨ, ਜੋ ਕਿ ਪਰਿਵਾਰ ਦੇਣ ਤੋਂ ਅਸਮਰਥ ਹੈ|
ਉਹਨਾਂ ਕਿਹਾ ਕਿ ਇਸ ਬੱਚੇ ਦੀ ਆਰਥਿਕ ਸਹਾਇਤਾ ਲਈ ਉਹਨਾਂ ਨਾਲ ਮੋਬਾਈਲ ਨੰਬਰ 97804-86119 ਅਤੇ ਹਰਮਿੰਦਰ ਕੌਰ ਲੈਕਚਰਾਰ ਨਾਲ ਮੋਬਾਈਲ ਨੰਬਰ 95010-24722 ਤੇ ਸੰਪਰਕ ਕੀਤਾ ਜਾ ਸਕਦਾ ਹੈ|

Leave a Reply

Your email address will not be published. Required fields are marked *