ਸਰਕਾਰੀ ਸਕੂਲ ਵਿਖੇ ਸਨਮਾਨ ਸਮਾਗਮ ਦਾ ਆਯੋਜਨ

ਐਸ ਏ ਐਸ ਨਗਰ,31 ਮਾਰਚ (ਸ.ਬ.) ਸਰਕਾਰੀ ਪ੍ਰਾਇਮਰੀ ਸਕੂਲ ਲੰਬਿਆ ਵਿਖੇ  ਇੱਕ ਸਮਾਗਮ ਦੌਰਾਨ ਪੰਜਵੀਂ ਜਮਾਤ ਦੇ ਵਿਦਿਆਰਥੀ ਸਿੰਕਦਰ ਨੂੰ ਜਿਲੇ ਵਿੱਚੋਂ ਸੈਕਿੰਡ ਅਤੇ ਪੰਜਵੀਂ  ਜਮਾਤ ਦੇ ਵਿਦਿਆਰਥੀ ਵਰਿੰਦਰ ਦੇ ਬਲਾਕ ਖਰੜ -3 ਵਿੱਚੋਂ ਤੀਜੇ ਸਥਾਨ ਉਪਰ ਆਉਣ ਉਪਰੰਤ ਸਨਮਾਨਿਤ ਕੀਤਾ ਗਿਆ|
ਇਸ ਮੌਕੇ ਸੰਬੋਧਨ ਕਰਦਿਆਂ ਸ ਭਗਵੰਤ ਸਿੰਘ ਜਿਲਾ ਸਿੱਖਿਆ ਅਫਸਰ ਮੁਹਾਲੀ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਪੜਾਈ ਹਮੇਸ਼ਾ ਹੀ ਪ੍ਰਾਈਵੇਟ ਸਕੂਲਾਂ ਨਾਲੋਂ ਵਧੀਆ ਹੁੰਦੀ ਹੈ, ਜਿਸ ਦਾ ਪਤਾ ਉਪਰੋਕਤ ਬੱਚਿਆਂ ਦੇ ਵਲੋਂ ਪ੍ਰਾਪਤ ਪ੍ਰਾਪਤੀਆਂ ਤੋਂ ਲੱਗ ਜਾਂਦਾ ਹੈ| ਇਸ ਮੌਕੇ ਐਮ ਸੀ ਅਤੇ ਸਕੂਲ ਕਮੇਟੀ ਦੇ ਚੇਅਰਮੈਨ ਸਤਵੀਰ ਸਿੰਘ ਧਨੋਆ ਨੇ ਮੰਗ ਕੀਤੀ ਕਿ ਸਕੂਲ ਦੀ ਬਿਲਡਿੰਗ, ਬਾਥਰੂਮਾਂ ਦੀ ਰਿਪੇਅਰ ਕਰਵਾਈ ਜਾਵੇ ਅਤੇ ਬੱਚਿਆਂ ਦੇ ਬੈਠਣ ਲਈ ਬੈਂਚਾਂ ਦਾ ਪ੍ਰਬੰਧ ਕੀਤਾ ਜਾਵੇ| ਇਸ ਮੌਕੇ ਪਰਵਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਸੈਕਟਰ 69,ਗੁਰਦੀਪ ਸਿੰਘ ਅਟਵਾਲ, ਮੇਜਰ ਸਿੰਘ, ਪਰਵਿੰਦਰ ਸਿੰਘ, ਪ੍ਰਿਤਪਾਲ ਸਿੰਘ, ਸਕੂਲ ਦੇ ਇੰਚਾਰਜ ਜਸਵੀਰ ਸਿੰਘ, ਪੰਜਵੀਂ ਕਲਾਸ ਦੇ ਇੰਚਾਰਜ ਈਸ਼ਾ,ਹਰਸਿਮਰਤ ਕੌਰ, ਹਰਵਿੰਦਰ ਕੌਰ ਵੀ ਮੌਜੂਦ ਸਨ|

Leave a Reply

Your email address will not be published. Required fields are marked *