ਸਰਕਾਰੀ ਸਕੂਲ਼ ਬਾਕਰਪੁਰ ਵਿਖੇ ਵੋਟਰ ਦਿਵਸ ਮਨਾਇਆ

ਐਸ ਏ ਐਸ ਨਗਰ, 25 ਜਨਵਰੀ (ਸ.ਬ.) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਕਰਪੁਰ ਵਿਖੇ ਪ੍ਰਿੰਸੀਪਲ ਪਰਵੀਨ ਵਾਲੀਆ ਦੀ ਅਗਵਾਈ ਵਿੱਚ ਰਾਸ਼ਟਰੀ ਵੋਟਰ ਦਿਵਸ ਮਣਾਇਆ ਗਿਆ| ਇਸ ਮੌਕੇ ਵਿਦਿਆਰਥੀਆਂ ਦੇ ਭਾਸ਼ਨ ਮੁਕਾਬਲੇ, ਪੇਟਿੰਗ ਅਤੇ ਕੁਇਜ ਮੁਕਾਬਲੇ ਕਰਵਾਏ ਗਏ|
ਭਾਸ਼ਨ ਮੁਕਾਬਲੇ ਵਿੱਚ 6ਵੀਂ ਤੋਂ ਅੱਠਵੀਂ ਵਰਗ ਵਿਚੋਂ ਕੋਮਲਪ੍ਰੀਤ ਨੇ ਪਹਿਲਾ, ਸੁਮਨ ਅਤੇ ਖੁਸ਼ਪ੍ਰੀਤ ਨੇ ਦੂਜਾ ਅਤੇ ਜਸ਼ਨਪ੍ਰੀਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ, ਨੌਵੀਂ ਤੋਂ ਬਾਰਵੀਂ ਵਰਗ ਦੇ ਰਾਜਵਿੰਦਰ ਕੌਰ ਨੇ ਪਹਿਲਾ, ਰਮਨਦੀਪ ਕੌਰ ਨੇ ਦੂਜਾ ਅਤੇ ਮਾਫੀਆ ਨੇ ਤੀਜਾ ਸਥਾਨ ਪ੍ਰਾਪਤ ਕੀਤਾ| ਪੇਂਟਿੰਗ ਦੇ ਮੁਕਾਬਲਿਆਂ ਵਿੱਚ ਖੁਸ਼ਪ੍ਰੀਤ ਕੌਰ, ਮਨਦੀਪ ਕੌਰ ਅਤੇ ਅਸ਼ਰੂਨ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ|
ਇਸ ਮੌਕੇ ਸ੍ਰੀਮਤੀ ਸਰੋਜ ਰਾਣੀ ਦੀ ਅਗਵਾਈ ਵਿੱਚ ਵਿਦਿਆਰਥੀਆਂ ਨੂੰ ਮੌਕ ਪੋਲ ਕਰਾ ਕੇ ਵੋਟਿੰਗ ਪ੍ਰਕ੍ਰਿਆ ਤੋਂ ਜਾਣੂ ਕਰਵਾਇਆ ਗਿਆ| ਇਸ ਮੌਕੇ ਜਸਵੀਰ ਸਿੰਘ ਨੇ ਵਿਦਿਆਰਥੀਆਂ ਨੂੰ ਅਠਾਰਾਂ ਸਾਲ ਦੀ ਉਮਰ ਪੂਰੀ ਕਰਨ ਉਪਰੰਤ ਆਪਣੀ ਵੋਟ ਬਣਾਉਣ ਲਈ ਪ੍ਰੇਰਿਤ ਕੀਤਾ| ਸਕੂਲ ਦੇ ਲੀਗਲ ਲਿਟਰੇਸੀ ਕੱਲਬ ਵਲੋਂ ਇਨਾਮ ਦਿੱਦਿਆਂ ਸਕੂਲ ਦੀ ਪ੍ਰਿੰਸੀਪਲ ਪਰਵੀਨ ਵਾਲੀਆ ਨੇ ਵਿਦਿਆਰਥੀਆਂ ਨੂੰ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨ ਦੀ ਸੰਹੁ ਚੁਕਾਈ| ਇਸ ਮੌਕੇ ਅਨੂੰ ਰੋਲੀ ਰਣਜੀਤ ਕੌਰ, ਅਨੀਤਾ ਰਾਣੀ, ਮੋਨਿਕਾ ਨੰਦਾ, ਬਲਬੀਰ ਕੌਰ ਅਤੇ ਹੋਰ ਸਟਾਫ ਮੈਂਬਰ ਹਾਜਰ ਸਨ| ਇਨ੍ਹਾਂ ਮੁਕਾਬਲਿਆਂ ਵਿੱਚ ਸੁਰਜੀਤ ਸਿੰਘ, ਰੀਤੂ ਦੀਵਾਨ,ਜਸਵੀਰ ਸਿੰਘ ਅਤੇ ਮੋਨਿਕਾ ਨੇ ਬਤੌਰ ਜੱਜ ਭੂਮਿਕਾ ਨਿਭਾਈ|

Leave a Reply

Your email address will not be published. Required fields are marked *