ਸਰਕਾਰੀ ਸੀਨੀਅਰ ਸੈਂਕਡਰੀ ਸਕੂਲ ਫੇਜ਼ 3 ਬੀ 1 ਵਿਖੇ ਜੋਨਲ ਕ੍ਰਿਕਟ ਟੂਰਨਾਮੈਂਟ ਕਰਵਾਇਆ

ਐਸ ਏ ਐਸ ਨਗਰ, 28 ਅਗਸਤ (ਸ.ਬ.) ਸਰਕਾਰੀ ਸੀਨੀਅਰ ਸੈਂਕਡਰੀ ਸਕੂਲ ਫੇਜ਼ 3 ਬੀ 1 ਵਿਖੇ ਜੋਨਲ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ| ਇਸ ਮੌਕੇ ਕਾਂਗਰਸ ਕਮੇਟੀ ਮੁਹਾਲੀ ਸ਼ਹਿਰੀ ਦੇ ਪ੍ਰਧਾਨ ਇੰਦਰਜੀਤ ਸਿੰਘ ਖੋਖਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ| ਇਸ ਮੌਕੇ ਬੋਲਦਿਆਂ ਉਹਨਾਂ ਕਿਹਾ ਕਿ ਬੱਚਿਆਂ ਦਾ ਖੇਡਾਂ ਵਿੱਚ ਹਿਸਾ ਲੈਣਾ ਬਹੁਤ ਜਰੂਰੀ ਹੈ, ਤਾਂ ਕਿ ਉਹਨਾਂ ਵਿੱਚ ਮੁਕਾਬਲੇ ਦੀ ਭਾਵਨਾ ਆਵੇ ਅਤੇ ਉਹਨਾਂ ਦਾ ਹਰ ਪਖੋਂ ਵਿਕਾਸ ਹੋ ਸਕੇ|
ਇਸ ਮੌਕੇ ਅੰਡਰ 19 ਦੇ ਹੋਏ ਜੋਨਲ ਕ੍ਰਿਕਟ ਮੁਕਾਬਲੇ ਵਿੱਚ ਗਿਆਨ ਜੋਤੀ ਸਕੂਲ ਨੂੰ ਹਰਾ ਕੇ ਵਾਈ ਪੀ ਐਸ ਸਕੂਲ ਦੀ ਟੀਮ ਜੇਤੂ ਰਹੀ| ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਬਲਜੀਤ ਸਿੰਘ ਗਰੇਵਾਲ ਸੀ. ਮੀਤ ਪ੍ਰਧਾਨ ਮੁਹਾਲੀ, ਗੁਰਮੀਤ ਸਿੰਘ ਸਿਆਣ , ਮਨਮੋਹਨ ਸਿੰਘ, ਸਤੀਸ਼ ਸ਼ਾਰਦਾ, ਗੌਰਵ ਸ਼ਰਮਾ, ਪਰਮੋਦ ਮਿੱਤਰਾ, ਨਵਜੋਤ ਸਿੰਘ ਬਾਛਲ, ਗੁਰਦੇਵ ਸਿੰਘ ਚੌਹਾਨ, ਸਕੂਲ ਦੀ ਪ੍ਰਿੰਸੀਪਲ ਡਾ ਗਿੰਨੀ ਦੁੱਗਲ , ਜੌਨਲ ਸੈਕਟਰੀ ਹਰਬੰਸ ਸਿੰਘ , ਸਟਾਫ ਮੈਂਬਰ ਅਮਰੀਕ ਸਿੰਘ, ਹਰਦੇਵ ਸਿੰਘ, ਕ੍ਰਿਸ਼ਨ ਮਹਿਤਾ ਵੀ ਮੌਜੂਦ ਸਨ|

Leave a Reply

Your email address will not be published. Required fields are marked *