ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਿਊੜ ਵਿਖੇ ਫੁੱਟਬਾਲ ਦਾ ਮੈਚ ਕਰਵਾਇਆ

ਐਸ.ਏ.ਐਸ ਨਗਰ , 12 ਜੁਲਾਈ (ਸ.ਬ.) ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ‘ਮਿਸ਼ਨ ਤੁੰਦਰਸਤ ਪੰਜਾਬ’ ਅਭਿਆਨ ਤਹਿਤ ‘ਖੇਡੋ ਪੰਜਾਬ ਪੜੋ ਪੰਜਾਬ’ ਤਹਿਤ ਸ਼ਹੀਦ ਲਾਂਸ ਨਾਇਕ ਰਣਜੋਧ ਸਿੰਘ ਸਰਕਾਰੀ ਸੀਨੀਅਰ ਸਕੈਡਰੀ ਸਕੂਲ ਤਿਊੜ ਵਿਖੇ ਅੱਜ ਸ਼੍ਰੀ ਅਧਿਆਤਮ ਪ੍ਰਕਾਸ਼ ਪੀਟੀਆਈ ਦੀ ਅਗਵਾਈ ਵਿੱਚ ਫੁੱਟਬਾਲ ਦਾ ਸ਼ੋਅ ਮੈਚ ਪਿੰਡ ਤਿਊੜ ਅਤੇ ਸ਼ਹੀਦ ਲਾਂਸ ਨਾਇਕ ਰਣਜੋਧ ਸਿੰਘ ਸਰਕਾਰੀ ਸੀਨੀਅਰ ਸਕੈਡਰੀ ਸਕੂਲ ਤਿਊੜ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ|
ਇਸ ਸ਼ੋਅ ਮੈਚ ਦਾ ਉਦਘਾਟਨ ਪ੍ਰਿੰਸੀਪਲ ਸ਼੍ਰੀ ਬਲਜੀਤ ਸਿੰਘ ਅਤੇ ਵਾਇਸ ਪ੍ਰਿੰਸੀਪਲ ਮਨਜੀਤ ਕੌਰ ਵੱਲੋਂ ਸਾਝੇ ਤੌਰ ਤੇ ਕੀਤਾ ਗਿਆ| ਇਸ ਮੌਕੇ ਸੰਬੋਧਨ ਕਰਦਿਆਂ ਪ੍ਰਿੰਸੀਪਲ ਬਲਜੀਤ ਸਿੰਘ ਨੇ ਕਿਹਾ ਖੇਡਾਂ ਸਰੀਰ ਦਾ ਸਰਵਪੱਖੀ ਵਿਕਾਸ ਤਾਂ ਕਰਦੀਆਂ ਹੀ ਹਨ ਅਤੇ ਮਨ ਨੂੰ ਖੁਸ਼ੀ ਵੀ ਬਖਸ਼ਦੀਆਂ ਹਨ| ਮਨੁੱਖ ਨੂੰ ਤੰਦਰੁਸਤ ਰਹਿਣ ਲਈ ਜਿੱਥੇ ਖੇਡਾਂ ਵਿੱਚ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ ਉਥੇ ਹਰ ਇਨਸਾਨ ਨੂੰ ਆਪਣੇ ਅੰਦਰ ਬਚਪਨ ਜਿੰਦਾ ਰੱਖਣਾ ਚਾਹੀਦਾ ਹੈ ਅਤੇ ਆਲੇ ਦੁਆਲੇ ਤੋਂ ਚੰਗੀਆਂ ਆਦਤਾਂ ਗ੍ਰਹਿਣ ਕਰਨਾ ਆਪਣੇ ਆਪ ਨੂੰ ਖੁਸ਼ ਰੱਖਣਾ ਦੱਬ ਕੇ ਮਿਹਨਤ ਕਰਨਾ ਲਗਨ ਅਤੇ ਖੁਸ਼ੀ ਨਾਲ ਕੰਮ ਕਰਨਾ ਸਭ ਤੰਦਰੁਸਤੀ ਬਖਸ਼ਦੇ ਹਨ| ਹਰ ਰੋਜ਼ ਸਵੇਰੇ ਸੈਰ ਕਰਨਾ ਹਲਕੀਆਂ ਕਸਰਤਾਂ ਕਰਨਾ ਪਰਮਾਤਮਾ ਨਾਲ ਜੁੜਨਾ, ਲੋੜਵੰਦ ਵਿਅਕਤੀਆਂ ਦੀ ਮਦਦ ਕਰਨਾ ਤੇ ਹੌਂਸਲਾ ਦਿੰਦੇ ਰਹਿਣਾ ਹਰ ਦਿਨ ਲਗਨ ਅਤੇ ਮਿਹਨਤ ਇਮਾਨਦਾਰੀ ਅਤੇ ਸੁਲਝੇ ਹੋਏ ਬਚਪਨ ਦੀ ਤਰ੍ਹਾਂ ਗੁਜ਼ਾਰਨਾ ਚਾਹੀਦਾ ਹੈ ਉਹ ਤੰਦਰੁਸਤੀ ਮਾਣਦਾ ਹੈ| ਦੋਨਾਂ ਟੀਮਾਂ ਦੇ ਖਿਡਾਰੀਆਂ ਨੇ ਗੋਲ ਕਰਨ ਲਈ ਜੱਦੋ ਜਹਿਦ ਕੀਤੀ ਅਤੇ ਗੋਲ ਦੇ ਆਖਰੀ ਮਿੰਟ ਵਿੱਚ ਸਰਕਾਰੀ ਸਕੂਲ ਤਿਊੜ ਦੇ ਫਾਰਵਰਡ ਖਿਡਾਰੀ ਜਸਕਰਨ ਨੇ ਇੱਕ ਗੋਲ ਕਰਕੇ ਆਪਣੀ ਟੀਮ ਨੂੰ ਜਿੱਤ ਦਿਵਾਈ|

Leave a Reply

Your email address will not be published. Required fields are marked *