ਸਰਕਾਰੀ ਸੀ. ਸਕੈਂਡਰੀ ਸਕੂਲ ਗੋਬਿੰਦਗੜ੍ਹ ਵਿੱਚ ਸਲਾਨਾ ਸਮਾਰੋਹ ਦਾ ਆਯੋਜਨ

ਐਸ ਏ ਐਸ ਨਗਰ, 19 ਜਨਵਰੀ (ਸ.ਬ.) ਸਰਕਾਰੀ ਸੀ. ਸਕੈਂਡਰੀ ਸਕੂਲ ਗੋਬਿੰਦਗੜ੍ਹ ਵਿਖੇ ਸਲਾਨਾ ਸਮਾਰੋਹ ਕਰਵਾਇਆ ਗਿਆ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਸੰਧਿਆ ਸ਼ਰਮਾ ਨੇ ਦੱਸਿਆ ਕਿ ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਸੱਭਿਆਚਾਰਕ, ਦੇਸ਼ ਭਗਤੀ ਨਾਲ ਭਰੇ ਗਰੁੱਪ ਡਾਂਸ ਅਤੇ ਸਕੂਲ ਵਿੱਚ ਦਾਖਲਾ ਵਧਾਉਣ ਲਈ ਸਕਿੱਟ ਵੀ ਪੇਸ਼ ਕੀਤੇ ਗਏ|
ਇਸ ਮੌਕੇ ਪ੍ਰਯਾਸ ਟਰੱਸਟ ਵੂਮੈਨ ਵੈਲਫੇਅਰ ਐਲ.ਐਡ. ਟੀ ਦੀ ਪ੍ਰਧਾਨ ਸ਼੍ਰੀਮਤੀ ਆਂਚਲ ਵਾਸਵਾਨੀ ਵੱਲੋਂ ਲੜਕੀਆਂ ਲਈ ਇਨਸੀਨੇਟਰ ਨੈਪਕਿਨ ਬਰਨਿੰਗ, ਬਾਈਡਿੰਗ ਮਸ਼ੀਨ ਅਤੇ 100 ਵਿਦਿਆਰਥੀਆਂ ਲਈ 50 ਡੈਸਕ ਦਾਨ ਦਿੱਤੇ ਗਏ|
ਇਸ ਮੌਕੇ ਔਰਾ ਹੋਮਜ਼ ਦੇ ਡਾਇਰੈਕਟਰ ਸ਼੍ਰੀ ਸੁਨੀਲ ਬਾਂਦਾ ਵੀ ਹਾਜ਼ਰ ਸਨ ਜਿਹਨਾਂ ਵਲੋਂ ਸਕੂਲ ਵਿੱਚ 75000 ਰੁਪਏ ਖਰਚ ਕੇ ਟਾਈਲਾਂ ਲਗਵਾਈਆਂ ਗਈਆਂ ਸਨ|
ਇਸ ਮੌਕੇ ਪ੍ਰਿੰਸੀਪਲ ਵੱਲੋਂ ਸਕੂਲ ਦੀ ਸਲਾਨਾ ਰਿਪੋਰਟ ਵੀ ਪੜੀ ਗਈ| ਚੰਗੀ ਕਾਰਗੁਜ਼ਾਰੀ ਵਾਲੇਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ| ਜ਼ਿਲ੍ਹਾ ਸਿੱਖਿਆ ਅਫਸਰãਸੈਕੰਡਰੀ ਸਿਖਿਆ ਸ. ਹਿੰਮਤ ਸਿੰਘ ਹੁੰਦਲ ਵੱਲੋਂ ਦਾਨੀ ਸੱਜਣਾਂ ਨੂੰ ਸਨਮਾਨਿਤ ਕੀਤਾ ਅਤੇ ਸਕੂਲ ਦੇਪ੍ਰਿੰਸੀਪਲ ਅਤੇ ਸਟਾਫ ਦੇ ਯਤਨਾਂ ਦੀ ਸ਼ਲਾਘਾ ਕੀਤੀ| ਇਸ ਮੌਕੇ ਵੱਖ-ਵੱਖ ਪਿੰਡਾਂ ਦੇ ਸਰਪੰਚ, ਵਿਦਿਆਰਥੀਆਂ ਦੇ ਮਾਪੇ ਅਤੇ ਇਲਾਕੇ ਦੇ ਪਤਵੰਤੇ ਵੀ ਹਾਜ਼ਰ ਸਨ|

Leave a Reply

Your email address will not be published. Required fields are marked *