ਸਰਕਾਰੀ ਹਸਪਤਾਲ ਸੈਕਟਰ 32 ਚੰਡੀਗੜ੍ਹ ਵਿਖੇ ਸਾਲਾਨਾ ਸਮਾਗਮ ਕਰਵਾਇਆ

ਚੰਡੀਗੜ੍ਹ, 25 ਅਪ੍ਰੈਲ (ਸ.ਬ.) ਸਰਕਾਰੀ ਹਸਪਤਾਲ ਸੈਕਟਰ 32 ਚੰਡੀਗੜ੍ਹ ਵਿਖੇ ਸਮੂਹ ਸਟਾਫ਼ ਵੱਲੋਂ ਮਿਲ ਕੇ ਸਾਲਾਨਾ ਸਮਾਗਮ ਕਰਵਾਇਆ ਗਿਆ| ਪ੍ਰਬੰਧਕਾਂ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਾਲਾਨਾ ਸਮਾਗਮ ਵਿੱਚ ਸਵੇਰੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਭਾਈ ਹਰਪਾਲ ਸਿੰਘ ਸਨੇਤੀ ਅਤੇ ਭਾਈ ਪਰਦੀਪ ਸਿੰਘ ਭਬਾਤ ਵੱਲੋਂ ਕੀਰਤਨ ਕੀਤਾ ਗਿਆ| ਇਸ ਸਮਾਗਮ ਵਿੱਚ ਏਡੀਏ ਸੁਧਾਂਸ਼ੂ ਗੌਤਮ, ਮੈਡੀਕਲ ਸੁਪਰਡੈਂਟ ਰਵੀ ਗੁਪਤਾ, ਅਸ਼ੋਕ ਕੁਮਾਰ ਜਨਰਲ ਮੈਨੇਜਰ, ਡਾਇਮੰਡ ਸਕਿਓਰਿਟੀ ਹਿੰਮਤ ਸਿੰਘ, ਸਵਰਨ ਸਿੰਘ, ਬਲਬੀਰ ਸਿੰਘ, ਭਾਗ ਸਿੰਘ, ਕਰਮਜੀਤ ਸਿੰਘ, ਜਗਜੀਤ ਸਿੰਘ, ਹਰਵਿੰਦਰ ਸਿੰਘ, ਪ੍ਰਦੀਪ ਸਿੰਘ ਹਾਜ਼ਰ ਸਨ|

Leave a Reply

Your email address will not be published. Required fields are marked *