ਸਰਕਾਰੀ ਹਾਈ ਸਕੂਲ ਗਦਾਪੁਰ ਵਿਖੇ ਸਲਾਨਾ ਸਮਾਗਮ ਕਰਵਾਇਆ

ਘਨੌਰ, 31ਜਨਵਰੀ (ਅਭਿਸ਼ੇਕ ਸੂਦ) ਸਰਕਾਰੀ ਹਾਈ ਸਕੂਲ ਗਦਾਪੁਰ ਵਿਖੇ ਸਲਾਨਾ ਸਮਾਗਮ ਕਰਵਾਇਆ ਗਿਆ| ਸਮਾਗਮ ਦਾ ਉਦਘਾਟਨ ਸੀਨੀਅਰ ਕਾਂਗਰਸੀ ਆਗੂ ਸ੍ਰ. ਸੁਰਿੰਦਰ ਪਾਲ ਸਿੰਘ ਬਿੱਟੂ ਵੱਲੋਂ ਕੀਤਾ ਗਿਆ| ਸਮਾਗਮ ਦੌਰਾਨ ਸਕੂਲ ਦੇ ਵਿਦਿਆਰਥੀਆਂ ਨੇ ਵੱਖ ਵੱਖ ਪੇਸ਼ਕਾਰੀਆਂ ਦਿੱਤੀਆਂ|
ਇਸ ਮੌਕੇ ਹੋਣਹਾਰ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਕੂਲ ਮੈਨੇਜਮੈਂਟ ਕਮੇਟੀ, ਪਿੰਡ ਦੀ ਪੰਚਾਇਤ ਅਤੇ ਮੁੱਖ ਮਹਿਮਾਣ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ|
ਇਸ ਮੌਕੇ ਸਰਕਾਰੀ ਹਾਈ ਸਕੂਲ ਗਦਾਪੁਰ ਦੇ ਇੰਚਾਰਜ ਜਸਵੰਤ ਸਿੰਘ, ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਜਗਮਾਲ ਸਿੰਘ, ਸੰਜਰਪੁਰ, ਮਹਿਮਦਪੁਰ, ਬਪਰੋਰ, ਉਕਸੀ, ਖਲਾਸਪੁਰ, ਬਲੋਪੁਰ, ਨਾਨਹੇਤ੍ਹੀ,ਰਾਏਪੁਰ ਅਤੇ ਮਿਰਜਾਪੁਰ ਸੰਥਾਰਸੀ ਦੇ ਸਰਪੰਚ ਅਤੇ ਸਮੂਹ ਪੰਚਾਇਤਾਂ ਅਤੇ ਗਦਾਪੁਰ ਦੇ ਸਾਬਕਾ ਸਰਪੰਚ ਬਾਵਾ ਸਿੰਘ, ਨੰਬਰਦਾਰ ਸਰਦਾਰਾ ਸਿੰਘ, ਜਸਪਾਲ ਕੁਮਾਰ ਪੰਮਾ, ਯੂਥ ਕਾਂਗਰਸ ਆਗੂ ਪਰਨੀਤ ਸਿੰਘ ਸਰਵਾਰਾ ਸਕੂਲ ਮੈਨੇਜਮੈਂਟ ਕਮੇਟੀ ਦੀ ਸਾਬਕਾ ਚੇਅਰਮੈਨ ਸਵਰਨਜੀਤ ਕੌਰ, ਸਾਬਕਾ ਅਧਿਆਪਕ ਸ੍ਰੀ ਵਿਸਨਦੱਤ ਸ਼ਰਮਾ, ਸਰਕਾਰੀ ਪ੍ਰਾਇਮਰੀ ਸਕੂਲ ਗਦਾਪੁਰ ਦੇ ਇੰਚਾਰਜ ਸੰਦੀਪ ਸਿੰਘ, ਮੁੱਖ ਅਧਿਆਪਕ ਸ ਹ ਸ ਬਠੋਨੀਆ ਸ੍ਰੀ ਵਿਜੇ ਕੁਮਾਰ, ਮੁੱਖ ਅਧਿਆਪਕ ਸ ਹ ਸ ਜੰਡ ਮੰਗੋਲੀ ਸੀਤਾ ਦੇਵੀ, ਜੈਪਾਲ ਕੁਮਾਰ, ਪੰਚਾਇਤ ਸੈਕਟਰੀ ਗੁਰਧਿਆਨ ਸਿੰਘ, ਨਰੇਗਾ ਸੈਕਟਰੀ ਗੁਰਪ੍ਰੀਤ ਸਿੰਘ ਅਤੇ ਵਿਦਿਆਰਥੀਆਂ ਦੇ ਮਾਤਾ ਪਿਤਾ ਮੌਜੂਦ ਸਨ|

Leave a Reply

Your email address will not be published. Required fields are marked *