ਸਰਕਾਰੀ ਹਾਈ ਸਕੂਲ ਗੋਸਲਾਂ ਵਿੱਚ ਲੋਹੜੀ ਮਨਾਈ


ਐਸ਼ਏ 14 ਜਨਵਰੀ (ਸ਼ਬ ਪਿੰਡ ਗੋਸਲਾਂ ਦੇ ਸਰਕਾਰੀ ਹਾਈ ਸਕੂਲ ਵਿੱਚ ਮੁੱਖ ਅਧਿਆਪਕ ਸ਼ਰਨਜੀਤ ਕੌਰ ਅਤੇ ਕਪਿਲ ਮੋਹਨ ਅਗਰਵਾਲ ਦੀ ਅਗਵਾਈ ਹੇਠ ਸਕੂਲ ਦੇ ਗਰਾਊਂਡ ਵਿੱਚ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਸਕੂਲ ਵਿੱਚ ਲੋਹੜੀ ਨਾਲ ਸੰਬੰਧਤ ਵਿਦਿਆਰਥੀਆਂ ਵਲੋਂ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਅਤੇ ਵਿਦਿਆਰਥੀਆਂ ਨੂੰ ਰਿਉੜੀਆਂ, ਗਚਕ, ਅਤੇ ਮੂੰਗਫਲੀਆਂ ਵੰਡੀਆਂ ਗਈਆਂ।
ਇਸ ਮੌਕੇ ਸ਼ਰਨਜੀਤ ਕੌਰ ਨੇ ਕਿਹਾ ਕਿ ਬਦਲਦੇ ਸਮੇਂ ਦੇ ਨਾਲ ਸਾਨੂੰ ਧੀਆਂ ਦੀ ਲੋਹੜੀ ਵੀ ਮੁੰਡਿਆਂ ਵਾਂਗ ਮਨਾਉਣੀ ਚਾਹੀਦੀ ਹੈ।
ਇਸ ਮੌਕੇ ਸਕੂਲ ਅਧਿਆਪਕ ਚਰਨਜੀਤ ਸਿੰਘ, ਦਲੇਰ ਸਿੰਘ, ਕੁਲਵੀਰ ਸਿੰਘ, ਜਸਵੀਰ ਸਿੰਘ, ਗੁਰਦੀਪ ਕੌਰ, ਜਸਵੀਰ ਕੌਰ, ਮਿੰਨੀ ਸ਼ਰਮਾ, ਅਨੁਪਮਾਅਤੇ ਪਿੰਡ ਦੇ ਹੋਰ ਪਤਵੰਤੇ ਹਾਜਿਰ ਸਨ।

Leave a Reply

Your email address will not be published. Required fields are marked *