ਸਰਕਾਰੀ ਹਾਈ ਸਕੂਲ ਤੰਗੋਰੀ ਦੇ ਬੱਚਿਆਂ ਨੂੰ ਗਰਮ ਜਰਸੀਆਂ ਵੰਡੀਆਂ

ਤੰਗੋਰੀ, 1 ਦਸੰਬਰ (ਸ.ਬ.) ਸਰਕਾਰੀ ਹਾਈ ਸਕੂਲ ਤੰਗੋਰੀ ਵਿਖੇ ਅੱਜ ਸਮਾਜ ਸੇਵਕਾਂ ਵਲੋਂ ਗਰਮ ਜਰਸੀਆਂ ਸਕੂਲ ਦੇ ਬੱਚਿਆਂ ਨੂੰ ਵੰਡੀਆਂ ਗਈਆਂ| ਇਸ ਮੌਕੇ ਜਿਲ੍ਹਾ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਅਤੇ ਸਮਾਜ ਸੇਵਕ ਸ੍ਰੀ ਗੁਰਦੇਵ ਸਿੰਘ ਚੌਹਾਨ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਗਰੀਬ ਤੇ ਲੋੜਵੰਦ ਬੱਚਿਆਂ ਦੀ ਸਹਾਇਤਾ ਕਰਨੀ ਚਾਹੀਦੀ ਹੈ ਤਾਂ ਕਿ ਉਹ ਵੀ ਪੜ ਲਿਖ ਸਕਣ|
ਇਸ ਮੌਕੇ ਸਾਬਕਾ ਸਰਪੰਚ ਅਤੇ ਜੱਟ ਮਹਾਂ ਸਭਾ ਦੇ ਜਨਰਲ ਸਕੱਤਰ ਸ੍ਰੀ ਮਨਜੀਤ ਸਿੰਘ, ਸ੍ਰ. ਨਾਇਬ ਸਿੰਘ ਦਾਊਂ, ਸ੍ਰੀ ਨਵਜੋਤ ਸਿੰਘ, ਸ੍ਰੀ ਪ੍ਰਮੋਦ ਮਿਤਰਾ, ਸ੍ਰੀਮਤੀ ਮਮਤਾ ਜੈਨ, ਪੰਚ ਬਲਦੇਵ ਸਿੰਘ, ਗੁਰਮੁੱਖ ਸਿੰਘ, ਸਕੂਲ ਪ੍ਰਿੰਸੀਪਲ ਸ੍ਰੀਮਤੀ ਮਨਪ੍ਰੀਤ ਕੌਰ ਸੰਧੂ, ਰਾਣੀ ਦੇਵੀ, ਜਸਮਿੰਦਰ ਕੌਰ, ਸਵਰਨਦੀਪ ਕੌਰ, ਨਵਕਿਰਨਪ੍ਰੀਤ ਸਿੰਘ, ਸਤਵੀਰ ਕੌਰ, ਲਖਵੀਰ ਕੌਰ, ਰਚਨਾ ਛਾਬੜਾ, ਆਸ਼ਾ ਰਾਣੀ, ਕਿਰਨਦੀਪ ਕੌਰ ਵੀ ਮੌਜੂਦ ਸਨ|

Leave a Reply

Your email address will not be published. Required fields are marked *