ਸਰਕਾਰੀ ਹਾਈ ਸਕੂਲ ਸਨੇਟਾ ਵਿਖੇ ਨੈਸ਼ਨਲ ਸਪੋਰਟਸ ਡੇ ਮਨਾਇਆ

ਐਸ. ਏ. ਐਸ ਨਗਰ, 29 ਅਸਗਤ (ਸ.ਬ.) ਇਥੋਂ ਦੇ ਨੇੜਲੇ ਪਿੰਡ ਸਨੇਟਾ ਦੇ ਸਰਕਾਰੀ ਹਾਈ ਸਕੂਲ ਵਿੱਚ ਮੁੱਖ ਅਧਿਆਪਕਾ ਸ਼ੁੱਭਵੰਤ ਕੌਰ ਦੀ ਅਗਵਾਈ ਵਿੱਚ ਨੈਸ਼ਨਲ ਸਪੋਰਟਸ ਦਿਵਸ ਮਨਾਇਆ ਗਿਆ| ਇਹ ਨੈਸ਼ਨਲ ਸਪੋਰਟਸ ਦਿਵਸ ਹਾਕੀ ਖਿਡਾਰੀ ਪਦਮ ਸ੍ਰੀ ਧਿਆਨ ਚੰਦ ਦੀ ਯਾਦ ਵਿੱਚ ਕਰਵਾਇਆ ਜਾਂਦਾ ਹੈ|
ਇਸ ਮੌਕੇ ਸਮਾਂ ਸਾਰਨੀ ਅਨੁਸਾਰ ਸਵੇਰੇ ਮੈਰਾਥਨ ਦੌੜ ਕਰਵਾਈ ਗਈ, ਜਿਸ ਵਿੱਚ ਸਕੂਲ ਦੇ ਅਧਿਆਪਕਾਂ ਨੇ ਵੀ ਹਿੱਸਾ ਲਿਆ| ਗਰੁੱਪ ਬਣਾ ਕੇ ਕੋਟਲਾ ਛਪਾਕੀ, ਰੁਮਾਲ ਚੁੱਕਣਾ, ਬਿੱਲੀ ਚੂਹਾ ਅਤੇ ਅੰਨਾ ਝੋਟਾ ਆਦਿ ਵਿਰਾਸਤੀ ਖੇਡਾਂ ਕਰਵਾਈਆਂ ਗਈਆਂ| ਉਡਾਣ ਸਕੀਮ ਤਹਿਤ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ ਗਏ ਅਤੇ ਊਰਜਾ ਸੁੱਰਖਿਆ ਅਤੇ ਈਂਧਨ ਬਚਾਓ ਸੰਬੰਧੀ ਵਿਦਿਆਰਥੀਆਂ ਦੇ ਚਾਰਟ ਮੇਕਿੰਗ ਮੁਕਾਬਲੇ ਕਰਵਾਏ ਗਏ| ਜੇਤੂ ਵਿਦਿਆਰਥੀਆਂ ਨੂੰ ਇਨਾਮ ਵੀ ਵੰਡੇ ਗਏ|
ਇਸ ਮੌਕੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਸ਼ਿੰਦਰਪਾਲ ਕੌਰ ਅਤੇ ਜਸਵੀਰ ਸਿੰਘ ਵੱਲੋਂ ਪ੍ਰੇਰਨਾਦਾਇਕ ਭਾਸ਼ਣ ਵੀ ਦਿੱਤਾ ਗਿਆ| ਇਸ ਮੌਕੇ ਜਗਜੀਤ ਕੌਰ, ਰਮਿੰਦਰਪਾਲ ਕੌਰ, ਲਵਜੀਤ ਕੌਰ, ਬਲਜੀਤ ਕੌਰ, ਜਸਵੀਰ ਕੌਰ, ਲਵੀਨਾ, ਸੋਨੀਆ ਗੋਇਲ, ਦਮਨਜੀਤ ਕੌਰ, ਸ਼ੈਲਪ੍ਰੀਤ ਕੌਰ, ਨਰਿੰਦਰ ਕੌਰ, ਮਨਪ੍ਰੀਤ ਸਿੰਘ ਹਾਜਿਰ ਸਨ|

Leave a Reply

Your email address will not be published. Required fields are marked *