ਸਰਕਾਰੀ ਹਾਈ ਸਕੂਲ ਸਨੇਟਾ ਵਿਖੇ ਪਾਣੀ ਬਚਾਓ ਸੰਬੰਧੀ ਚਾਰਟ ਮੇਕਿੰਗ ਮੁਕਾਬਲੇ ਕਰਵਾਏ

ਐਸ ਏ ਐਸ ਨਗਰ, 17 ਮਈ (ਸ.ਬ.) ਇੱਥੋਂ ਨੇੜਲੇ ਪਿੰਡ ਸਨੇਟਾ ਦੇ ਸਰਕਾਰੀ ਹਾਈ ਸਕੂਲ ਵਿੱਚ ਨੰਨੀ ਛਾਂ ਈਕੋ ਕੱਲਬ ਦੇ ਬੈਨਰ ਥੱਲੇਪਾਣੀ ਬਚਾਓ ਸਬੰਧੀ ਚਾਰਟ ਮੇਕਿੰਗ ਮੁਕਾਬਲੇ ਕਰਵਾਏ ਗਏ| ਇਸ ਸਬੰਧੀ ਜਾਣਕਾਰੀ ਦਿੰਦਿਆਂ ਈਕੋ ਕੱਲਬ ਦੇ ਇੰਚਾਰਜ ਪੰਜਾਬੀ ਅਧਿਆਪਕ ਜਸਵੀਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਛੇਵੀਂ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ| ਛੇਵੀਂ ਤੋਂ ਅਠਵੀਂ ਜਮਾਤ ਤੱਕ ਦੇ ਗਰੁੱਪ ਵਿੱਚੋਂ ਅਮ੍ਰਿਤਪਾਲ ਸਿੰਘ ਅਠਵੀਂ ਨੇ ਪਹਿਲਾਂ, ਹਰਪ੍ਰੀਤ ਕੌਰ ਅਠਵੀਂ ਦੂਜਾ ਅਤੇ ਨੀਲਮ ਨੇ ਤੀਜਾ ਸਥਾਨ ਹਾਸਿਲ ਕੀਤਾ| ਇਸੇ ਤਰ੍ਹਾਂ ਨੌਵੀਂ ਅਤੇ ਦਸਵੀਂ ਜਮਾਤ ਦੇ ਗਰੁੱਪ ਵਿੱਚੋਂ ਸਿਮਰਨਜੀਤ ਕੌਰ ਦਸਵੀਂ ਏ ਨੇ ਪਹਿਲਾਂ , ਸੁਰੇਸ਼ ਕੁਮਾਰ ਨੌਵੀਂ ਬੀ ਨੇ ਦੂਜਾ ਸਥਾਨ ਅਤੇ ਹਰਮਨਜੋਤ ਕੌਰ ਨੌਵੀ ਏ ਨੇ ਤੀਜਾ ਸਥਾਨ ਪ੍ਰਾਪਤ ਕੀਤਾ| ਜੇਤੂ ਵਿਦਿਆਰਥੀਆਂ ਨੂੰ ਇਨਾਮ ਪੰਜਾਬੀ ਅਧਿਆਪਕ ਜਸਵੀਰ ਸਿੰਘ ਵੱਲੋਂ ਦਿੱਤੇ ਗਏ ਜੋ ਕਿ ਮੁੱਖ ਅਧਿਆਪਕ ਸ਼ੁਭਵੰਤ ਕੌਰ ਨੇ ਤਕਸੀਮ ਕੀਤੇ| ਇਸ ਮੌਕੇ ਸਕੂਲ ਦੀ ਮੁੱਖ ਅਧਿਆਪਿਕਾ ਸ਼ੁਭਵੰਤ ਕੌਰ ਨੇ ਵਿਦਿਅਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਪਾਣੀ ਬਚਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ ਅਤੇ ਪਾਣੀ ਦੀ ਸੁਚੱਜੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਕਿ ਪਾਣੀ ਦੇ ਦਿਨ ਭਰ ਦਿਨ ਘੱਟ ਰਹੇ ਪੱਧਰ ਨੂੰ ਰੋਕਿਆ ਜਾ ਸਕੇ|
ਇਸ ਮੌਕੇ ਜਗਜੀਤ ਕੌਰ, ਰਮਿੰਦਰਪਾਲ ਕੌਰ, ਸ਼ਿੰਦਰਪਾਲ ਕੌਰ, ਜਸਵੀਰ ਕੌਰ, ਬਲਜੀਤ ਕੌਰ, ਲਵਿਨਾ, ਰੀਮਾ ਰਾਣੀ, ਲਵਜੀਤ ਕੌਰ, ਮੋਨਿਕਾ, ਸੋਨੀਆ ਗੋਇਲ, ਨਰਿੰਦਰ ਕੌਰ, ਦਮਨਜੀਤ ਕੌਰ, ਮਨਪ੍ਰੀਤ ਸਿੰਘ ਹਾਜਿਰ ਸਨ|

Leave a Reply

Your email address will not be published. Required fields are marked *