ਸਰਕਾਰ ਅਤੇ ਭਾਜਪਾ ਦੀ ਲਾਲੂ ਪਰਿਵਾਰ ਤੇ ਸੀ.ਬੀ.ਆਈ ਦੇ ਛਾਪਿਆਂ ਵਿੱਚ ਕੋਈ ਭੂਮਿਕਾ ਨਹੀਂ : ਨਾਇਡੂ

ਨਵੀਂ ਦਿੱਲੀ,7 ਜੁਲਾਈ (ਸ.ਬ.) ਰਾਜਦ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦੇ ਘਰਾਂ ਤੇ ਸੀ.ਬੀ.ਆਈ ਛਾਪੇਮਾਰੀ ਨੂੰ ਲੈ ਕੇ ਸਰਕਾਰ ਨੇ ਆਪਣੀ ਗੱਲ ਸਪਸ਼ਟ ਕੀਤੀ ਹੈ| ਕੇਂਦਰੀ ਮੰਤਰੀ  ਵੇਂਕੈਯਾ ਨਾਇਡੂ ਨੇ ਕਿਹਾ ਹੈ ਕਿ ਸਰਕਾਰ ਅਤੇ ਭਾਜਪਾ ਦੀ ਲਾਲੂ ਪਰਿਵਾਰ ਤੇ ਸੀ.ਬੀ.ਆਈ ਦੇ ਛਾਪਿਆਂ ਵਿੱਚ ਕੋਈ ਭੂਮਿਕਾ ਨਹੀਂ ਹੈ| ਸੀ.ਬੀ.ਆਈ ਕਾਨੂੰਨ ਵਿੱਚ ਉਸ ਨੂੰ ਮਿਲੇ ਅਧਿਕਾਰਾਂ ਮੁਤਾਬਕ ਕੰਮ ਕਰ ਰਹੀ ਹੈ| ਉਨ੍ਹਾਂ ਕਿਹਾ ਕਿ ਆਪਣੇ ਉਪਰ ਲੱਗੇ ਦੋਸ਼ਾਂ ਦਾ ਸਾਹਮਣਾ ਕਰਨ ਅਤੇ ਉਸ ਦਾ ਜਵਾਬ ਦੇਣ ਦੀ ਜਗ੍ਹਾ ਕੁਝ ਵਿਰੋਧੀ ਪਾਰਟੀਆਂ ਦੇ ਭਾਜਪਾ ਅਤੇ ਸਰਕਾਰ ਤੇ ਰਾਜਨੀਤਿਕ ਦੋਸ਼ ਲਗਾਉਣਾ ਫੈਸ਼ਨ ਬਣ ਗਿਆ ਹੈ ਪਰ ਮੈਨੂੰ ਉਮੀਦ ਹੈ ਕਿ ਲੋਕਾਂ ਨੂੰ ਜਲਦੀ ਹੀ ਇਹ ਸਮਝ ਆ ਜਾਵੇਗਾ ਕਿ ਇਹ ਪਾਰਟੀਆਂ ਸਰਕਾਰ ਦੇ ਉਪਰ ਦੋਸ਼ ਲਗਾ ਕੇ ਖੁਦ ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਛੁਪਾਉਣ ਦੀ ਕੋਸ਼ਿਸ਼ ਕਰ ਰਹੀ ਹੈ|

Leave a Reply

Your email address will not be published. Required fields are marked *