ਸਰਕਾਰ ਆਮ ਲੋਕਾਂ ਤੇ ਤੁਗਲਕੀ ਫਰਮਾਨ ਦੇਣ ਵੇਲੇ ਜਮੀਨੀ ਹਕੀਕਤ ਜਾਣੇ : ਵਿਰਕ

ਸਰਕਾਰ ਆਮ ਲੋਕਾਂ ਤੇ ਤੁਗਲਕੀ ਫਰਮਾਨ ਦੇਣ ਵੇਲੇ ਜਮੀਨੀ ਹਕੀਕਤ ਜਾਣੇ : ਵਿਰਕ
ਦੁਕਾਨਦਾਰ, ਡਰਾਈਵਰਾਂ, ਜਿੰਮ ਸਟਾਫ ਦੀ ਸਾਰ ਲਵੇ ਸਰਕਾਰ
ਘਨੌਰ, 4 ਸਤੰਬਰ (ਅਭਿਸ਼ੇਕ ਸੂਦ) ਕਿਸਾਨ ਸੈਲ ਦੇ ਸੂਬਾ ਸਕੱਤਰ ਹਰਿੰਦਰ ਸਿੰਘ ਵਿਰਕ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੂੰ ਪੱਤਰ ਲਿਖ ਕੇ ਕੋਰੋਨਾ ਮਹਾਂਮਾਰੀ ਦੇ ਕਰਫਿਊ ਦੌਰਾਨ ਨਿੱਕੇ ਅਤੇ ਦਰਮਿਆਨੇ ਦੁਕਾਨਦਾਰ ਅਤੇ ਵਪਾਰੀਆਂ ਸਮੇਤ ਸਕੂਲੀ ਡਰਾਈਵਰਾਂ, ਪ੍ਰਾਈਵੇਟ ਟੈਕਸੀ ਡਰਾਈਵਰਾਂ ਲਈ ਹਾਅ ਦਾ ਨਾਅਰਾ ਮਾਰਦਿਆ ਤੁਰੰਤ ਰਾਹਤ ਦੇਣ ਦੀ ਮੰਗ ਕੀਤੀ ਹੈ|
ਇਸ ਸੰਬੰਧੀ ਇੱਥੇ ਜਾਰੀ ਬਿਆਨ ਵਿੱਚ ਉਹਨਾਂ ਪ੍ਰਾਇਵੇਟ ਜਿੰਮ ਮਾਲਕਾਂ, ਜਿੰਮ ਸਟਾਫ ਲਈ ਵੀ            ਵਿਸ਼ੇਸ਼ ਵਿੱਤੀ ਸਹਾਇਤਾ ਦੀ ਮੰਗ ਕੀਤੀ ਹੈ| ਉਹਨਾਂ ਕਿਹਾ ਕਿ ਸਰਕਾਰ ਦੀਆਂ ਨਾਕਾਮੀਆਂ ਦੀ ਸਜਾ ਆਮ ਨਾਗਰਿਕਾ ਨੂੰ ਨਹੀਂ ਮਿਲਣੀ ਚਾਹੀਦੀ|
ਉਹਨਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਸ਼ੁਰੂਆਤ ਵਿੱਚ ਦੇਸ਼ ਅਤੇ ਸੂਬੇ ਦੇ ਲੋਕਾਂ ਨੇ ਸਰਕਾਰ ਦਾ ਭਰਪੂਰ ਸਾਥ ਦਿੱਤਾ ਸੀ ਅਤੇ ਮੈਡੀਕਲ, ਪੈਰਾ ਮੈਡੀਕਲ ਕਰਮਚਾਰੀ, ਸਫਾਈ ਕਰਮਚਾਰੀ, ਪੁਲੀਸ ਅਤੇ ਜਿਲਾ ਪ੍ਰਸ਼ਾਸਨ ਦੇ ਹੱਡ ਤੋੜਵੇਂ ਸੰਘਰਸ਼ ਦੀ ਸਭ ਨੇ ਪ੍ਰਸ਼ੰਸ਼ਾ ਕੀਤੀ| ਪਰ ਹੁਣ ਟੈਸਟਿੰਗ ਰਿਜਲਟ ਵਿੱਚ ਗਲਤੀਆਂ ਅਤੇ ਮਰੀਜਾਂ ਨਾਲ ਹੁੰਦਾ ਧੱਕਾ ਸਰਕਾਰ ਦੇ ਮਿਸ਼ਨ ਫਤਹਿ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆ ਰਿਹਾ ਹੈ| ਆਮ ਲੋਕਾਂ ਦਾ ਅਜਿਹੇ ਵਰਤਾਰੇ ਕਾਰਨ ਭਰੋਸਾ ਉਠਣਾ ਬਹੁਤ ਚਿੰਤਾਜਨਕ ਅਤੇ ਖਤਰਨਾਕ ਸਾਬਿਤ ਹੋ ਸਕਦਾ ਹੈ  | 
ਉਹਨਾਂ ਕਿਹਾ ਕਿ ਸਰਕਾਰ ਵਲੋਂ ਲਗਾਏ ਲਾਕਡਾਉਨ ਅਤੇ ਕਰਫਿਊ ਨੇ ਆਮ ਲੋਕਾਂ ਨੂੰ ਰੋਟੀ ਲਈ ਮੋਹਤਾਜ ਕੀਤਾ ਜਦਕਿ ਕੁਝ ਵਿਧਾਇਕਾਂ ਅਤੇ ਮਾਫੀਆ ਨੇ ਕਾਲੇ ਕਾਰੋਬਾਰ ਚਲਾਏ ਹਨ| ਉਹਨਾਂ ਸਿਖਿਆ ਮੰਤਰੀ ਸ੍ਰੀ ਵਿਜੈਇੰਦਰ ਸਿੰਗਲਾ ਨੂੰ ਸਕੂਲੀ ਬੱਸਾਂ ਦੇ ਛੋਟੇ ਠੇਕੇਦਾਰ ਅਤੇ ਡਰਾਇਵਰਾਂ ਦਾ ਇਸ ਔਖੀ ਘੜੀ ਸਾਥ ਦੇਣ ਦੀ ਮੰਗ ਕੀਤੀ ਹੈ|

Leave a Reply

Your email address will not be published. Required fields are marked *