ਸਰਕਾਰ ਤੋਂ ਸਸਤੀ ਜ਼ਮੀਨ ਲੈਣ ਵਾਲੇ ਨਿੱਜੀ ਹਸਪਤਾਲ ਗਰੀਬਾਂ ਦਾ ਮੁਫਤ ਇਲਾਜ ਵੀ ਕਰਨ : ਸੁਪਰੀਮ ਕੋਰਟ

ਨਵੀਂ ਦਿੱਲੀ, 10 ਜੁਲਾਈ (ਸ.ਬ.) ਗਰੀਬਾਂ ਦਾ ਸਸਤੇ ਵਿੱਚ ਇਲਾਜ ਹੋਵੇ, ਇਸ ਗੱਲ ਦਾ ਧਿਆਨ ਰੱਖਦੇ ਹੋਏ ਹਾਈ ਕੋਰਟ ਨੇ ਨਵਾਂ ਫਰਮਾਨ ਜਾਰੀ ਕੀਤਾ ਹੈ| ਦਰਅਸਲ, ਸੁਪਰੀਮ ਕੋਰਟ ਨੇ ਦਿੱਲੀ ਦੇ ਨਿੱਜੀ ਹਸਪਤਾਲਾਂ ਨੂੰ ਵੱਡਾ ਝਟਕਾ ਦਿੱਤਾ ਹੈ| ਕੋਰਟ ਨੇ ਕਿਹਾ ਹੈ ਕਿ ਸਰਕਾਰ ਨੇ ਜਿਨ੍ਹਾਂ ਹਸਪਤਾਲਾਂ ਨੂੰ ਸਸਤੀ ਦਰ ਤੇ ਜ਼ਮੀਨ ਦਿੱਤੀ ਹੈ, ਉਹ ਆਰਥਿਕ ਰੂਪ ਵਿੱਚ ਕਮਜ਼ੋਰ ਮਰੀਜ਼ਾਂ ਦਾ ਮੁਫਤ ਇਲਾਜ ਕਰਨਗੇ|
ਇਸ ਆਦੇਸ਼ ਤੋਂ ਬਾਅਦ ਦਿੱਲੀ ਦੇ ਮੂਲਚੰਦ, ਸੈਂਟ ਸਟੀਫਨ, ਰੌਕਲੈਂਡ ਅਤੇ ਸੀਤਾਰਾਮ ਭਾਰਤੀ ਹਸਪਤਾਲ ਨੂੰ 10Ü ਬੈਡ ਗਰੀਬਾਂ ਲਈ ਮੁਫਤ ਮੁਹੱਈਆ ਕਰਵਾਉਣੇ ਹੋਣਗੇ| ਓ.ਪੀ.ਡੀ. ਵਿੱਚ ਕੁੱਲ 25Ü ਗਰੀਬ ਮਰੀਜ਼ਾਂ ਦਾ ਮੁਫਤ ਇਲਾਜ ਹੋਵੇਗਾ| ਸੁਪਰੀਮ ਕੋਰਟ ਨੇ ਆਪਣੇ ਆਦੇਸ਼ ਵਿੱਚ ਕਿਹਾ ਕਿ ਸਰਕਾਰ ਤੋਂ ਸਸਤੀ ਕੀਮਤ ਤੇ ਜ਼ਮੀਨ ਲੈਣ ਵਾਲੇ ਹਸਪਤਾਲਾਂ ਨੂੰ ਨਿਯਮ ਮੰਨਣੇ ਹੋਣਗੇ| ਸੁਪਰੀਮ ਕੋਰਟ ਨੇ ਸਾਫ ਕਿਹਾ ਹੈ ਕਿ ਸਰਕਾਰ ਅਤੇ ਨਿੱਜੀ ਹਸਪਤਾਲਾਂ ਦੇ ਵਿਚਕਾਰ ਗਰੀਬ ਮਰੀਜਾਂ ਲਈ ਬੈਡ ਰਿਜ਼ਰਵ ਰੱਖਣ ਸੰਬੰਧੀ ਕਰਾਰ ਦਾ ਉਲੰਘਣ ਬਰਦਾਸ਼ਤ ਨਹੀਂ ਕੀਤਾ ਜਾ ਸਕੇਗਾ|
ਇਨ੍ਹਾਂ ਹੀ ਨਹੀਂ ਅਦਾਲਤ ਨੇ ਇਹ ਵੀ ਕਿਹਾ ਕਿ ਜੇਕਰ ਇਸ ਕਰਾਰ ਦਾ ਨਿੱਜੀ ਹਸਪਤਾਲ ਉਲੰਘਣ ਕਰਨਗੇ ਤਾਂ ਕੋਰਟ ਦੀ ਮਾਣਹਾਨੀ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ| ਕੋਰਟ ਨੇ ਕਿਹਾ ਕਿ ਉਹ ਇਸ ਗੱਲ ਦੀ ਜਾਂਚ ਕਰੇਗੀ ਕਿ ਨਿੱਜੀ ਹਸਪਤਾਲ ਗਰੀਬ ਮਰੀਜਾਂ ਦਾ ਮੁਫ਼ਤ ਇਲਾਜ ਕਰ ਰਹੇ ਹਨ ਕਿ ਨਹੀਂ| ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਨੂੰ ਨਿਰਦੇਸ਼ ਦਿੱਤਾ ਕਿ ਉਹ ਕੋਰਟ ਦੇ ਆਦੇਸ਼ ਦੀ ਪਾਲਣਾ ਕਰਨ ਅਤੇ ਸਮੇਂ-ਸਮੇਂ ਤੇ ਰਿਪੋਰਟ ਦਾਖਲ ਕਰਨਗੇ|

Leave a Reply

Your email address will not be published. Required fields are marked *