ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਵਿਰੁੱਧ ਲੋਕ ਅੱਗੇ ਆਉਣ : ਪਾਸਲਾ

ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਵਿਰੁੱਧ ਲੋਕ ਅੱਗੇ ਆਉਣ : ਪਾਸਲਾ
ਰਿਵੌਲਯੂਸ਼ਨਰੀ ਮਾਰਕਸਿਸਟ ਪਾਰਟੀ ਵਲੋਂ 12 ਤੋਂ 21 ਨਵੰਬਰ ਤੱਕ ਜੱਥਾ ਮਾਰਚ ਕਰਨ ਦਾ ਐਲਾਨ
ਐਸ.ਏ.ਐਸ.ਨਗਰ, 9 ਨਵੰਬਰ (ਸ.ਬ.) ਰਿਵੌਲਯੂਸ਼ਨਰੀ ਮਾਰਕਸਿਸਟ ਪਾਰਟੀ ਆਫ ਇੰਡੀਆ ਵਲੋਂ ਕੇਂਦਰ ਅਤੇ ਰਾਜ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਖਿਲਾਫ ਪੰਜਾਬ 12 ਤੋਂ 21 ਨਵੰਬਰ ਤਕ ਜੱਥਾ ਮਾਰਚ ਦਾ ਆਯੋਜਨ ਕੀਤਾ ਜਾਵੇਗਾ| ਇਸ ਬਾਰੇ ਜਾਣਕਾਰੀ ਦਿੰਦਿਆਂ ਪਾਰਟੀ ਦੇ ਜਨਰਲ ਸਕੱਤਰ ਸ੍ਰੀ ਮੰਗਤ ਰਾਮ ਪਾਸਲਾ ਨੇ ਇੱਥੇ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ 12 ਨਵੰਬਰ ਨੂੰ ਪਾਰਟੀ ਆਗੂਆਂ ਦੀਆਂ ਦੋ ਟੀਮਾਂ ਜਲ੍ਹਿਆਂ ਵਾਲਾ ਬਾਗ ਅੰਮ੍ਰਿਤਸਰ ਤੋਂ ਜੱਥਾ ਮਾਰਚ ਦੀ ਸ਼ੁਰੂਆਤ ਕਰਣਗੀਆਂ|
ਉਹਨਾਂ ਦੱਸਿਆ ਕਿ ਇੱਕ ਜੱਥੇ ਦੀ ਅਗਵਾਈ ਪਾਰਟੀ ਦੀ ਕੇਂਦਰੀ ਕਮੇਟੀ ਦੇ ਮੈਂਬਰ ਸ੍ਰ. ਗੁਰਨਾਮ ਸਿੰਘ ਦਾਉਦ ਵਲੋਂ ਕੀਤੀ ਜਾਵੇਗੀ| ਇਸ ਜੱਥੇ ਵਲੋਂ ਤਰਨ ਤਾਰਨ, ਮੋਗਾ, ਫਿਰੋਜਪੁਰ, ਫਰੀਦਕੋਟ, ਮੁਕਤਸਰ ਸਾਹਿਬ, ਫਾਜਿਲਕਾ, ਬਠਿੰਡਾ, ਮਾਨਸਾ, ਸੰਗਰੂਰ, ਪਟਿਆਲਾ, ਸੁਧਿਆਨਾ ਅਤੇ ਬਰਨਾਲਾ ਵਿੱਚ ਕਾਨਫਰੰਸਾਂ ਅਤੇ ਮੀਟਿੰਗਾਂ ਕੀਤੀਆਂ ਜਾਂਣਗੀਆਂ|
ਦੂਜਾ ਜੱਥਾ ਜਿਸਦੀ ਅਗਵਾਈ ਸ੍ਰੀ ਪਾਸਲਾ ਵਲੋਂ ਖੁਦ ਕੀਤੀ ਜਾਵੇਗੀ ਵਲੋਂ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ, ਰੋਪੜ, ਮੁਹਾਲੀ, ਜਲੰਧਰ ਅਤੇ ਕਪੂਰਥਲਾ ਜਿਲ੍ਹਿਆਂ ਵਿੱਚ ਵੱਖ ਥਾਵਾਂ ਤੇ ਮੀਟਿੰਗਾਂ ਕੀਤੀਆਂ ਜਾਣਗੀਆਂ| ਇਸ ਦੌਰਾਨ ਇਹਨਾਂ ਜੱਥਿਆਂ ਵਲੋਂ 35 ਵੱਡੀਆਂ ਕਾਨਫਰੰਸਾਂ ਕਰਨ ਦਾ ਪ੍ਰੋਗਰਾਮ ਵੀ ਉਲੀਕਿਆ ਗਿਆ ਹੈ|
ਉਹਨਾਂ ਦੱਸਿਆ ਕਿ ਇਹਨਾਂ ਜੱਥਿਆਂ ਵਲੋਂ ਪੰਜਾਬ ਵਿੱਚ ਘੁੰਮ ਕੇ ਆਮ ਲੋਕਾਂ ਨੂੰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਪ੍ਰਤੀ ਜਾਗਰੂਕ ਕੀਤਾ ਜਾਵੇਗਾ ਅਤੇ ਉਹਨਾਂ ਨੂੰ ਸਰਕਾਰ ਦੀਆਂ ਦਮਨਕਾਰੀ ਨੀਤੀਆਂ ਪ੍ਰਤੀ ਸੰਘਰਸ਼ ਕਰਨ ਲਈ ਪ੍ਰੇਰਿਆ ਜਾਵੇਗਾ|

Leave a Reply

Your email address will not be published. Required fields are marked *