ਸਰਕਾਰ ਦੀ ਕਰਜੇ ਬਾਰੇ ਕੋਈ ਸਪਸ਼ਟ ਨੀਤੀ ਨਾ ਹੋਣ ਕਾਰਨ ਖੁਦਕੁਸ਼ੀਆਂ ਦੇ ਰਾਹ ਪੈ ਰਹੇ ਹਨ ਕਿਸਾਨ : ਕਾਹਲੋਂ

ਐਸ ਏ ਐਸ ਨਗਰ, 3 ਜੁਲਾਈ (ਸ.ਬ.) ਪੰਜਾਬ  ਸਰਕਾਰ ਦਾ ਬਜਟ ਕਿਸਾਨਾਂ ਨੂੰ ਦੁਬਿਧਾ ਵਿੱਚੋਂ ਕੱਢਣ ਵਿੱਚ ਅਸਫਲ ਰਿਹਾ ਹੈ ਅਤੇ ਬਜਟ ਸੈਸ਼ਨ ਦੇ ਬਾਅਦ ਦੋ ਦਰਜਨ ਤੋਂ ਵੱਧ ਕਿਸਾਨ ਖੁਦਕੁਸ਼ੀ ਕਰ ਚੁੱਕੇ ਹਨ| ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਜਿਲ੍ਹਾ ਮੁਹਾਲੀ (ਸ਼ਹਿਰੀ) ਦੇ ਪ੍ਰਧਾਨ ਸ੍ਰ. ਪਰਮਜੀਤ ਸਿੰਘ ਕਾਹਲੋਂ ਨੇ ਗੱਲਬਾਤ ਕਰਦਿਆਂ ਪ੍ਰਗਟ ਕੀਤੇ|
ਉਹਨਾਂ ਕਿਹਾ ਕਿ ਮੁੱਖ ਮੰਤਰੀ ਅਤੇ ਵਿਤ ਮੰਤਰੀ ਵਿੱਚ ਕੋਈ ਤਾਲਮੇਲ ਨਹੀਂ ਹੈ| ਬਜਟ ਤੋਂ ਇਕ ਦਿਨ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਛੋਟੇ ਕਿਸਾਨਾਂ ਦੇ ਸਾਰੇ ਕਰਜੇ ਮੁਆਫ ਕਰਨ ਦੀ ਗੱਲ ਕਰਦੇ ਸੀ ਪ੍ਰੰਤੂ ਬਜਟ ਵਾਲੇ ਦਿਨ ਮੁੱਖ ਮੰਤਰੀ ਸਾਹਿਬ ਗੈਰ ਹਾਜਿਰ ਰਹੇ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ 1500 ਕਰੋੜ ਰੁਪਏ ਦਾ ਪ੍ਰਬੰਧ ਕਰਕੇ ਛੋਟੇ ਅਤੇ ਦਰਮਿਆਨੇ ਕਿਸਾਨਾਂ ਦੇ 2 ਲੱਖ ਤੱਕ ਦੇ ਕਰਜੇ ਮੁਆਫ ਕਰਨ ਅਤੇ ਆਤਮ ਹੱਤਿਆ ਕਰ ਚੁੱਕੇ ਕਿਸਾਨਾਂ ਦੇ ਪਰਿਵਾਰਾਂ ਦਾ ਸਾਰਾ ਕਰਜਾ ਮੁਆਫ ਕਰਨ ਦੀ ਗੱਲ ਕਰਦੇ ਰਹੇ| ਬਜਟ ਪਿੱਛੋਂ ਮੁੱਖ ਮੰਤਰੀ ਨੇ 2,50,000 ਕਿਸਾਨਾਂ ਦਾ ਕਰਜਾ ਮੁਆਫੀ ਦੇ ਅੰਕੜੇ ਦਿੱਤੇ ਹਨ| ਇਹ ਗਣਿਤ ਕਿਸਾਨਾਂ ਅਤੇ ਆਮ ਲੋਕਾਂ ਦੇ ਸਮਝ ਤੋਂ ਬਾਹਰ ਹੈ ਕਿ 1500 ਕਰੋੜ ਨਾਲ ਇਨੇ ਕਿਸਾਨਾਂ ਦਾ 2,00,000 ਰੁਪਏ ਦਾ ਕਰਜਾ ਕਿਵੇਂ ਮਾਫ ਹੋ ਸਕਦਾ ਹੈ|
ਉਹਨਾਂ ਕਿਹਾ ਕਿ ਵਿੱਤ ਮੰਤਰੀ ਵੱਲੋਂ ਕਿਸਾਨਾਂ ਅਤੇ ਮੁੱਖ ਮੰਤਰੀ ਨੂੰ ਗੁਮਰਾਹ ਜਾ ਰਿਹਾ ਹੈ| ਖੇਤ ਮਜਦੂਰਾਂ ਦਾ ਕਰਜਾ ਮੁਆਫੀ ਬਾਰੇ ਕੁੱਝ ਵੀ ਸਪਸ਼ੱਟ ਨਹੀਂ ਕੀਤਾ ਗਿਆ| ਉਹ ਵੀ ਖੁਦਕੁਸ਼ੀਆਂ ਦੇ ਰਾਹ ਤੇ ਪੈ ਚੁੱਕੇ ਹਨ| ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਦੇ ਕਰਜਾ ਮੁਆਫੀ ਦੇ ਐਲਾਨਨਾਮੇ ਵਿੱਚ ਸਪਸ਼ਟਤਾ ਲਿਆਂਦੀ ਜਾਵੇ ਅਤੇ ਅੰਨ ਦਾਤਾਵਾਂ ਦੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਣ| ਇਸ ਮੌਕੇ ਸ੍ਰ. ਪਰਮਜੀਤ ਸਿੰਘ ਕਾਹਲੋਂ ਦੇ ਨਾਲ ਸ੍ਰ ਪਰਮਜੀਤ ਸਿੰਘ ਗਿੱਲ ਪ੍ਰਧਾਨ ਸਾਚਾ ਧਨੁ, ਸ੍ਰ. ਕਰਮ ਸਿੰਘ ਬਬਰਾ , ਸ੍ਰੀਨੀਅਰ ਮੀਤ ਪ੍ਰਧਾਨ ਸ਼੍ਰੋ. ਅਕਾਲੀ ਦੇਵ (ਸ਼ਹਿਰੀ),ਅਤੇ   ਸ੍ਰੀ ਤੇਜਿੰਦਰ ਸਿੰਘ ਸ਼ੇਰਗਿੱਲ, ਸ੍ਰ. ਜਗਦੀਸ਼ ਸਿੰਘ ਮੁਲਾਜਮ ਆਗੂ, ਭਾਰਤੀ ਜਨਤਾ ਪਾਰਟੀ ਜਿਲ੍ਹਾ ਜਨਰਲ ਸਕੱਤਰ ਅਰੁਣ ਸ਼ਰਮਾ ਐਮ ਸੀ, ਲਖਵਿੰਦਰ ਸਿੰਘ ਸੋਖੀ ਵੀ ਸਾਥੀਆਂ ਸਮੇਤ ਹਾਜਿਰ ਸਨ|

Leave a Reply

Your email address will not be published. Required fields are marked *