ਸਰਕਾਰ ਦੀ ਘਰ ਘਰ ਹਰਿਆਲੀ ਸਕੀਮ ਤਹਿਤ ਸਬ ਡਵੀਜ਼ਨ ਖਰੜ ਵਿੱਚ 2 ਲੱਖ 50 ਹਜਾਰ ਪੌਦੇ ਵੰਡੇ ਜਾਣਗੇ: ਵਣ ਰੇਂਜ਼ ਅਫ਼ਸਰ

ਖਰੜ, 16 ਜੂਨ (ਸ.ਬ.)ਵਣ ਵਿਭਾਗ ਵਲੋਂ ਪੰਜਾਬ ਸਰਕਾਰ ਦੀ ਘਰ- ਘਰ ਹਰਿਆਲੀ ਸਕੀਮ ਤਹਿਤ ਸਬ ਡਵੀਜ਼ਨ ਖਰੜ ਵਿੱਚ 2.50 ਲੱਖ ਹਜ਼ਾਰ ਪੌਦੇ ਵੰਡੇ ਜਾ ਰਹੇ ਹਨ ਤਾਂ ਕਿ ਚਾਰੇ ਪਾਸੇ ਹਰਿਆਲੀ ਹੀ ਹਰਿਆਲੀ ਨਜ਼ਰ ਆਵੇ ਅਤੇ ਵੱਧ ਰਹੇ ਪ੍ਰਦੂਸ਼ਣ ਨੂੰ ਦਰੱਖਤਾਂ ਰਾਹੀਂ ਰੋਕਿਆ ਜਾ ਸਕੇ| ਇਹ ਜਾਣਕਾਰੀ ਵਣ ਰੇਜ਼ ਅਫਸਰ ਐਸ.ਏ.ਐਸ.ਨਗਰ ਮਨਜੀਤ ਸਿੰਘ ਨੇ ਦਿੱਤੀ| ਉਨ੍ਹਾਂ ਦੱਸਿਆ ਕਿ ਵਣ ਵਿਭਾਗ ਵਲੋਂ ਪਿੰਡ ਪਿੰਡ ਜਾ ਕੇ ਪੌਦੇ ਵੰਡੇ ਜਾ ਰਹੇ ਹਨ ਤੇ ਅੱਜ ਵੀ ਖਰੜ ਨਰਸਰੀ ਤੋਂ ਬਹੇੜਾ, ਹਰੜ, ਆਂਵਲਾਂ, ਗੁਲਾਬੀ ਤੁਣ, ਨਿੰਮ ਪੌਦੇ ਵੰਡੇ ਗਏ ਹਨ| ਸ਼ਹਿਰ ਦੇ ਕੌਸਲਰ ਮਲਾਗਰ ਸਿੰਘ ਨੇ ਵਣ ਵਿਭਾਗ ਦੀ ਇਸ ਮੁਹਿੰਮ ਦੀ ਸ਼ਲਾਘਾ ਕੀਤੀ ਅਤੇ ਪੌਦੇ ਵੰਡੇ ਅਤੇ ਕਿਹਾ ਕਿ ਸਾਨੂੰ ਵੱਧ ਤੋਂ ਵੱਧ ਪੌਦੇ ਲਗਾ ਕੇ ਵਾਤਾਵਰਣ ਦੀ ਸ਼ੁੱਧਤਾ ਲਈ ਅੱਗੇ ਆਉਣਾ ਚਾਹੀਦਾ ਹੈ | ਇਸ ਮੌਕੇ ਕਮਲਜੀਤ ਸਿੰਘ, ਤੇਜਵੰਤ ਸਿੰਘ ਫਾਰੈਸਟਰ, ਇੰਦਰਜੀਤ ਸਿੰਘ, ਦਵਿੰਦਰ ਸਿੰਘ, ਰਾਜਵਿੰਦਰ ਸਿੰਘ, ਅਵਤਾਰ ਸਿੰਘ ਸਮੇਤ ਹੋਰ ਸ਼ਹਿਰ ਨਿਵਾਸੀ ਹਾਜ਼ਰ ਸਨ|

Leave a Reply

Your email address will not be published. Required fields are marked *