ਸਰਕਾਰ ਦੇ ਸਖਤ ਰਵਈਏ ਨੇ ਨਸ਼ਿਆਂ ਦੇ ਸੌਦਾਗਰਾਂ ਦੀ ਕਮਰ ਤੋੜੀ : ਸਿੱਧੂ

ਐਸ ਏ ਐਸ ਨਗਰ, 11 ਸਤੰਬਰ (ਸ.ਬ.) ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਪੂਰੀ ਸਖਤੀ ਵਰਤੀ ਜਾ ਰਹੀ ਹੈ ਅਤੇ ਸਰਕਾਰ ਦੇ ਸਖਤ ਰਵੱਈਏ ਕਾਰਨ ਨਸ਼ਿਆਂ ਦੇ ਸੌਦਾਗਰਾਂ ਦੀ ਕਮਰ ਟੁੱਟ ਚੁੱਕੀ ਹੈ| ਸਰਕਾਰ ਵਲੋਂ ਸੂਬੇ ਵਿੱਚ ਨਸ਼ੇ ਦੇ ਆਦੀ ਹੋ ਚੁੱਕੇ ਨੌਜਵਾਨਾਂ ਨੂੰ ਵਧੀਆ ਅਤੇ ਸਸਤਾ ਇਲਾਜ ਮਹੁੱਈਆ ਕਰਵਾਉਣ ਕਾਰਨ ਅੱਜ ਸੂਬੇ ਦੇ ਲੱਖਾਂ ਹੀ ਨੌਜਵਾਨ ਨਸ਼ਿਆਂ ਦਾ ਤਿਆਗ ਕਰਕੇ ਖੁਸ਼ਹਾਲ ਜਿੰਦਗੀ ਵੱਲ ਕਦਮ ਵਧਾ ਰਹੇ ਹਨ ਅਤੇ ਇਹ ਸਾਰਾ ਕੁੱਝ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਉਸਾਰੂ ਤੇ ਅਗਾਂਹਵਧੂ ਸੋਚ ਕਾਰਨ ਹੀ ਸੰਭਵ ਹੋਇਆ ਹੈ| ਇਹਨਾਂ ਵਿਚਾਰਾ ਦਾ ਪ੍ਰਗਟਾਵਾ ਨਜਦੀਕੀ ਪੈਂਦੇ ਪਿੰਡ ਬਾਕਰਪੁਰ ਵਿਖੇ ਬੈਦਵਾਣ ਸਪੋਰਟਸ ਕਲੱਬ ਵੱਲੋਂ ਕਰਵਾਏ ਗਏ ਗੁੱਗਾ ਮਾੜੀ ਦੇ ਮੇਲੇ ਨੂੰ ਸਮਰਪਿਤ 39ਵੇਂ ਸਲਾਨਾ ਕੁਸ਼ਤੀ ਮੁਕਾਬਲਿਆਂ ਦੀ ਸ਼ੁਰੂਆਤ ਕਰਵਾਉਣ ਮਗਰੋਂ ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ ਤੇ ਕਿਰਤ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਨੇ ਪ੍ਰਗਟ ਕੀਤੇ|
ਕੁਸ਼ਤੀ ਦੰਗਲ ਦੌਰਾਨ ਵੱਡੀ ਗਿਣਤੀ ਵਿੱਚ ਜੁੜੇ ਦਰਸ਼ਕਾਂ ਨੂੰ ਸੰਬੋਧਨ ਕਰਦਿਆਂ ਸ੍ਰ. ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੂਬੇ ਨੂੰ ਮੁੜ ਸੋਨੇ ਦੀ ਚਿੱੜੀ ਬਣਾਉਣ ਲਈ ਦਿਨ ਰਾਤ ਇੱਕ ਕਰ ਰਹੇ ਹਨ ਅਤੇ ਪੰਜਾਬ ਸਰਕਾਰ ਨੌਜਵਾਨਾਂ ਨੂੰ ਨਸ਼ਿਆਂ ਨਾਲੋਂ ਤੋੜ ਕੇ ਉਸਾਰੂ ਕੰਮਾਂ ਵੱਲ ਲਗਾਉਣ ਲਈ ਜਮੀਨੀ ਪੱਧਰ ਤੇ ਠੋਸ ਉਪਰਾਲੇ ਕਰ ਰਹੀ ਹੈ| ਉਨ੍ਹਾਂ ਬੈਦਵਾਣ ਸਪੋਰਟਸ ਕਲੱਬ ਦੇ ਸਮੂਹ ਪ੍ਰਬੰਧਕਾਂ ਅਤੇ ਨਗਰ ਨਿਵਾਸੀਆਂ ਵੱਲੋਂ ਲਗਾਤਾਰ ਹਰ ਸਾਲ ਕੁਸ਼ਤੀ ਮੁਕਾਬਲੇ ਆਯੋਜਿਤ ਕਰਨ ਲਈ ਸ਼ਲਾਘਾ ਵੀ ਕੀਤੀ ਅਤੇ ਹੋਰਨਾਂ ਲੋਕਾਂ ਨੂੰ ਵੀ ਬੈਦਵਾਨ ਸਪੋਰਟਸ ਕੱਲਬ ਵਲੋਂ ਸੇਧ ਲੈਣ ਦੀ ਅਪੀਲ ਵੀ ਕੀਤੀ|
ਕਲੱਬ ਦੇ ਜਨਰਲ ਸਕੱਤਰ ਸ੍ਰ. ਰਣਜੀਤ ਸਿੰਘ ਬੱਲੂ ਨੇ ਦੱਸਿਆ ਕਿ ਇਸ ਮੌਕੇ ਕੁਸ਼ਤੀ ਦੇ ਕਰਵਾਏ ਗਏ ਮੁਕਾਬਲਿਆਂ ਵਿੱਚ ਤਕਰੀਬਨ 200 ਪਹਿਲਵਾਨਾਂ ਨੇ ਹਿੱਸਾ ਲਿਆ ਅਤੇ ਆਪਣੀ ਤਾਕਤ ਦੇ ਜੌਹਰ ਵਿਖਾਏ ਅੰਤ ਵਿੱਚ 81000 ਰੁਪਏ ਦੀ ਇਨਾਮ ਵਾਲੀ ਝੰਡੀ ਦੀ ਕੁਸ਼ਤੀ ਸਤਿੰਦਰ ਮੋਖਰੀਆ (ਹਰਿਆਣਾ) ਅਤੇ ਜਤਿੰਦਰ ਪੱਥਰੇੜੀਆਂ ਦੇ ਗਹਿ ਗੱਚ ਮੁਕਾਬਲੇ ਦੌਰਾਨ ਬਰਾਬਰ ਰਹੀ|
ਇਸ ਮੌਕੇ ਕਲੱਬ ਦੇ ਪ੍ਰਧਾਨ ਸ੍ਰੀ ਮੰਗਲੇਸ਼ਵਰ ਸ਼ਰਮਾ, ਸ੍ਰ. ਹਰਦੀਪ ਸਿੰਘ ਮੋਗਰ, ਸ੍ਰ. ਰਣਜੀਤ ਸਿੰਘ ਬੱਲੂ, ਕੈਬਨਿਟ ਮੰਤਰੀ ਦੇ ਰਾਜਸੀ ਸਕੱਤਰ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱੱਛਲੀ ਕਲਾਂ, ਸ੍ਰ. ਚਰਨ ਸਿੰਘ ਪੰਚ, ਸ੍ਰ. ਜਗਤਾਰ ਸਿੰਘ ਬੈਦਵਾਨ, ਸ੍ਰ. ਜਤਿੰਦਰ ਸਿੰਘ ਬੈਦਵਾਨ, ਸ੍ਰ. ਦਵਿੰਦਰ ਸਿੰਘ ਬੈਦਵਾਨ, ਸ੍ਰ. ਹਰੀ ਸਿੰਘ, ਸ੍ਰ. ਧਰਮਪਾਲ ਸਿੰਘ, ਸ੍ਰ. ਗੁਰਨਾਮ ਸਿੰਘ, ਠੇਕੇਦਾਰ ਮੋਹਨ ਸਿੰਘ ਬਠਲਾਣਾ, ਸ੍ਰ. ਗੁਰਚਰਨ ਸਿੰਘ ਭੰਵਰਾ, ਸ੍ਰੀ ਐਚ.ਐਸ. ਢਿਲੋ, ਸ੍ਰ. ਸੱਤਪਾਲ ਸਿੰਘ, ਸ੍ਰ. ਕਰਮ ਸਿੰਘ ਸਰਪੰਚ ਮਾਣਕਪੁਰ ਕਲੱਰ, ਸ੍ਰ. ਬਹਾਲ ਸਿੰਘ ਗਿੱਲ, ਸ੍ਰ. ਛੱਜਾ ਸਿੰਘ ਸਰਪੰਚ ਕੁਰੜੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜਰ ਸਨ|

Leave a Reply

Your email address will not be published. Required fields are marked *