ਸਰਕਾਰ ਨੂੰ ਉਸਦੇ ਫਰਜਾਂ ਪ੍ਰਤੀ ਸੁਚੇਤ ਕਰਨਾ ਰਾਸ਼ਟਰਪਤੀ ਦੀ ਜਿੰਮੇਵਾਰੀ

ਦੇਸ਼ ਦੇ ਨਵੇਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਹੈ ਕਿ ਵਿਚਾਰਾਂ ਦਾ ਸਨਮਾਨ ਹੀ ਲੋਕਤੰਤਰ ਦੀ ਖੂਬੀ ਹੈ| ਸਾਡਾ ਵਖਰੇਵਾਂ ਹੀ ਸਾਨੂੰ ਮਹਾਨ ਬਣਾਉਂਦਾ ਹੈ| ਅਸੀਂ ਬਹੁਤ ਵੱਖ ਹਾਂ ਫਿਰ ਵੀ ਇੱਕਜੁਟ ਹਾਂ|  14ਵੇਂ ਰਾਸ਼ਟਰਪਤੀ  ਦੇ ਰੂਪ ਵਿੱਚ ਸਹੁੰ  ਚੁੱਕਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਰਾਸ਼ਟਰ  ਦੇ  ਨਿਰਮਾਣ ਵਿੱਚ ਭਾਰਤ ਦੇ ਹਰੇਕ ਨਾਗਰਿਕ ਦੀ ਬਰਾਬਰ ਭੂਮਿਕਾ ਹੈ| ਖੇਤਾਂ ਵਿੱਚ ਕੰਮ ਕਰਨ ਵਾਲੀਆਂ ਮਹਿਲਾਵਾਂ, ਵਾਤਾਵਰਣ ਦੀ ਰੱਖਿਆ ਕਰ ਰਹੇ ਆਦਿਵਾਸੀ, ਕਿਸਾਨ,  ਵਿਗਿਆਨੀ,  ਸਟਾਰਟਅਪ ਕਾਰੋਬਾਰੀ ਤੋਂ ਲੈ ਕੇ ਸੁਰੱਖਿਆ ਬਲ ਤੱਕ, ਸਾਰੇ ਰਾਸ਼ਟਰ ਨਿਰਮਾਤਾ ਹਨ|  ਰਾਸ਼ਟਰਪਤੀ ਨੇ ਦੱਸਿਆ ਕਿ ਉਹ ਛੋਟੇ ਜਿਹੇ ਇੱਕ ਪਿੰਡ ਤੋਂ ਆਏ ਹਨ|  ਉਹ ਮਿੱਟੀ  ਦੇ ਘਰ ਵਿੱਚ ਪਲੇ- ਵਧੇ| ਜਾਹਿਰ ਹੈ, ਉਨ੍ਹਾਂ ਨੇ ਨਾ ਸਿਰਫ ਆਪਣੀਆਂ ਜੜਾਂ ਨੂੰ ਯਾਦ ਰੱਖਿਆ ਹੈ ਬਲਕਿ ਉਸਦੇ ਪ੍ਰਤੀ ਉਨ੍ਹਾਂ ਵਿੱਚ ਸਨਮਾਨ ਦਾ ਭਾਵ ਵੀ ਹੈ| ਉਨ੍ਹਾਂ ਨੇ ਨਿਮਰਤਾ ਨਾਲ ਸੰਕੇਤ ਕਰਨਾ ਚਾਹਿਆ ਹੈ ਕਿ ਸਾਡੀ ਵਿਵਸਥਾ ਹਰ ਵਿਅਕਤੀ ਨੂੰ ਅੱਗੇ ਵਧਣ ਦੇ ਮੌਕੇ ਉਪਲੱਬਧ ਕਰਾਉਂਦੀ ਹੈ|
ਜੇਕਰ ਕਿਸੇ ਨਾਗਰਿਕ ਵਿੱਚ ਗ਼ੈਰ-ਮਾਮੂਲੀ ਕਾਰਜ ਕਰਨ ਦਾ ਜਜਬਾ ਹੋਵੇ ਅਤੇ ਉਹ ਜੀ ਤੋੜ ਮਿਹਨਤ ਕਰਨ ਲਈ ਤਿਆਰ ਹੋਵੇ,  ਤਾਂ ਉਹ ਸਿਖਰ ਉਤੇ ਪਹੁੰਚ ਸਕਦਾ ਹੈ |  ਰਾਮਨਾਥ ਕੋਵਿੰਦ ਦਾ ਜੀਵਨ ਇਸਦੀ ਇੱਕ ਮਿਸਾਲ ਹੈ| ਅੱਜ ਉਨ੍ਹਾਂ ਨੂੰ ਦੇਖਕੇ ਸਮਾਜ ਦਾ ਵਾਂਝਾ ਤਬਕਾ ਖੁਦ ਤੇ ਮਾਣ ਮਹਿਸੂਸ ਕਰ ਰਿਹਾ ਹੋਵੇਗਾ| ਪਤਾ ਨਹੀਂ ਕਿੰਨੇ ਲੋਕ ਮਨ ਹੀ ਮਨ ਕੋਵਿੰਦ ਤੋਂ ਪ੍ਰੇਰਿਤ ਹੋ ਰਹੇ ਹੋਣਗੇ| ਉਨ੍ਹਾਂ ਦਾ ਸਵਾਭਿਮਾਨ ਵਧਿਆ ਹੋਵੇਗਾ| ਲੋਕਤੰਤਰ ਲਈ ਇਹ ਇੱਕ ਵੱਡੀ ਗੱਲ ਹੈ| ਰਾਸ਼ਟਰਪਤੀ ਨੇ ਇਸ ਗੱਲ ਉਤੇ ਜ਼ੋਰ ਦਿੱਤਾ ਕਿ ਹਾਸ਼ੀਏ ਦੇ ਲੋਕਾਂ ਨੂੰ ਰਾਸ਼ਟਰ ਦੀ ਮੁੱਖਧਾਰਾ ਵਿੱਚ ਲਿਆਉਣ ਸਾਡਾ ਸਭ ਦਾ ਫਰਜ ਹੈ |  ਉਨ੍ਹਾਂ ਕਿਹਾ ਕਿ ਸਾਨੂੰ ਇਸ ਗੱਲ ਦਾ ਲਗਾਤਾਰ ਧਿਆਨ ਰੱਖਣਾ    ਪਵੇਗਾ ਕਿ ਸਾਡੇ  ਯਤਨ ਨਾਲ ਸਮਾਜ ਦੀ ਆਖਰੀ ਕਤਾਰ ਵਿੱਚ ਖੜੇ ਵਿਅਕਤੀ ਲਈ ਅਤੇ ਗਰੀਬ ਪਰਿਵਾਰ ਦੀ ਧੀ ਲਈ ਵੀ ਨਵੀਆਂ ਸੰਭਾਵਨਾਵਾਂ ਅਤੇ ਨਵੇਂ ਮੌਕਿਆਂ  ਦੇ ਦਰਵਾਜੇ  ਖੁਲਣ|  ਸਾਡੇ ਯਤਨ ਆਖਰੀ ਪਿੰਡ  ਦੇ ਆਖਰੀ ਘਰ ਤੱਕ ਪੁੱਜਣੇ  ਚਾਹੀਦੇ ਹਨ|  ਇਸ ਵਿੱਚ ਨਿਆਂ ਪ੍ਰਣਾਲੀ  ਦੇ ਹਰ ਪੱਧਰ ਉਤੇ ਤੇਜੀ ਦੇ ਨਾਲ, ਘੱਟ ਖਰਚ ਉਤੇ ਨਿਆਂ ਦਿਵਾਉਣ ਵਾਲੀ ਵਿਵਸਥਾ ਨੂੰ ਵੀ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ|  ਕੁੱਝ ਸਮਾਂ ਪਹਿਲਾਂ ਤੱਕ ਕੋਵਿੰਦ ਦੀ ਚਰਚਾ ਐਨਡੀਏ ਨਾਲ ਜੋੜਕੇ ਹੋ ਰਹੀ ਸੀ ਪਰ ਹੁਣ ਉਹ ਸਾਡੀ ਵਿਵਸਥਾ  ਦੇ ਬਜੁਰਗ ਦੇ ਰੂਪ ਵਿੱਚ ਸਾਹਮਣੇ ਆਏ ਹਨ| ਅਤੇ ਦੇਸ਼ ਉਨ੍ਹਾਂ ਤੋਂ ਇਹੀ ਉਮੀਦ ਰੱਖੇਗਾ ਕਿ ਉਹ ਸਿਆਣੇ ਬਜੁਰਗ ਦੀ ਤਰ੍ਹਾਂ ਹੀ ਹਰੇਕ ਨਾਗਰਿਕ ਦੀ ਇੱਛਾ ਦਾ ਧਿਆਨ ਰੱਖਣ| ਉਨ੍ਹਾਂ ਨੇ ਸਾਰਿਆ ਨੂੰ ਨਾਲ ਲੈ ਕੇ ਚਲਣ ਦੀ ਗੱਲ ਕਹੀ ਵੀ ਹੈ ਅਤੇ ਕਿਹਾ ਹੈ ਕਿ ਸਾਨੂੰ ਸਾਰੀਆਂ ਸਮੱਸਿਆਵਾਂ ਦਾ ਹੱਲ ਗੱਲਬਾਤ ਨਾਲ ਕਰਨਾ ਪਵੇਗਾ| ਇਹ ਠੀਕ ਹੈ ਕਿ ਰਾਸ਼ਟਰਪਤੀ ਅਹੁਦੇ ਦੀ ਆਪਣੀ ਸੀਮਾ ਹੁੰਦੀ ਹੈ, ਪਰੰਤੂ ਸਾਬਕਾ ਰਾਸ਼ਟਰਪਤੀਆਂ ਨੇ ਆਪਣੀਆਂ ਟਿੱਪਣੀਆਂ ਨਾਲ ਸਰਕਾਰ ਨੂੰ ਹਮੇਸ਼ਾ ਹੀ ਉਸਦੇ ਕਰਤੱਵਾਂ ਦੀ ਯਾਦ ਦਿਵਾਈ| ਆਸ ਕੀਤੀ ਜਾਣੀ ਚਾਹੀਦੀ ਹੈ ਕਿ ਨਵੇਂ ਰਾਸ਼ਟਰਪਤੀ ਵੀ ਸਰਕਾਰ ਨੂੰ ਨਾਗਰਿਕਾਂ ਖਾਸ ਕਰਕੇ ਸਮਾਜ ਦੇ ਕਮਜੋਰ ਵਰਗਾਂ  ਦੇ ਪ੍ਰਤੀ ਉਸਦੇ ਫਰਜਾਂ ਨੂੰ ਲੈ ਕੇ ਸੁਚੇਤ ਕਰਦੇ ਰਹਿਣਗੇ|
ਵਰੁਨ

Leave a Reply

Your email address will not be published. Required fields are marked *