ਸਰਕਾਰ ਮੁਹਾਲੀ ਵਾਸੀਆਂ ਨੂੰ ਆਧੁਨਿਕ ਸਹੂਲਤਾਂ ਦੇਣ ਲਈ ਵਚਨਬੱਧ : ਬਲਬੀਰ ਸਿੰਘ ਸਿੱਧੂ


ਐਸ ਏ ਐਸ  ਨਗਰ, 2 ਦਸੰਬਰ (ਸ.ਬ.) ਪੰਜਾਬ ਸਰਕਾਰ ਮੁਹਾਲੀ ਵਾਸੀਆਂ ਨੂੰਆਧੁਨਿਕ ਸਹੂਲਤਾਂ ਦੇਣ ਲਈ ਵਚਨਬੱਧ ਹੈ ਅਤੇ ਇਸ ਸੰਬੰਧੀ ਸਰਕਾਰ ਵਲੋਂ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ| ਇਹ ਗੱਲ ਸੂਬੇ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬਲਬੀਰ ਸਿੱਧੂ ਵਲੋ ਫੇਜ 11 ਵਿੱਚ  33 ਲੱਖ ਦੀ ਲਾਗਤ ਨਾਲ ਬਣਨ ਵਾਲੇ ਵਾਲੀਵਾਲ, ਬਾਸਕਟਬਾਲ ਅਤੇ ਬੈਡਮਿੰਟਨ ਦੇ ਖੇਡ ਗਰਾਉਂਡ ਦਾ ਉਦਘਾਟਨ ਕਰਨ ਦੌਰਾਨ ਆਖੀ| ਉਹਨਾਂ ਕਿਹਾ ਕਿ ਸ਼ਹਿਰ ਵਿੱਚ ਵਿਕਾਸ ਕਾਰਜ ਲਗਾਤਾਰ ਜੋਰ ਫੜ ਰਹੇ ਹਨ ਅਤੇ ਸ਼ਹਿਰ ਦੇ ਵਿਕਾਸ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ|  
ਇਸ ਮੌਕੇ ਨਗਰ ਨਿਗਮ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਸ੍ਰੀ ਰਿਸ਼ਵ ਜ਼ੈਨ, ਸਾਬਕਾ ਕੋਂਸਲਰ ਜਸਬੀਰ ਸਿੰਘ ਮਣਕੂ, ਮਾਰਕੀਟ ਪ੍ਰਧਾਨ ਸੋਹਨ ਲਾਲ ਅਤੇ ਸਮੂਹ ਦੁਕਾਨਦਾਰ,  ਗੁਰਦੁਆਰਾ ਸਾਹਿਬ ਫੇਜ 11 ਦੇ  ਚੇਅਰਮੈਨ ਹਰਪਾਲ ਸਿੰਘ ਸੋਢੀ, ਪਵਨ ਜਗਦੰਬਾ , ਚਮਨ ਲਾਲ, ਰਾਜਕੁਮਾਰ ਸ਼ਾਹੀ, ਬਲਬੀਰ ਸਿੰਘ ਘੱਗਾ, ਗੁਰਜੰਟ ਸਿੰਘ, ਕੁਲਦੀਪ ਕੌਰ, ਪਰਮਜੀਤ ਕੌਰ, ਰੀਟਾ ਰਾਣੀ, ਰੇਨੂੰ, ਸੁਭੱਦਰਾ, ਰਾਜਕੁਮਾਰ ਸ਼ਾਹੀ, ਨਗਰ ਨਿਗਮ ਦੇ ਅਧਿਕਾਰੀ ਅਤੇ ਸਰਵਹਿੱਤ ਕਲਿਆਣ ਸੋਸਾਇਟੀ ਦੇ ਸਾਰੇ ਮੈਂਬਰ ਮੌਜੂਦ ਸਨ| 

Leave a Reply

Your email address will not be published. Required fields are marked *