ਸਰਕਾਰ ਵਲੋਂ ਭੇਜਿਆ ਰਾਸ਼ਨ ਵੰਡਿਆ


ਬਲੌਂਗੀ, 16 ਅਕਤੂਬਰ (ਪਵਨ ਰਾਵਤ) ਬਲਂੌਗੀ ਵਿਖੇ ਸਮਾਜ ਸੇਵਕ ਅਤੇ ਸੀਨੀਅਰ ਕਾਂਗਰਸੀ ਆਗੂ ਡਾ. ਮਨਦੀਪ ਸਿੰਘ ਦੀ ਅਗਵਾਈ ਵਿਚ ਸਰਕਾਰ ਵਲੋਂ ਲੋੜਵੰਦਾਂ ਦੀ ਮਦਦ ਲਈ ਭੇਜਿਆ ਰਾਸ਼ਨ ਵੰਡਿਆ ਗਿਆ| ਇਸ ਮੌਕੇ  ਜਿਲਾ ਯੂਥ ਕਾਂਗਰਸ ਦੇ ਪ੍ਰਧਾਨ ਸ੍ਰੀ ਕੰਵਰਬੀਰ ਸਿੰਘ ਰੂਬੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ| 
ਇਸ ਮੌਕੇ ਕਰੀਬ 500 ਵਿਅਕਤੀਆਂ ਨੂੰ ਰਾਸ਼ਨ ਵੰਡਿਆ ਗਿਆ| ਇਸ ਮੌਕੇ ਸਾਬਕਾ ਸਰਪੰਚ ਮੱਖਣ ਸਿੰਘ, ਪੰਚ ਵਿਜੈ ਪਾਠਕ, ਸਾਬਕਾ ਪੰਚ ਬਾਲਾ, ਵਿਕਾਸ, ਮੁਕੇਸ ਵੀ ਮੌਜੂਦ ਸਨ| 
ਕੋਰੋਨਾ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ
ਐਸ ਏ ਐਸ ਨਗਰ, 16 ਅਕਤੂਬਰ (ਸ.ਬ.) ਲਾਇਨਜ਼ ਕਲੱਬ ਮੁਹਾਲੀ ਵੱਲੋਂ ਫੇਜ 8 ਵਿਖੇ ਮੁਹਾਲੀ ਵਾਕ ਮਾਲ  ਦੇ ਮਾਲਕਾਂ ਸ੍ਰੀ ਅਵਿਨਾਸ਼ ਪੁਰੀ, ਸ਼੍ਰੀ ਪਿੰਕੀ ਅਤੇ ਸ੍ਰੀ ਵਿਕਰਮ ਪੁਰੀ ਦੇ ਸਹਿਯੋਗ ਨਾਲ ਮਾਸਕ ਦੀ ਵਰਤੋਂ ਬਾਰੇ ਜਾਗਰੂਕ ਕਰਨ ਲਈ ਕੋਰੋਨਾ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ| 
ਇਸ ਮੌਕੇ ਲਾਇਨਜ਼ ਕਲੱਬ ਮੁਹਾਲੀ ਨੇ ਮੁਹਾਲੀ ਵਾਕ ਮਾਲ ਦੇ ਦਫਤਰ ਦੇ ਪ੍ਰਵੇਸ਼ ਦੁਆਰ ਅਤੇ ਫੇਜ਼ -9 ਦੀ ਮਾਰਕੀਟ ਵਿੱਚ ਸਟਿੱਕਰ        ਲਗਾਏ| ਇਸ ਪ੍ਰੋਗਰਾਮ ਵਿੱਚ ਲਾਇਨਜ਼ ਕਲੱਬ ਦੇ ਅਹੁਦੇਦਾਰ ਜੇ ਐਸ ਰਾਹੀ, ਐਚ ਪੀ ਐਸ ਹੈਰੀ, ਜੇ ਪੀ ਸਿੰਘ ਆਦਿ ਹਾਜ਼ਰ ਸਨ|

Leave a Reply

Your email address will not be published. Required fields are marked *