ਸਰਦਾਰਨੀ ਅਤੇ ਸਰਦਾਰ ਜੀ ਪ੍ਰਸਨੈਲਟੀ ਇੰਡੀਆ ਦਾ ਫਾਈਨਲ ਮੁਕਾਬਲਾ ਕਰਵਾਇਆ

ਸਰਦਾਰਨੀ ਅਤੇ ਸਰਦਾਰ ਜੀ ਪ੍ਰਸਨੈਲਟੀ  ਇੰਡੀਆ ਦਾ ਫਾਈਨਲ ਮੁਕਾਬਲਾ ਕਰਵਾਇਆ
ਸਰਦਾਰਨੀ ਅਤੇ ਸਰਦਾਰ ਜੀ ਪ੍ਰਸਨੈਲਟੀ ਮੁਕਾਬਲੇ ਦੌਰਾਨ ਲੱਗੀਆਂ ਰੌਣਕਾਂ
ਐਸ ਏ ਐਸ ਨਗਰ ,7 ਅਪ੍ਰੈਲ (ਸ.ਬ.) ਅੱਜ ਕਲ ਜਿਥੇ ਵੱਡੀ ਗਿਣਤੀ ਸਿੱੱਖ ਨੌਜਵਾਨ ਸਿੱਖੀ ਤੋਂ ਦੂਰ ਜਾ ਰਹੇ ਹਨ, ਉਥੇ ਹੀ ਕੁਝ ਸੰਸਥਾਵਾਂ ਸਿੱਖ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਨ ਲਈ ਉਪਰਾਲੇ ਕਰਦੀਆਂ ਰਹਿੰਦੀਆਂ ਹਨ| ਕੁਝ ਇਸ ਤਰਾਂ ਦਾ ਹੀ ਉਪਰਾਲਾ  ਕਲਗੀਧਰ ਸੇਵਕ ਜਥਾ  ਅਤੇ ਧਰਮ ਪ੍ਰਚਾਰ ਕਮੇਟੀ ਵਲੋਂ ਕੀਤਾ ਗਿਆ| ਜਿਨ੍ਹਾਂ ਵਲੋਂ ਅੰਤਰ ਰਾਸ਼ਟਰੀ ਪੱਧਰ ਤੇ ਪੰਜਾਬ ਦੀ ਵਿਰਾਸਤ, ਸੱਭਿਆਚਾਰ ਨੂੰ ਸਮਰਪਿਤ ਸਾਬਤ ਸੂਰਤ ਸਿੱਖ ਨੌਜਵਾਨ ਬੱਚਿਆਂ ਲਈ ਸਰਦਾਰਨੀ ਅਤੇ ਸਰਦਾਰਜੀ ਇੰਟਰਨੈਸ਼ਨਲ ਪਰਸਨੈਲਟੀ ਕਨੰਟੈਸਟ 2017 ਦੇ ਫਾਈਨਲ ਸ਼ਿਵਾਲਿਕ ਸਕੂਲ ਫੇਜ਼ 6 ਦੇ ਆਡੀਟੋਰੀਅਮ ਵਿਖੇ ਕਰਵਾਏ ਗਏ|
ਇਸ ਮੁਕਾਬਲੇ ਦੌਰਾਨ ਸਰਦਾਰਨੀ ਦਾ ਅਵਾਰਡ ਪਠਾਨਕੋਟ ਦੀ ਸਰਦਾਰਨੀ ਜਨਵੀਰ ਕੋਰ ਨੇ ਜਿੱਤਿਆ ਅਤੇ ਸਰਦਾਰ ਜੀ ਦਾ ਅਵਾਰਡ ਮੋਗੇ ਦੇ ਸਰਦਾਰ ਅਮਨਦੀਪ ਸਿੰਘ ਨੇ ਜਿੱਤਿਆ| ਬੈਸਟ ਨੇਚਰ ਦਾ ਐਵਾਰਡ ਭਗਤਾ ਭਾਈ ਕਾ ਦੀ ਪ੍ਰਭਜੋਤ ਕੋਰ ਅਤੇ ਹਰਿਆਣਾ ਤੋਂ ਗੁਰਜੀਤ ਸਿੰਘ ਨੇ ਜਿੱਤਿਆ| ਬੈਸਟ ਪਰਸਨੈਲਟੀ ਐਵਾਰਡ ਫਾਜਿਲਕਾ ਤੋਂ ਕਰਮਜੀਤ ਕੋਰ ਅਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਅਮਰਿੰਦਰ ਸਿੰਘ ਨੇ ਜਿੱਤਿਆ| ਬੈਸਟ ਸਮਾਈਲ ਦਾ ਐਵਾਰਡ ਨਾਭੇ ਦੀ ਗੁਰਪ੍ਰੀਤ ਕੋਰ ਸੋਨੀ ਅਤੇ ਫਿਰੋਜਪੁਰ ਦੇ ਤਰਨਜੀਤ ਸਿੰਘ ਨੇ ਜਿੱਤਿਆ| ੁਬੈਸਟ ਐਕਟਿੰਗ/ਪੋਜ ਦਾ ਐਵਾਰਡ ਮੋਗੇ ਤੋਂ ਕੁਲਦੀਪ ਕੋਰ ਅਤੇ ਦਿੱਲੀ ਤੋਂ ਕੇ.ਪੀ. ਸਿੰਘ ਨੇ ਜਿੱਤਿਆ| ਬੈਸਟ ਕੋਨਫੀਡੈਂਸ ਦਾ ਐਵਾਰਡ ਹਰਿਆਣੇ ਤੋਂ ਹਰਮਨਜੀਤ ਕੋਰ ਅਤੇ ਚੰਡੀਗੜ੍ਹ ਤੋਂ ਮਨਿੰਦਰ ਸਿੰਘ ਵੱਲੋਂ ਜਿੱਤਿਆ ਗਿਆ| ਇਸ ਸਾਰੇ ਪ੍ਰੋਗਰਾਮ ਦੀ ਐਕਰਿੰਗ ਵਿਸ਼ੇਸ਼ ਤੋਰ ਤੇ ਸ੍ਰੀ ਅਮ੍ਰਿੰਤਸਰ ਤੋ ਪਹੁੰਚੀ ਅਮਨਦੀਪ ਕੋਰ ਵੱਲੋਂ ਨਿਭਾਈ ਗਈ|
ਕਲਗੀਧਰ ਸੇਵਕ ਜਥੇ ਦੇ ਪ੍ਰਧਾਨ ਅਤੇ ਧਰਮ ਪ੍ਰਚਾਰ ਕਮੇਟੀ ਦੇ ਇੰਚਾਰਜ ਸ੍ਰ. ਜਤਿੰਦਰ ਪਾਲ ਸਿੰਘ ਜੇਪੀ ਨੇ  ਦਸਿਆ ਕਿ  ਇਸ ਫਾਈਨਲ ਮੁਕਾਬਲੇ ਨੂੰ ਪੰਜ ਰਾਉਂਡਾਂ ਵਿੱਚ ਵੰਡਿਆ ਗਿਆ ਸੀ , ਉਹਨਾ ਦੱਸਿਆ ਕਿ ਪਹਿਲੇ ਰਾਉਂਡ ਵਿੱਚ ਰੈਂਪ ਵਾਕ ਕੀਤੀ ਗਈ| ਦੂਜੇ ਰਾਉਂਡ ਵਿੱਚ ਪੰਜਾਬ ਦੀ ਵਿਰਾਸਤ ,ਸੱਭਿਆਚਾਰ ਨਾਲ ਸੰਬੰਧਿਤ ਭੰਗੜਾ ਅਤੇ ਗਿੱਧਾ ਹੋਇਆ| ਉਹਨਾਂ ਦਸਿਆ ਕਿ  ਤੀਜੇ ਗੇੜ ਵਿੱਚ ਪ੍ਰਤੀਯੋਗੀ ਦਾ ਯੂਅਰ ਚੁਆਇਸ ਰਾਉਂਡ ਦੌਰਾਨ, ਜੋ ਵੀ ਪ੍ਰਤੀਯੋਗੀ ਬਣਨਾ ਚਾਹੁੰਦਾ ਹੈ ਉਸ ਬਾਰੇ ਅਤੇ ਐਕਟਿੰਗ ਰਾਂਹੀ ਉਸ ਵੱਲੋਂ  ਦੱਸਿਆਂ ਗਿਆ|  ਚੌਥਾ ਰਾਉਂਡ ਜੱਜਾਂ ਵੱਲੋਂ ਸੀ, ਜਿਸ ਵਿੱਚ ਜੱਜਾਂ ਵੱਲੋਂ ਜੋ ਵੀ ਕਿਹਾ ਗਿਆ ਉਹ ਹੀ ਪ੍ਰਤੀਯੋਗੀ ਵੱਲੋਂ ਕੀਤਾ ਗਿਆ| ਉਹਨਾਂ ਦਸਿਆ ਕਿ  ਪੰਜਵਾਂ ਰਾਉਂਡ ਗੁਰਮਤਿ ਨਾਲ ਸਬੰਧਿਤ ਸੀ, ਜਿਸ ਵਿੱਚ ਪ੍ਰਤੀਯੋਗੀ ਨੂੰ ਸਿੱਖੀ ਨਾਲ ਸੰਬੰਧਿਤ ਸਵਾਲ ਜਵਾਬ ਕੀਤੇ ਗਏ ਸੀ| ਇਸ ਮੌਕੇ ਪੰਜਾਬੀ ਵਿਰਸੇ ਨਾਲ ਸਬੰਧਤ ਲੋਕ ਨਾਚ ਮਲਵਈ ਗਿੱਧਾ, ਭੰਗੜਾ ਅਤੇ ਸਿੱਖ ਮਾਰਸ਼ਲ ਆਰਟ ਗੱਤਕਾ ਦਾ ਆਯੋਜਨ ਵੀ ਕੀਤਾ ਗਿਆ ਸੀ|
ਉਹਨਾਂ ਦੱਸਿਆ ਕਿ ਸਰਦਾਰਨੀ ਅਤੇ ਸਰਦਾਰਜੀ ਇੰਟਰਨੈਸ਼ਨਲ ਪਰਸਨੈਲਟੀ ਕਨੰਟੈਸਟ 2017 ਦੀ ਜੱਜਮੈਂਟ ਪੰਜਾਬੀ ਸਿਨੇਮਾ ਤੋਂ ਸ. ਨਰਿੰਦਰ ਸਿੰਘ ਨੀਨਾ, ਜਰਨੈਲ ਸਿੰਘ, ਬੀਬੀ ਸਤਵੰਤ ਕੋਰ ਵੱਲੋ ਨਿਭਾਈ ਗਈ| ਉਹਨਾਂ ਦਸਿਆ ਕਿ  ਇਸ ਪ੍ਰਤੀਯੋਗਤਾ ਵਿੱਚ ਭਾਗ ਲੈਣ ਵਾਲੇ ਬੱਚਿਆ ਦਾ ਆਡੀਸ਼ਨ ਵੱਖ-ਵੱਖ ਸਹਿਰਾ ਵਿੱਚੋ ਲਿਆ ਗਿਆ ਸੀ|  ਇਹ ਮੁਕਾਬਲੇ ਪੰਜ ਦੇਸ਼ ਕਨੇਡਾ, ਇੰਗਲੈਡ, ਨਿਊਜੀਲੈਂਡ, ਅਮਰੀਕਾ ਅਤੇ ਸਿਡਨੀ ਵਿਖੇ ਹੋਣਗੇ ਅਤੇ ਇਸਦਾ ਫਾਈਨਲ ਆਸਟਰੇਲੀਆ ਦੇ ਮੈਲਬਰਨ ਸਹਿਰ ਵਿਖੇ ਹੋਵੇਗਾ|

Leave a Reply

Your email address will not be published. Required fields are marked *