ਸਰਦਾਰਨੀ ਪਰਮਿੰਦਰ ਕੌਰ ਰੀਹਲ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜ਼ਲੀ

ਐਸ ਏ ਐਸ ਨਗਰ, 16 ਮਈ (ਸ.ਬ.) ਸਾਢੇ ਸੱਤ ਮਰਲਾ ਹਾਊਸਿੰਗ ਵੈਲਫੇਅਰ ਐਸੋਸੀਏਸ਼ਨ ਫੇਜ਼ 3 ਬੀ 1 ਮੁਹਾਲੀ ਦੇ ਪ੍ਰਧਾਨ ਸ੍ਰ. ਪਰਮਿੰਦਰ ਸਿੰਘ ਰੀਹਲ ਦੀ ਪਤਨੀ ਸਰਦਾਰਨੀ ਪਰਮਿੰਦਰ ਕੌਰ ਰੀਹਲ, ਜੋ ਕਿ ਕੁਝ ਦਿਨ ਪਹਿਲਾਂ ਸਦੀਵੀ ਵਿਛੋੜਾ ਦੇ ਗਏ ਸਨ, ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਰਾਮਗੜ੍ਹੀਆ ਭਵਨ ਫੇਜ਼ 3 ਬੀ 1 ਵਿਖੇ ਕਰਵਾਇਆ ਗਿਆ| ਇਸ ਮੌਕੇ ਵੱਖ ਵੱਖ ਧਾਰਮਿਕ, ਰਾਜਨੀਤਿਕ, ਸਮਾਜਿਕ ਆਗੂਆਂ ਨੇ ਸੰਬੋਧਨ ਕਰਦਿਆਂ ਸਰਦਾਰਨੀ ਪਰਮਿੰਦਰ ਕੌਰ ਰੀਹਲ ਨੂੰ ਸ਼ਰਧਾਂਜਲੀ ਭੇਂਟ ਕੀਤੀ| ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਸਰਦਾਰਨੀ ਪਰਮਿੰਦਰ ਕੌਰ ਰੀਹਲ ਦੇ ਜੀਵਨ ਅਤੇ ਉਹਨਾਂ ਵਲੋਂ ਕੀਤੀ ਗਈ ਸਮਾਜ ਸੇਵਾ ਉਪਰ ਵੀ ਚਾਨਣਾ ਪਾਇਆ| ਸਟੇਜ ਦਾ ਸੰਚਾਲਨ ਰਾਮਗੜ੍ਹੀਆ ਸਭਾ ਦੇ ਜਨਰਲ ਸਕੱਤਰ ਸ੍ਰ. ਕਰਮ ਸਿੰਘ ਬਬਰਾ ਨੇ ਕੀਤਾ| ਇਸ ਮੌਕੇ ਕੈਬਿਨਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਦੇ ਭਰਾ ਸ੍ਰ ਅਮਰਜੀਤ ਸਿੰਘ ਜੀਤੀ ਸਿੱਧੂ, ਅਕਾਲੀ ਦਲ ਮੁਹਾਲੀ ਸ਼ਹਿਰੀ ਦੇ ਸਾਬਕਾ ਪ੍ਰਧਾਨ ਸ੍ਰ. ਪਰਮਜੀਤ ਸਿੰਘ ਕਾਹਲੋਂ, ਅਕਾਲੀ ਦਲ ਦੇ ਬੀ ਸੀ ਸੈਲ ਦੇ ਜਿਲ੍ਹਾ ਪ੍ਰਧਾਨ ਗੁਰਮੁੱਖ ਸਿੰਘ ਸੋਹਲ, ਯੂਥ ਅਕਾਲੀ ਦਲ ਜਿਲ੍ਹਾ ਮੁਹਾਲੀ ਦੇ ਪ੍ਰਧਾਨ ਸ੍ਰ. ਹਰਮਨਪ੍ਰੀਤ ਸਿੰਘ, ਸ੍ਰ. ਬਲਵਿੰਦਰ ਸਿੰਘ ਟੌਹੜਾ, ਐਨ ਕੇ ਮਰਵਾਹਾ, ਸ੍ਰ. ਦਵਿੰਦਰ ਸਿੰਘ ਵਿਰਕ ਪ੍ਰਧਾਨ ਪ੍ਰਾਈਵੇਟ ਠੇਕੇਦਾਰ ਯੂਨੀਅਨ ਚੰਡੀਗੜ੍ਹ, ਸ੍ਰ. ਮਨਜੀਤ ਸਿੰਘ ਮਾਨ ਪ੍ਰਧਾਨ ਦਸਮੇਸ਼ ਵੈਲਫੇਅਰ ਐਸੋਸੀਏਸ਼ਨ, ਡਾ. ਸਤਵਿੰਦਰ ਸਿੰਘ ਭੰਮਰਾ ਪ੍ਰਧਾਨ ਰਾਮਗੜ੍ਹੀਆ ਸਭਾ ਮੁਹਾਲੀ, ਸ੍ਰ. ਸੂਰਤ ਸਿੰਘ ਕਲਸੀ ਪ੍ਰਧਾਨ ਠੇਕੇਦਾਰ ਯੂਨੀਅਨ ਮੁਹਾਲੀ, ਸ੍ਰ. ਭੁਪਿੰਦਰ ਸਿੰਘ ਪ੍ਰਧਾਨ ਸਮਾਲ ਸਕੇਲ ਇੰਡ. ਮੁਹਾਲੀ, ਮਲਵਿੰਦਰ ਸਿੰਘ ਮੱਲੀ, ਜਸਵੀਰ ਸਿੰਘ ਚਾਨਾ, ਅਮਿਤ ਮਰਵਾਹਾ, ਸ਼ਾਮ ਲਾਲ, ਸ੍ਰੀਮਤੀ ਕੈਲਾਸ ਕੌਰ ਅਤੇ ਮੋਹਤਬਰ ਆਗੂ ਮੌਜੂਦ ਸਨ|

Leave a Reply

Your email address will not be published. Required fields are marked *