ਸਰਦਾਰਨੀ ਬਲਵੰਤ ਕੌਰ ਕਲਸੀ ਨੂੰ ਵੱਖ ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ

ਐਸ ਏ ਐਸ ਨਗਰ, 7 ਅਪ੍ਰੈਲ (ਸ.ਬ.) ਸਥਾਨਕ ਰਾਮਗੜ੍ਹੀਆ ਭਵਨ ਫੇਜ਼ 3 ਬੀ 1 ਵਿਖੇ ਸ੍ਰ. ਦਰਸ਼ਨ ਸਿੰਘ ਕਲਸੀ ਦੀ ਮਾਤਾ ਸਰਦਾਰਨੀ ਬਲਵੰਤ ਕੌਰ ਕਲਸੀ ਪਤਨੀ ਮਰਹੂਮ ਸ੍ਰ. ਜੋਗਿੰਦਰ ਸਿੰਘ ਕਲਸੀ ਨਮਿਤ ਅੰਤਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ| ਇਸ ਮੌਕੇ ਰਾਗੀ ਭਾਈ ਸੁਰਜੀਤ ਸਿੰਘ ਅਤੇ ਹਜੂਰੀ ਰਾਗੀ ਭਾਈ ਇਕਬਾਲ ਸਿੰਘ ਦੇ ਰਾਗੀ ਜਥਿਆਂ ਨੇ ਕੀਰਤਨ ਕੀਤਾ| ਇਸ ਮੌਕੇ ਵੱਖ ਵੱਖ ਆਗੂਆਂ ਨੇ ਸਰਦਾਰਨੀ ਬਲਵੰਤ ਕੌਰ ਕਲਸੀ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਸਰਦਾਰਨੀ ਬਲਵੰਤ ਕੌਰ ਇਕ ਵਿਅਕਤੀ ਨਹੀਂ ਸਗੋਂ ਇੱਕ ਸੰਸਥਾ ਸਨ| ਉਹਨਾਂ ਨੇ ਆਪਣੇ ਪਰਿਵਾਰ ਦੇ ਨਾਲ ਨਾਲ ਸਮਾਜ ਸੇਵਾ ਵਿੱਚ ਵੀ ਉਘਾ ਯੋਗਦਾਨ ਪਾਇਆ| ਉਹਨਾਂ ਕਿਹਾ ਕਿ ਉਹਨਾਂ ਨੇ ਆਪਣੇ ਬੱਚਿਆਂ ਨੂੰ ਪੜਾਉਣ ਅਤੇ ਕਾਮਯਾਬ ਇਨਸਾਨ ਬਣਾਉਣ ਵਿੱਚ ਸਖਤ ਮਿਹਨਤ ਕੀਤੀ| ਉਹ ਹਮੇਸ਼ਾ ਹੀ ਦੂਜਿਆਂ ਲਈ ਰਾਹ ਦਸੇਰਾ ਬਣੇ ਰਹੇ| ਉਹਨਾਂ ਦੀ ਮੌਤ ਨਾਲ ਪਰਿਵਾਰ ਦੇ ਨਾਲ ਨਾਲ ਇਲਾਕੇ ਨੂੰ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ| ਉਹਨਾਂ ਕਿਹਾ ਕਿ ਸਰਦਾਰਨੀ ਬਲਵੰਤ ਕੌਰ ਦੇ ਜੀਵਨ ਤੋਂ ਹੋਰਨਾਂ ਔਰਤਾਂ ਨੂੰ ਵੀ ਪ੍ਰੇਰਨਾ ਲੈ ਕੇ ਆਪਣੇ ਪਰਿਵਾਰ ਅਤੇ ਇਲਾਕੇ ਦਾ ਨਾਮ ਰੌਸ਼ਨ ਕਰਨਾ ਚਾਹੀਦਾ ਹੈ|
ਇਸ ਮੌਕੇ ਐਮ ਪੀ ਸ੍ਰ. ਪ੍ਰੇਮ ਸਿੰਘ ਚੰਦੂਮਾਜਰਾ, ਵਿਧਾਇਕ ਸ੍ਰ. ਬਲਬੀਰ ਸਿੰਘ ਸਿੱਧੂ, ਸ੍ਰ. ਦਿਆਲ ਸਿੰਘ ਭਾਰਜ ਨੇ ਵੀ ਸਰਦਾਰਨੀ ਬਲਵੰਤ ਕੌਰ ਨੂੰ ਸਰਧਾਂਜਲੀਆਂ ਦਿੱਤੀਆਂ| ਇਸ ਮੌਕੇ ਰਾਮਗੜ੍ਹੀਆ ਸਭਾ ਦੇ ਜਨਰਲ ਸਕੱਤਰ ਸ੍ਰ. ਕਰਮ ਸਿੰਘ ਬਬਰਾ ਨੇ ਸਟੇਜ ਦਾ ਸੰਚਾਲਨ ਕੀਤਾ| ਰਾਮਗੜ੍ਹੀਆ ਸਭਾ ਚੰਡੀਗੜ੍ਹ ਦੇ ਪ੍ਰਧਾਨ ਸ੍ਰ. ਜਸਵੰਤ ਸਿੰਘ ਭੁੱਲਰ ਨੇ ਪਰਿਵਾਰ ਵਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ|
ਇਸ ਮੌਕੇ ਅਕਾਲੀ ਦਲ ਦੇ ਹਲਕਾ ਮੁਹਾਲੀ ਇੰਚਾਰਜ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ, ਅਕਾਲੀ ਦਲ ਸ਼ਹਿਰੀ ਮੁਹਾਲੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਕੁੰਭੜਾ, ਜਿਲ੍ਹਾ ਅਕਾਲੀ ਦਲ ਬੀ ਸੀ ਸੈਲ ਦੇ ਪ੍ਰਧਾਨ ਸ੍ਰ. ਗੁਰਮੁਖ ਸਿੰਘ ਸੋਹਲ, ਯੂਥ ਅਕਾਲੀ ਦਲ ਜਿਲਾ ਮੁਹਾਲੀ ਸ਼ਹਿਰੀ ਦੇ ਪ੍ਰਧਾਨ ਸ੍ਰ. ਹਰਮਨਪ੍ਰੀਤ ਸਿੰਘ ਪ੍ਰਿੰਸ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਸਪੁਤਰ ਸ੍ਰ. ਸਿਮਰਨਜੀਤ ਸਿੰਘ ਚੰਦੂਮਾਜਰਾ, ਸ੍ਰ. ਪਰਮਜੀਤ ਸਿੰਘ ਕਾਹਲੋਂ, ਸ੍ਰ. ਸਤਵੀਰ ਸਿੰਘ ਧਨੋਆ (ਦੋਵੇਂ ਕੌਂਸਲਰ) ਸ੍ਰ. ਸਵਰਨ ਸਿੰਘ ਸੋਖੀ, ਰਾਮਗੜ੍ਹੀਆ ਸਭਾ ਦੇ ਪ੍ਰਧਾਨ ਡਾ. ਐਸ ਐਸ ਭੰਮਰਾ, ਸ੍ਰ. ਕ੍ਰਿਪਾਲ ਸਿੰਘ ਕਲਸੀ, ਸ੍ਰ. ਨਿਰਮਲ ਸਿੰਘ ਸਭਰਵਾਲ, ਸ੍ਰ. ਭੁਪਿੰਦਰ ਸਿੰਘ ਤਹਿਸੀਲਦਾਰ, ਬੀਬੀ ਦਰਸ਼ਨ ਕੌਰ ਇਸਤਰੀ ਸਤਸੰਗ ਜਥਾ ਰਾਮਗੜ੍ਹੀਆ ਭਵਨ ਮੁਹਾਲੀ, ਸ੍ਰ. ਅਜੀਤ ਸਿੰਘ ਰਣੌਤਾ, ਸ੍ਰ. ਪਵਿੱਤਰ ਸਿੰਘ ਵਿਰਦੀ, ਸ੍ਰ. ਨਰਿੰਦਰ ਸਿੰਘ ਸੰਧੂ ਸਾਹਿਬਜਾਦਾ ਟਿੰਬਰ ਵਾਲੇ, ਸ੍ਰ. ਦੀਦਾਰ ਸਿੰਘ ਕਲਸੀ, ਸ੍ਰ. ਦਵਿੰਦਰ ਸਿੰਘ ਵਿਰਕ, ਸ੍ਰ. ਮਨਜੀਤ ਸਿੰਘ ਮਾਨ ਪ੍ਰਧਾਨ ਦਸ਼ਮੇਸ਼ ਵੈਲਫੇਅਰ ਕਂੌਸਲ , ਸ੍ਰ. ਪ੍ਰਦੀਪ ਸਿੰਘ ਭਾਰਜ, ਸ੍ਰ. ਗੁਰਬਖਸ਼ ਸਿੰਘ ਚੇਅਰਮੈਨ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਪਬਲਿਕ ਸਕੂਲ, ਸ੍ਰ. ਰਾਜਪਾਲ ਸਿੰਘ ਵਿਲਖੂ ਸਾਬਕਾ ਪ੍ਰਧਾਨ, ਸ੍ਰ. ਸੂਰਤ ਸਿੰਘ ਕਲਸੀ, ਕੌਂਸਲਰ ਸ੍ਰ. ਸਤਬੀਰ ਸਿੰਘ ਧਨੋਆ, ਸ੍ਰ. ਚੰਨਣ ਸਿੰਘ ਕਲਸੀ, ਸ੍ਰ. ਬਲਦੇਵ ਸਿੰਘ ਕਲਸੀ, ਸ੍ਰ. ਬਹਾਦਰ ਸਿੰਘ, ਸ੍ਰ. ਰਤਨ ਸਿੰਘ, ਸ੍ਰ. ਹਜਾਰਾ ਸਿੰਘ ਨਾਮਧਾਰੀ ਗਰੁੱਪ, ਸ੍ਰ. ਅਮਰਜੀਤ ਸਿੰਘ ਪਾਹਵਾ, ਸ੍ਰ. ਗੁਰਚਰਨ ਸਿੰਘ ਭੰਮਰਾ, ਸ੍ਰ. ਸਰਵਣ ਸਿੰਘ ਮਠਾੜੂ ਤੋਂ ਇਲਾਵਾ ਹੋਰ ਆਗੂ, ਸ਼ਹਿਰ ਦੇ ਪਤਵੰਤੇ, ਮਾਤਾ ਕਲਸੀ ਦੇ ਰਿਸ਼ਤੇਦਾਰ ਅਤੇ ਪਰਿਵਾਰਕ ਮੈਂਬਰ ਹਾਜਿਰ ਸਨ|

Leave a Reply

Your email address will not be published. Required fields are marked *