ਸਰਦਾਰ ਵੱਲਭ ਭਾਈ ਪਟੇਲ ਦੀ ਜੈਅੰਤੀ ਮੌਕੇ ਰਨ-ਫਾਰ ਯੂਨਿਟੀ ਦਾ ਆਯੋਜਨ

ਐਸ.ਏ.ਐਸ ਨਗਰ, 31 ਅਕਤੂਬਰ (ਸ.ਬ.) ਆਜ਼ਾਦ ਭਾਰਤ ਦੇ ਨਿਰਮਾਤਾ ਅਤੇ ਲੋਹ ਪੁਰਸ਼ ਵਜੋਂ ਜਾਣੇ ਜਾਂਦੇ ਸਰਦਾਰ ਵੱਲਭ ਭਾਈ ਪਟੇਲ ਦੀ ਜੈਅੰਤੀ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਖੇਡ ਵਿਭਾਗ ਵਲੋਂ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਦੀ ਅਗਵਾਈ ਹੇਠ ਰਨ ਫਾਰ ਯੂਨਿਟੀ ਦਾ ਆਯੋਜਨ ਕੀਤਾ ਗਿਆ| ਰਨ ਫਾਰ ਯੂਨਿਟੀ ਨੂੰ ਸਹਾਇਕ ਕਮਿਸ਼ਨਰ (ਜਨਰਲ) ਸ੍ਰੀ ਯਸ਼ਪਾਲ ਸ਼ਰਮਾ ਨੇ ਬਹੁ-ਮੰਤਵੀ ਖੇਡ ਸਟੇਡੀਅਮ, ਸੈਕਟਰ-78 ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਅਤੇ ਖੁਦ ਵੀ ਵਿਚ ਸ਼ਮੂਲੀਅਤ ਕੀਤੀ|
ਰਨ ਫਾਰ ਯੂਨਿਟੀ ਵਿੱਚ ਸਹਾਇਕ ਜ਼ਿਲ੍ਹਾ ਖੇਡ ਸਪੋਰਟਸ ਅਫ਼ਸਰ ਸੁਰਜੀਤ ਸਿੰਘ ਸਮੇਤ ਵੱਖ-ਵੱਖ ਕੋਚਿੰਗ ਸੈਂਟਰਾਂ ਦੇ ਕੋਚ ਅਤੇ ਹੈਂਡਬਾਲ, ਬਾਸਕਟਬਾਲ, ਫੁੱਟਬਾਲ ਕੋਚਿੰਗ ਸੈਂਟਰ ਸਰਕਾਰੀ ਮਾਡਲ ਸੀਨੀਅਰ ਮਾਡਲ ਸੈਕੰਡਰੀ ਸਕੂਲ 3ਬੀ1, ਗਿਆਨ ਜਯੋਤੀ ਸਕੂਲ, ਫੇਜ਼-2 ਦੇ ਕੋਚਿੰਗ ਸੈਂਟਰ ਦੇ ਹੈਂਡਬਾਲ ਦੇ ਖਿਡਾਰੀ, ਬਹੁ-ਮੰਤਵੀ ਖੇਡ ਸਟੇਡੀਅਮ ਸੈਕਟਰ-78 ਦੇ ਕੋਚਿੰਗ ਸੈਂਟਰ ਦੇ ਕੁਸ਼ਤੀ, ਬਾਸਕਟ ਬਾਲ, ਜੂਡੋ ਅਤੇ ਅਥਲੈਟਿਕਸ ਦੇ ਖਿਡਾਰੀਆਂ ਅਤੇ ਸੈਕਟਰ-63 ਸਪੋਰਟਸ ਸਟੇਡੀਅਮ ਸਥਿਤ ਕੋਚਿੰਗ ਸੈਂਟਰ ਦੇ ਖਿਡਾਰੀਆਂ ਨੇ ਹਿੱਸਾ ਲਿਆ| ਇਹ ਰਨ ਫਾਰ ਯੂਨਿਟੀ ਬਹੁ-ਮੰਤਵੀ ਖੇਡ ਸਟੇਡੀਅਮ ਸੈਕਟਰ-78 ਤੋਂ ਸ਼ੁਰੂ ਹੋ ਕੇ ਵੱਖ-ਵੱਖ ਸੈਕਟਰਾਂ ਤੋਂ ਹੁੰਦੀ ਹੋਈ ਮੁੜ ਬਹੁ-ਮੰਤਵੀ ਖੇਡ ਸਟੇਡੀਅਮ ਸੈਕਟਰ-78 ਵਿਖੇ ਸਮਾਪਤ ਹੋਈ|

Leave a Reply

Your email address will not be published. Required fields are marked *