ਸਰਦੀਆਂ ਦੇ ਮੌਸਮ ਕਾਰਨ ਪੈਣ ਵਾਲੀ ਧੁੰਦ ਦੇ ਮੱਦੇਨਜ਼ਰ ਰਾਜ ਟਰਾਂਸਪੋਰਟ ਕਮਿਸ਼ਨਰ ਨੇ ਐਡਵਾਇਜਰੀ ਜਾਰੀ ਕੀਤੀ

ਐਸ. ਏ. ਐਸ. ਨਗਰ, 29 ਨਵੰਬਰ (ਸ.ਬ.) ਰਾਜ ਟਰਾਂਸਪੋਰਟ ਕਮਿਸ਼ਨਰ ਪੰਜਾਬ ਨੇ ਸਰਦੀਆਂ ਦੇ ਮੌਸਮ ਕਾਰਨ ਪੈਣ ਵਾਲੀ ਧੂੰਦ ਦੇ ਮੱਦੇਨਜ਼ਰ ਐਡਵਾਇਜਰੀ ਜਾਰੀ ਕੀਤੀ ਗਈ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ (ਜਨਰਲ) ਸ੍ਰੀ ਜਸਬੀਰ ਸਿੰਘ ਨੇ ਦੱਸਿਆ ਕਿ ਸਟੇਟ ਟਰਾਂਸਪੋਰਟ ਕਮਿਸ਼ਨਰ ਵੱਲੋਂ ਧੁੰਦ ਵਿਚ ਗੱਡੀ ਚਲਾਉਂਦੇ ਸਮੇਂ ਖਾਸ ਗੱਲਾਂ ਵੱਲ ਧਿਆਨ ਦੇਣ ਦੀ ਲੋੜ ਤੇ ਵੀ ਜੋਰ ਦਿੱਤਾ ਹੈ|
ਸਹਾਇਕ ਕਮਿਸ਼ਨਰ ਨੇ ਦੱਸਿਆ ਕਿ ਰਾਜ ਟਰਾਂਸਪੋਰਟ ਕਮਿਸ਼ਨਰ ਪੰਜਾਬ ਨੇ ਆਪਣੀ ਐਡਵਾਇਜਰੀ ਵਿਚ ਦੱਸਿਆ ਹੈ ਕਿ ਧੁੰਦ ਵਿਚ ਗੱਡੀ ਚਲਾਉਂਦੇ ਸਮੇਂ ਗੱਡੀ ਦੀਆਂ ਪੀਲੀਆਂ ਲਾਇਟਾਂ ਚਾਲੂ ਰੱਖੋ, ਜਰੂਰਤ ਪੈਣ ਤੇ ਹੀ ਸੜਕ ਤੇ ਆਓ, ਸੜਕ ਤੇ ਗੱਡੀ ਰੋਕ ਕੇ ਫੋਨ ਨਾ ਵਰਤੋਂ, ਰੇਲਗੱਡੀਆਂ ਦੀ ਵਰਤੋਂ, ਸਵੇਰ ਸਮੇਂ ਬੱਚਿਆਂ ਨੂੰ ਲੈ ਕੇ ਸੜਕ ਉੱਤੇ ਨਾ ਖੜੋ| ਸੜਕ ਤੋਂ ਦੁਰ ਹੋ ਕੇ ਖੜੋ, ਆਪਣੇ ਵਾਹਨ ਦੀਆਂ ਪਾਰਕਿੰਗ ਲਾਈਟਾਂ ਚਲਾ ਕੇ ਰੱਖੋ, ਗੱਡੀ ਹੋਲੀ ਚਲਾਓ, ਕਿਸੇ ਵੀ ਹਾਲਤ ਵਿਚ ਜੇਕਰ ਗੱਡੀ ਸੜਕ ਤੇ ਰੁਕ ਜਾਵੇ ਤਾਂ ਗੱਡੀ ਵਿਚੋਂ ਬਾਹਰ ਨਿਕਲ ਆਓ| ਸੜਕ ਤੋਂ ਦੂਰ ਹੋ ਕੇ ਖੜੋ ਅਤੇ ਪਿੱਛੋਂ 50 ਮੀਟਰ ਦੂਰ ਜਾ ਕੇ ਪਿੱਛੇ ਤੋਂ ਆ ਰਹੀਆਂ ਗੱਡੀਆਂ ਨੂੰ ਹੌਲੀ ਕਰਾਓ| ਜੇਕਰ ਸਫਰ ਜਰੂਰੀ ਹੈ ਤਾਂ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਸਫਰ ਕਰੋ, ਆਪਣੇ ਵਾਹਨਾਂ ਵਿਚਕਾਰ ਉਚਿਤ ਦੂਰੀ ਰੱਖੋ|
ਸਹਾਇਕ ਕਮਿਸ਼ਨਰ (ਜਨਰਲ) ਨੇ ਦੱਸਿਆ ਕਿ ਸਟੇਟ ਟਰਾਂਸਪੋਰਟ ਕਮਿਸ਼ਨਰ ਪੰਜਾਬ ਵੱਲੋਂ ਵਧੀਕ ਡਾਇਰੈਕਟਰ ਜਨਰਲ ਪੁਲਿਸ (ਟ੍ਰੈਫਿਕ), ਪੰਜਾਬ ਦੇ ਸਮੂਹ ਡਿਪਟੀ ਕਮਿਸ਼ਨਰਾਂ, ਜ਼ਿਲ੍ਹਾ ਪੁਲਿਸ ਮੁਖੀਆਂ, ਸਕੱਤਰ ਖੇਤਰੀ ਟਰਾਂਸਪੋਰਟ ਅਥਾਰਟੀ ਨੂੰ ਲਿਖਿਆ ਗਿਆ ਹੈ ਕਿ ਉਹ ਧੁੰਦ ਪੈਣ ਕਾਰਨ ਹੋਣ ਵਾਲੀਆਂ ਸੜਕੀ ਦੁਰਘਟਨਾਵਾਂ ਨੂੰ ਰੋਕਣ ਲਈ ਲੋਕਾਂ ਨੂੰ ਜਾਗਰੂਕ ਕਰਨ ਅਤੇ ਸੜਕਾਂ ਦੇ ਦੁਆਲੇ ਉੱਗੇ ਘਾਹ ਫੂਸ, ਅਤੇ ਝਾੜੀਆਂ ਨੂੰ ਮਗਨਰੇਗਾ ਤਹਿਤ ਸਾਫ ਕਰਵਾਇਆ ਜਾਵੇ| ਟ੍ਰੈਫਿਕ ਲਾਈਟਾਂ ਨੂੰ ਚਾਲੂ ਰੱਖਿਆ ਜਾਵੇ| ਐਮਰਜੈਂਸੀ ਵਹੀਕਲ ਜਿਸ ਵਿਚ ਐਂਬੂਲੈਂਸ ਰਿਕਵਰੀ ਵਹੀਕਲ ਜਿਹੜੇ ਕਿ ਫੌਗ ਇੰਡੀਗੇਟਰਜ਼ ਨਾਲ ਲੈਸ ਹੋਣੇ ਚਾਹੀਦੇ ਹਨ| ਮਾਨਵ ਰਹਿਤ ਰੇਲਵੇ ਕਰਾਸਿੰਗ ਨੂੰ ਰਾਤ ਵੇਲੇ ਧੁੰਦ ਵਿਚ ਦੂਰ ਤੋਂ ਦਿਖਣ ਲਈ ਲਾਈਟਾਂ ਆਦਿ ਦਾ ਪ੍ਰਬੰਧ ਕੀਤਾ ਜਾਵੇ| ਜਿੱਥੇ ਸੜਕ ਬਣਦੀ ਹੋਵੇ ਉੱਥੇ ਟ੍ਰੈਫਿਕ ਵਾਰਨਿੰਗ ਦੇ ਬੋਰਡ ਲਗਾਏ ਜਾਣਗੇ| ਪੁਲੀਸ ਨਾਕਿਆਂ ਨੂੰ ਵੀ ਧੁੰਦ ਵੇਲੇ ਜਿਆਦਾ ਵਿਜ਼ੀਵਲ ਬਣਾਇਆ ਜਾਵੇ| ਸੜਕਾਂ ਤੇ ਅਚਾਨਕ ਖਰਾਬ ਹੋਏ ਵਾਹਨ ਨੂੰ ਤੁਰੰਤ ਸੜਕ ਤੋਂ ਹਟਾਉਣ ਦਾ ਪ੍ਰਬੰਧ ਕੀਤਾ ਜਾਵੇ|

Leave a Reply

Your email address will not be published. Required fields are marked *