ਸਰਦੀ ਤੋਂ ਬਚਣ ਲਈ ਬਾਲੀ ਗਈ ਅੰਗੀਠੀ ਨੇ ਲਈ 2 ਲੋਕਾਂ ਦੀ ਜਾਨ

ਜੈਪੁਰ, 11 ਜਨਵਰੀ (ਸ.ਬ.) ਰਾਜਸਥਾਨ ਦੇ ਬੀਕਾਨੇਰ ਵਿੱਚ ਇਕ ਕਾਰਖਾਨੇ ਵਿੱਚ ਰਾਤ ਨੂੰ ਅੰਗੀਠੀ ਬਾਲ ਕੇ ਸੇਕ ਰਹੇ 2 ਚੌਕੀਦਾਰਾਂ ਦੀ ਮੌਤ ਹੋ ਗਈ|
ਪੁਲੀਸ ਅਨੁਸਾਰ ਕੋਟਗੇਟ ਥਾਣਾ ਖੇਤਰ ਵਿੱਚ ਪਾਈਪ ਬਣਾਉਣ ਦੇ ਕਾਰਖਾਨੇ ਵਿੱਚ ਚੌਕੀਦਾਰੀ ਕਰਨ ਵਾਲੇ 2 ਲੋਕਾਂ ਨੇ ਸਰਦੀ ਤੋਂ ਬਚਣ ਲਈ ਅੰਗੀਠੀ ਬਾਲੀ ਅਤੇ ਦੇਰ ਰਾਤ ਤੱਕ ਅੱਗ ਸੇਕਣ ਤੋਂ ਬਾਅਦ ਉਹ ਸੌਂ ਗਏ| ਅੱਗ ਵਿੱਚੋਂ ਨਿਕਲਣ ਵਾਲੀ ਗੈਸ ਨਾਲ ਉਨ੍ਹਾਂ ਦੀ ਮੌਤ ਹੋ ਗਈ| ਸਵੇਰੇ ਦੋਵੇਂ ਚੌਕੀਦਾਰ ਕਮਰੇ ਵਿੱਚ ਮ੍ਰਿਤ ਮਿਲੇ| ਇਹ ਦੋਵੇਂ ਆਸਾਮ ਦੇ ਰਹਿਣ ਵਾਲੇ ਦੱਸੇ ਗਏ ਹਨ, ਇਨ੍ਹਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ|

Leave a Reply

Your email address will not be published. Required fields are marked *