ਸਰਦੀ ਵਿੱਚ ਜਮਣੀ ਸ਼ੁਰੂ ਹੋ ਗਈ ਹੈ ਕਸ਼ਮੀਰ ਦੀ ਵਿਸ਼ਵ ਪ੍ਰਸਿੱਧ ਡਲ ਝੀਲ

ਸ਼੍ਰੀਨਗਰ, 20 ਦਸੰਬਰ (ਸ.ਬ.)  ਸਰਦ ਹਵਾਵਾਂ ਨਾਲ ਪੂਰੇ ਜੰਮੂ ਕਸ਼ਮੀਰ ਵਿੱਚ ਠੰਡ ਦਾ ਮਾਹੌਲ ਜਾਰੀ ਹੈ| ਉਥੇ ਹੀ ਵਿਸ਼ਵ ਪ੍ਰਸਿੱਧ ਡਲ ਝੀਲ ਵਿੱਚ ਵੀ ਸਰਦ ਹਵਾਵਾਂ ਕਾਰਨ ਪਾਣੀ ਜਮਣਾ ਸ਼ੁਰੂ ਹੋ ਗਿਆ ਹੈ| ਡਲ ਝੀਲ ਦੀ ਉਪਰੀ ਪਰਤ ਹੱਲਕੇ ਤੌਰ ਤੇ ਜਮ ਗਈ ਹੈ| ਉਥੇ ਹੀ ਧੁੰਦ ਅਤੇ ਠੰਡੀਆਂ ਹਵਾਵਾਂ ਕਾਰਨ ਲੋਕ ਅੰਗੀਠੀਆਂ ਜਲਾ ਕੇ ਖੁੱਦ ਨੂੰ ਗਰਮ ਰੱਖਣ ਲਈ ਮਜ਼ਬੂਰ ਹੋ ਗਏ ਹਨ|
ਜ਼ਿਕਰਯੋਗ ਹੈ ਕਿ ਸਰਦੀਆਂ ਵਿੱਚ ਅਕਸਰ ਡਲ ਦਾ ਪਾਣੀ ਜਮ ਜਾਂਦਾ ਹੈ ਕਈ ਵਾਰ ਇਸ ਵਿੱਚ ਠੋਸ ਪਰਤ ਵੀ ਬਣ ਜਾਂਦੀ ਹੈ| ਉਥੇ ਹੀ ਖੁਸ਼ਕ ਮੌਸਮ ਨਾਲ ਲੋਕ ਪਰੇਸ਼ਾਨ ਵੀ ਹੋਣਾ ਸ਼ੁਰੂ ਹੋ ਗਏ ਹਨ| ਕਿਉਂਕੀ ਸ਼੍ਰੀਨਗਰ ਵਿੱਚ ਅਜੇ ਮੌਸਮ ਦੀ ਪਹਿਲੀ ਬਰਫਬਾਰੀ ਨਹੀਂ ਹੋਈ ਹੈ|

Leave a Reply

Your email address will not be published. Required fields are marked *