ਸਰਪੰਚਾਂ ਨਾਲ ਮੀਟਿੰਗ ਕਰਕੇ ਮੁਫਤ ਐਸ ਸੀ ਡੇਅਰੀ ਸਿਖਲਾਈ ਦੀ ਜਾਣਕਾਰੀ ਦਿੱਤੀ

ਐਸ.ਏ.ਐਸ. ਨਗਰ, 5 ਫਰਵਰੀ (ਸ.ਬ.) ਡੇਅਰੀ ਵਿਭਾਗ ਦੇ ਇੰਸਪੈਕਟਰ ਮਨਦੀਪ ਸਿੰਘ ਸੈਣੀ ਵਲੋਂ ਮੁਹਾਲੀ ਜਿਲ੍ਹੇ ਦੇ ਪਿੰਡਾ ਪੀਰ ਸੁਹਾਣਾ, ਸਕਰੂੱਲਾਪੁਰ, ਬੱਤਾ, ਸਿੱਲ, ਗੜਾਗਾ, ਬਜਹੇੜੀ ਦੇ ਸਰਪੰਚ ਸਾਹਿਬਾਨਾ ਨਾਲ ਮੀਟਿੰਗ ਕਰਕੇ ਐਸ.ਸੀ ਸਕੀਮ ਸੰਬੰਧੀ ਦੱਸਿਆ ਗਿਆ। ਇਸ ਮੌਕੇ ਉਹਨਾਂ ਸਰਪੰਚਾਂ ਨੂੰ ਦੱਸਿਆ ਕਿ ਇਸ ਸਿਖਲਾਈ ਸਕੀਮ ਤਹਿਤ ਸਿਖਲਾਈ ਉਨ੍ਹਾਂ ਵਿਅਕਤੀਆਂ ਨੂੰ ਹੀ ਦਿੱਤੀ ਜਾਵੇਗੀ ਜਿਨਾਂ ਦੀ ਉਮਰ 18 ਸਾਲ ਤੋ 50 ਸਾਲ ਦੇ ਦਰਮਿਆਨ ਹੋਵੇ, ਘੱਟੋ ਘੱਟ ਪੰਜਵੀ ਪਾਸ ਹੋਵੇ, ਅਨੁਸੂਚਿਤ ਜਾਤੀ ਨਾਲ ਸੰਬੰਧ ਰੱਖਦਾ ਹੋਵੇ। ਸਿਖਲਾਈ ਦੌਰਾਨ ਸਿਖਿਆਰਥੀਆਂ ਨੂੰ ਚਾਹ ਅਤੇ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਵੀ ਕੀਤਾ ਜਾਵੇਗਾ।

ਸz. ਮਨਦੀਪ ਸਿੰਘ ਸੈਣੀ ਨੇ ਦੱਸਿਆ ਕਿ ਵਿਭਾਗ ਦੇ ਡਿਪਟੀ ਡਾਇਰੈਕਟਰ ਸz. ਗੁਰਿੰਦਰਪਾਲ ਸਿੰਘ ਕਾਹਲੋਂ ਦੇ ਦਿਸ਼ਾ ਨਿਰਦੇਸ਼ਾਂ ਅਤੇ ਕਾਰਜਕਾਰੀ ਅਫਸਰ ਸ ਕਸ਼ਮੀਰ ਸਿੰਘ ਦੀ ਯੋਗ ਅਗਵਾਈ ਹੇਠ ਇਹ ਜਾਣਕਾਰੀ ਦਿੱਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਇਹ ਸਿਖਲਾਈ ਮੁਫਤ ਕਰਵਾਈ ਜਾ ਰਹੀ ਹੈ, ਜਿਸਦੀ ਕਿ ਕੌਈ ਵੀ ਫੀਸ ਨਹੀਂ ਹੈ। ਬਲਕਿ ਸਿਖਿਆਰਥੀਆ ਨੂੰ ਸਿਖਲਾਈ ਉਪਰੰਤ 2000 ਰੁਪਏ ਪ੍ਰਤੀ ਸਿਖਿਆਰਥੀ ਵਜੀਫਾ ਵੀ ਦਿੱਤਾ ਜਾਵੇਗਾ।

ਮੀਟਿੰਗ ਦੌਰਾਨ ਸਰਪੰਚਾਂ ਨੂੰ ਐਸ.ਸੀ. ਜਾਤੀ ਨਾਲ ਸੰਬੰਧਤ ਲੋਕਾਂ ਨੂੰ ਇਸ ਸਕੀਮ ਦਾ ਵੱਧ ਤੋ ਵੱਧ ਲਾਹਾ ਲੈਣ ਲਈ ਕਿਹਾ ਗਿਆ। ਇਸ ਮੌਕੇ ਸ. ਮਨਜੀਤ ਸਿੰਘ, ਸਰਪੰਚ ਬਜਹੇੜੀ, ਬਲਜੀਤ ਕੌਰ, ਸਰਪੰਚ ਪੀਰ ਸੁਹਾਣਾ, ਸ. ਮਨਵਿੰਦਰ ਸਿੰਘ, ਸਰਪੰਚ ਸਕਰੂਲਾੱਪੁਰ, ਰਵਿੰਦਰ ਸਿੰਘ, ਸਰਪੰਚ ਬੱਤਾ, ਸਿਮਰਜੀਤ ਸਿੰਘ, ਸਰਪੰਚ ਸਿੱਲ ਅਤੇ ਸੁਖਪ੍ਰੀਤ ਸਿੰਘ ਸਰਪੰਚ ਗੜਾਗਾ ਮੌਜੂਦ ਸਨ।

Leave a Reply

Your email address will not be published. Required fields are marked *