ਸਰਪੰਚਾਂ ਨੂੰ ਕੁਰਬਾਨੀ ਦੇਣ ਲਈ ਤਿਆਰ ਕਰਨ ਦੀ ਥਾਂ ਆਪਣੀ ਭਾਈਵਾਲ ਪਾਰਟੀ ਭਾਜਪਾ ਨੂੰ ਮੁੱਖ ਮੰਤਰੀ ਅਤੇ ਡਿਪਟੀ ਮੁੱਖ ਮੰਤਰੀ ਦੇ ਅਹੁਦੇ ਕਿਊਂ ਨਹੀਂ ਦਿੰਦੇ ਬਾਦਲ

ਸ. ਪ੍ਰਕਾਸ਼ ਸਿੰਘ ਬਾਦਲ ਜੋ ਕਿ ਕਿਸਾਨਾਂ ਦੇ ਹਮਦਰਦ ਹਨ ਪਾਣੀ ਅਤੇ ਪੰਜਾਬ ਦੇ ਹੋਰ ਮਸਲਿਆਂ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਹਨ| ਪਰ ਉਨ੍ਹਾਂ ਦੀ ਕੁਰਬਾਨੀ ਦੇ ਨਾਲ ਪੰਜਾਬ ਨੂੰ ਨਾ ਪੂਰਿਆ ਜਾ ਸਕਣ ਵਾਲਾ ਘਾਟਾ ਪੈ ਜਾਵੇਗਾ| ਸ੍ਰੋਮਣੀ ਅਕਾਲੀ ਦਲ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਕੁਝ ਸਮੇਂ ਲਈ ਵਿਧਾਨ ਸਭਾ ਦੇ ਰਹਿੰਦੇ ਸਮੇਂ ਲਈ ਮੁੱਖ ਮੁੰਤਰੀ ਤੇ ਡਿਪਟੀ ਮੁੱਖ ਮੰਤਰੀ ਦਾ ਅਹੁਦਾ ਆਪਣੀ ਭਾਈਵਾਲ ਪਾਰਟੀ ਭਾਜਪਾ ਨੂੰ ਸੋਂਪ ਦੇਣਾ ਚਾਹੀਦਾ ਹੈ ਕਿਉਂ ਕਿ ਪਿਛਲੇ ਚਾਰ ਦਹਾਕਿਆਂ ਦੇ ਕਾਰਜਕਾਲ ਤੇ ਝਾਤ ਮਾਰਨ ਉਪਰੰਤ ਇਹ ਹੀ ਸਿੱਟਾ ਨਿਕਲਦਾ ਹੈ ਕਿ ਭਾਵੇਂ ਸ. ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਲਈ ਕਈ ਸਕੀਮਾਂ ਚਲਾਈਆਂ ਤੇ ਹੋਰ ਉਪਰਾਲੇ ਕੀਤੇ- ਪਰ ਕੇਂਦਰ ਵਲੋਂ ਕੋਈ ਵੀ ਮੰਗ ਚੰਡੀਗੜ, ਪੰਜਾਬੀ ਬੋਲਦੇ ਇਲਾਕੇ,ਪਾਣੀਆਂ ਦੀ ਵੰਡ ਬਿਜਲੀ ਸਬੰਧੀ ਭਾਖੜਾ ਡੈਮ ਆਦਿ ਦਾ ਕੰਟਰੋਲ ਵਗੈਰਾ,ਪੰਜਾਬ ਦਾ ਕਰਜਾ ਮੁਆਫੀ-ਛੋਟੇ ਕਿਸਾਨਾਂ ਦੀ ਕਰਜਾ ਮੁਆਫੀ, ਫਸਲਾਂ ਦਾ ਸਹੀ ਮੁੱਲ ਦਿਵਾਉਣ ਵਿਚ ਨਾ-ਕਾਮਯਾਬ (ਅਸਫਲ ਰਹੇ)| ਸੋ ਹੁਣ ਥੋੜੇ ਜਿਹੇ
ਸਮੇਂ ਲਈ ਜਦੋਂ ਚੰਡੀਗੜ੍ਹ ਵਿੱਚ ਭਾਜਪਾ ਮੇਅਰ-ਹਰਿਆਣਾ ਵਿੱਚ, ਭਾਜਪਾ ਸਰਕਾਰ-ਕੇਂਦਰ ਵਿਚ ਫੈਸਲਾਕੁਨ ਭਾਜਪਾ ਬਹੁਮਤ
ਰਾਜਸਥਾਨ ਵਿਚ ਭਾਜਪਾ ਸਰਕਾਰ ਸਦਕਾ ਹੋ ਸਕਦਾ ਹੈ ਕਿ ਪੰਜਾਬ ਅਤੇ ਹਰਿਆਣਾ ਚੰਡੀਗੜ- ਦੀ ਪਬਲਿਕ ਲਈ ਇਹ ਸਾਰੇ ਇਕੱਠੇ ਹੋ ਕੇ ਕੋਈ ਸਾਰਥਕ ਹੱਲ ਕੱਢ ਲੈਣ ਤੇ ਲੋਕਾਂ ਨੂੰ ਹਰ ਰੋਜ ਦੇ ਧਰਨਿਆਂ ਅਤੇ ਭਾਈਚਾਰਕ ਸਾਕ ਵਿਚ ਤਰੇੜਾਂ ਪੈਣ ਤੋਂ ਮੁਕਤੀ ਮਿਲ ਜਾਵੇ| ਸ੍ਰੋਮਣੀ ਅਕਾਲੀ ਦਲ ਨੂੰ ਡਰਨ ਦੀ ਤਾਂ ਬਿਲਕੁਲ ਲੋੜ ਨਹੀਂ ਕਿਉਂਕਿ ਅਕਾਲੀ ਵਿਧਾਇਕਾਂ ਦੀ ਬਹੁਗਿਣਤੀ ਸਦਕਾ ਅਤੇ ਚੋਣਾਂ ਨੇੜੇ ਹੋਣ ਕਰਕੇ ਆਖਰੀ ਫੈਸਲਾ ਪ੍ਰਵਾਨ ਕਰਨ ਵਿੱਚ ਸ੍ਰੋਮਣੀ ਅਕਾਲੀ ਦਲ ਦਾ ਹੀ ਮਹੱਤਵਪੂਰਣ ਰੋਲ ਰਹੇਗਾ| ਹੋ ਸਕਦਾ ਹੈ ਕਿ ਭਾਜਪਾ ਦਾ ਹਰਿਆਣੇ ਵਿੱਚ ਚੋਣਾਂ ਸਮੇਂ ਵਿਰੋਧ ਕਰਨ ਕਰਕੇ  ਹਰਿਆਣੇ ਮੁੱਖ ਮੰਤਰੀ ਦੀ ਖਟਰ ਸਾਹਿਬ ਬਾਦਲ ਦਾ ਸਾਹਿਯੋਗ ਤਾਂ ਨਹੀ ਕਰਨਗੇ-ਪਰ ਭਾਜਪਾ ਦਾ ਸਹਿਯੋਗ ਕਰਨ ਲਈ ਥੋੜਾ ਬਹੁਤ ਨੁਕਸਾਨ ਉਠਾ ਕੇ ਵੀ ਇਸ ਮਸਲੇ ਦਾ ਸਥਾਈ ਹੱਲ ਕੱਢਣ ਵਿੱਚ ਸਹਿਯੋਗ ਦੇ ਦੇਣ ਤਾਂ ਪਬਲਿਕ ਨੂੰ ਨਿੱਤ ਦੇ ਧਰਨਿਆਂ ਤੋਂ ਨਿਜਾਤ ਮਿਲ ਜਾਵੇ|
ਜੇਕਰ ਕੁਦਰਤੀ ਇਨਸਾਫ ਦੀ ਗੱਲ ਕਰੀਏ ਤਾਂ ਜਿਸ ਭਾਜਪਾ ਪਾਰਟੀ ਨੇ ਚਾਰ ਦਹਾਕਿਆਂ ਤੋਂ ਬਾਦਲ ਸਾਹਿਬ ਦਾ ਸਹਿਯੋਗ ਕੀਤਾ ਤੇ ਬਹੁਤ ਵਾਰ 15 ਅਗਸਤ ਨੂੰ ਬਤੌਰ ਮੁੱਖ ਮੰਤਰੀ ਝੰਡਾ ਝੁਲਾਉਣ ਦਾ ਮਾਣ ਬਖਸ਼ਿਆ ਹੈ| ਉਸ ਪਾਰਟੀ ਨੂੰ ਵੀ ਇਕ ਮੌਕਾ ਤਾਂ ਬਤੌਰ ਸੀ.ਐਮ ਅਤੇ ਡੀ.ਸੀ.ਐਮ. ਝੰਡਾ ਝੁਲਾਕੇ ਸਾਰੇ ਮੁਲਕ ਨੂੰ ਇਹ
ਸੁਨੇਹਾ ਦੇਣ ਦੇ ਯੋਗ ਬਣਾਉਣਾ ਚਾਹੀਦਾ ਹੈ ਕਿ ਭਾਜਪਾ ਘੱਟ ਗਿਣਤੀ ਵਾਲੇ ਸੂਬਿਆਂ ਵਿਚ ਵੀ ਸਹਿਯੋਗੀ ਪਾਰਟੀ ਬਣਕੇ ਝੰਡਾ ਝੁਲਾਉਣ ਤੇ ਮੁਖ ਮੰਤਰੀ ਬਣਾਉਣ ਵਿਚ ਸਫਲ ਹੋ ਚੁਕੀ ਹੈ ਤੇ ਅੱਗੇ ਕਸ਼ਮੀਰ ਲਈ ਵੀ ਰਾਹ ਖੁੱਲ ਜਾਵੇਗਾ|
ਸ. ਪ੍ਰਕਾਸ਼ ਸਿੰਘ ਬਾਦਲ ਨੂੰ ਬੇਨਤੀ ਹੈ ਕਿ ਪੰਚਾਂ-ਸਰਪੰਚਾਂ ਨੂੰ ਬਲਿਦਾਨ ਦੇਣ ਲਈ ਤਿਆਰ ਕਰਨ ਤੋਂ ਪਹਿਲਾਂ-ਸਿਰਫ ਜੇ ਦੋ ਅਹੁਦਿਆਂ ਦਾ ਬਲਿਦਾਨ ਦੇ ਕੇ ਕੰਮ ਚਲ ਜਾਵੇ ਤਾਂ ਇਸਤੋਂ ਸਸਤਾ ਹੋਰ ਸੌਦਾ ਨਹੀਂ ਹੋ ਸਕਦਾ| ਬਲਿਦਾਨ ਤਾਂ ਕਦੇ ਵੀ ਦਿੱਤਾ ਜਾ ਸਕਦਾ ਹੈ| ਭਾਜਪਾ ਪੰਜਾਬ ਵਿਧਾਨ ਸਭਾ ਵਿਚ ਸ੍ਰੋਮਣੀ ਅਕਾਲੀ ਦੀ ਮਰਜੀ ਤੋਂ ਬਗੈਰ ਕੁਝ ਵੀ ਕਰਨ ਤੋਂ ਅਸਮਰਥ ਹੈ| ਲੋੜ  ਹੈ ਬਾਦਲ  ਸਾਹਿਬ ਨੂੰ ਹੌਂਸਲਾ ਦਿਖਾਕੇ ਸਿਰਫ ਤੁਛ ਜਿਹੇ ਅਹੁਦਿਆਂ ਦੀ ਕੁਝ ਸਮੇਂ ਲਈ ਕੁਰਬਾਨੀ ਦੇਣ ਦੀ ਤਾਂ ਕਿ ਭਾਜਪਾ ਇਹ ਨਾ ਕਹਿ ਸਕੇ ਕਿ ਪੰਜਾਬ ਦਾ ਕੇਸ ਬਾਦਲ ਸਾਹਿਬ ਨੇ ਚੰਗੀ ਤਰ੍ਹਾ ਪੇਸ਼ ਨਹੀ ਕੀਤਾ -ਜਾ ਭਾਜਪਾ ਨੂੰ ਸ੍ਰੋਮਣੀ ਅਕਾਲੀ ਦਲ ਨੇ ਪੰਜਾਬ ਦੀਆਂ ਮੰਗਾਂ ਪੂਰੀਆਂ ਕਰਵਾਉਣ ਦਾ ਮੌਕਾ ਨਹੀ ਦਿੱਤਾ|
ਨਛੱਤਰ ਸਿੰਘ ਬੈਦਵਾਨ

Leave a Reply

Your email address will not be published. Required fields are marked *