ਸਰਬਜੀਤ ਸਿੰਘ ਪਾਰਸ ਨੂੰ ਸਰਬਸੰਮਤੀ ਨਾਲ ਮੁੜ ਚੁਣਿਆ ਜਵੈਲਰਸ ਐਸੋਸੀਏਸ਼ਨ ਮੁਹਾਲੀ ਦਾ ਪ੍ਰਧਾਨ


ਐਸ ਏ ਐਸ ਨਗਰ, 27 ਅਕਤੂਬਰ (ਸ.ਬ.) ਜਵੈਲਰਸ ਐਸੋਸੀਏਸ਼ਨ ਮੁਹਾਲੀ ਦੀ ਇਕ ਮੀਟਿੰਗ  ਚੇਅਰਮੈਨ ਪਰਮਜੀਤ ਸਿੰਘ ਜੌੜਾ ਅਤੇ ਜਨਰਲ ਸਕੱਤਰ ਰਾਜੀਵ ਕੁਮਾਰ ਗੋਲਡੀ ਦੀ ਅਗਵਾਈ ਵਿੱਚ ਹੋਈ, ਜਿਸ ਵਿੱਚ ਐਸੋਸੀਏਸ਼ਨ ਦੇ ਮੈਂਬਰਾਂ ਵਲੋਂ ਸ੍ਰ. ਸਰਬਜੀਤ ਸਿੰਘ ਪਾਰਸ ਨੂੰ ਸਰਬਸੰਮਤੀ ਨਾਲ ਐਸੋਸੀਏਸ਼ਨ ਦਾ ਮੁੜ ਪ੍ਰਧਾਨ ਚੁਣ ਲਿਆ ਗਿਆ| 
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਬੁਲਾਰੇ ਨੇ ਦਸਿਆ ਕਿ ਸ੍ਰ. ਸਰਬਜੀਤ ਸਿੰਘ ਪਾਰਸ ਨੂੰ ਜਵੈਲਰਸ ਐਸੋਸੀਏਸ਼ਨ ਦੀ ਪ੍ਰਧਾਨਗੀ ਕਰਦਿਆਂ ਪੂਰੇ 10 ਸਾਲ ਬੀਤ ਗਏ ਹਨ, ਹੁਣ ਉਹ ਅਗਲੇ ਦੋ ਸਾਲਾਂ ਲਈ ਸਰਬਸੰਮਤੀ ਨਾਲ ਮੁੜ ਪ੍ਰਧਾਨ ਚੁਣੇ ਗਏ ਹਨ| ਐਸੋਸੀਏਸ਼ਨ ਦੇ ਬਾਕੀ ਅਹੁਦੇਦਾਰ ਪਹਿਲਾਂ ਵਾਲੇ ਰਹਿਣਗੇ ਅਤੇ ਜੋ ਨਵੇਂ ਮਂੈਬਰ ਬਣੇ ਹਨ, ਉਹਨਾਂ ਵਿਚੋਂ ਵੀ ਕੁਝ ਮਂੈਬਰਾਂ ਨੂ ੰਅਹੁਦੇਦਾਰ ਬਣਾਇਆ ਜਾਵੇਗਾ, ਜਿਸਦਾ ਐਲਾਨ ਬਾਅਦ ਵਿਚ ਕੀਤਾ                   ਜਾਵੇਗਾ|  
ਇਸ ਮੌਕੇ ਸ੍ਰ. ਪਾਰਸ ਨੇ ਕਿਹਾ ਕਿ ਉਹਨਾਂ ਨੂੰ ਜੋ ਜਿੰਮੇਵਾਰੀ ਦਿਤੀ ਗਈ ਹੈ, ਉਸ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ| ਉਹਨਾਂ ਕਿਹਾ ਕਿ ਉਹਨਾਂ ਦੀ ਐਸੋਸੀਏਸ਼ਨ ਨਾਲ 250 ਦੇ ਕਰੀਬ ਮੈਂਬਰ ਜੁੜੇ ਹੋਏ ਹਨ| ਉਹਨਾਂ ਕਿਹਾ ਕਿ ਐਸੋਸੀਏਸ਼ਨ ਵਲੋਂ ਵਪਾਰੀਆਂ ਦੀ ਭਲਾਈ ਦੇ ਨਾਲ ਨਾਲ ਸਮਾਜ ਸੇਵਾ ਅਤੇ ਧਾਰਮਿਕ ਖੇਤਰ ਵਿਚ ਵੀ ਯੋਗਦਾਨ ਪਾਇਆ ਜਾ ਰਿਹਾ ਹੈ| 
ਉਹਨਾਂ ਦਸਿਆ ਕਿ ਲਾਕਡਾਊਨ ਕਾਰਨ ਜਦੋਂ ਦੁਕਾਨਾਂ ਅਤੇ ਬਾਜਾਰ ਬੰਦ ਸਨ ਤਾਂ ਐਸੋਸੀਏਸ਼ਨ ਵਲੋਂ ਧਰਨੇ ਅਤੇ ਰੈਲੀਆਂ ਕਰਕੇ ਸਰਕਾਰ ਉਪਰ ਲਾਕਡਾਊਨ ਨੂੰ ਖੋਲਣ ਅਤੇ ਦੁਕਾਨਾਂ ਖੁਲਵਾਉਣ ਲਈ ਦਬਾਓ ਪਾਇਆ ਗਿਆ, ਐਸੋਸੀਏਸ਼ਨ ਦੇ ਯਤਨਾਂ ਨਾਲ ਸਿਰਫ ਮੁਹਾਲੀ ਹੀ ਨਹੀਂ ਸਗੋਂ ਪੂਰੇ ਪੰਜਾਬ ਵਿਚ ਸਰਕਾਰ ਵਲੋਂ ਦੁਕਾਨਾ ਅਤੇ ਵਪਾਰ ਖੋਲਣ ਦੀ ਆਗਿਆ ਦਿਤੀ ਗਈ| ਉਹਨਾਂ ਕਿਹਾ ਕਿ ਸਿਰਫ ਮੁਹਾਲੀ ਹੀ ਨਹੀਂ ਬਲਕਿ ਪੰਜਾਬ ਦੇ ਵਪਾਰੀਆਂ ਦੀ ਭਲਾਈ ਲਈ ਉਪਰਾਲੇ ਕੀਤੇ ਜਾਣਗੇ| 
ਇਸ ਮੌਕੇ ਐਸੋਸੀਏਸ਼ਨ ਦੇ ਸੀ. ਮੀਤ ਪ੍ਰਧਾਨ ਭੁਪਿੰਦਰ ਸਿੰਘ, ਮੀਤ ਪ੍ਰਧਾਨ ਹਰਦੀਪ ਸਿੰਘ, ਤਰਲੋਚਨ ਸਿੰਘ, ਰਛਪਾਲ ਸਿੰਘ, ਸਤਨਾਮ ਸਿੰਘ, ਰਣਜੀਤ ਪੁਰੀ, ਖ ਜਾਨਚੀ  ਅਸ਼ੀਸ ਸਿੰਘ ਜੈਨ, ਆਰਗੇ. ਸੈਕਟਰੀ ਬਲਵਿੰਦਰ ਕੁਮਾਰ, ਐਡਵਾਇਜਰ ਜਨਕ ਰਾਜ ਮੌਜੂਦ ਸਨ| 

Leave a Reply

Your email address will not be published. Required fields are marked *