ਸਰਬਜੀਤ ਸਿੰਘ ਪਾਰਸ ਫੈਸ਼ਨ ਮਾਰਕੀਟ ਫੇਜ 7 ਦੇ ਮੁੜ ਪ੍ਰਧਾਨ ਬਣੇ

ਐਸ ਏ ਐਸ ਨਗਰ, 4 ਨਵੰਬਰ (ਸ.ਬ.)  ਫੈਸ਼ਨ ਮਾਰਕੀਟ ਸ਼ੋਅਰੂਮ  ਨੰਬਰ 70 ਤੋਂ 95 ਫੇਜ 7 ਦੀ ਸਰਵਸੰਮਤੀ ਨਾਲ ਚੋਣ ਹੋਈ, ਜਿਸ ਵਿਚ  ਪਿਛਲੇ 12 ਸਾਲਾਂ ਤੋਂ ਮਾਰਕੀਟ ਦੀ ਪ੍ਰਧਾਨਗੀ ਕਰਦੇ ਆ ਰਹੇ ਸ ਸਰਬਜੀਤ ਸਿੰਘ ਪਾਰਸ ਨੂੰ ਅਗਲੇ ਦਸ ਸਾਲਾਂ ਲਈ ਮੁੜ ਪ੍ਰਧਾਨ ਚੁਣ ਲਿਆ ਗਿਆ|  ਇਸ ਮੌਕੇ ਤਰਨਜੀਤ ਸਿੰਘ ਨੂੰ ਜਨਰਲ ਸਕੱਤਰ ਅਤੇ ਬਲਬੀਰ ਸਿੰਘ ਨੂੰ ਖਜਾਨਚੀ ਨਿਯੁਕਤ ਕੀਤੇ ਗਏ| ਇਸ ਮੌਕੇ ਸ ਪਾਰਸ ਨੇ ਕਿਹਾ ਕਿ ਉਹਨਾਂ ਨੇ ਪਿਛਲੇ ਸਮੇਂ ਦੌਰਾਨ ਵੀ ਆਪਣੀ ਜਿੰਮੇਵਾਰੀ ਨੂੰ ਬਾਖੂਬੀ ਨਿਭਾਇਆ ਹੈ ਅਤੇ ਹੁਣ ਉਹਨਾਂ ਨੂੰ ਜੋ ਜਿੰਮੇਵਾਰੀ ਸੌਂਪੀ ਗਈ ਹੈ, ਉਸ ਨੂੰ ਵੀ ਤਨਦੇਹੀ ਨਾਲ ਨਿਭਾਊਣਗੇ|
ਇਸ ਮੌਕੇ ਹਾਜਿਰ ਦੁਕਾਨਦਾਰਾਂ ਨੇ ਕਿਹਾ ਕਿ ਸ੍ਰ. ਪਾਰਸ ਹੀ ਇਕ ਅਜਿਹੇ ਵਿਅਕਤੀ ਹਨ ਜੋ ਕਿ ਉਹਨਾਂ ਦੀਆਂ ਸਮਸਿਆਵਾਂ ਸਹੀ ਤਰੀਕੇ ਨਾਲ ਹਲ ਕਰਵਾ ਸਕਦੇ ਹਨ ਇਸ ਲਈ ਪ੍ਰਧਾਨਗੀ ਦੀ ਜਿੰਮੇਵਾਰੀ ਉਹਨਾਂ ਨੂੰ ਸੌਂਪੀ ਗਈ ਹੈ|
ਇਸ ਮੌਕੇ ਕੌਂਸਲਰ ਫੂਲਰਾਜ ਸਿੰਘ, ਮਨਜੀਤ ਸਿੰਘ, ਬਲਬੀਰ ਸਿੰਘ, ਹਰਚਰਨ ਸਿੰਘ, ਭੁਪਿੰਦਰ ਸਿੰਘ, ਜਸਪਾਲ ਸਿੰਘ,ਪਰਵਿੰਦਰ ੰਿਸਘ, ਰੋਮੀ, ਰਮਨਜੀਤ ਸਿੰਘ, ਹਰਵਿੰਦਰ ਸਿੰਘ,  ਬਲਬੀਰ ਸਿੰਘ, ਬਲਜੀਤ ਸਿੰਘ, ਮੁਨੀਸ਼ ਚੁੱਘ, ਅਜੇ ਅਗਰਵਾਲ, ਹਰਵਿੰਦਰ ਸਿੰਘ, ਪਰਮਜੀਤ ਸਿੰਘ , ਬੌਬੀ ਆਨੰਦ, ਨਵਦੀਪ ਸਿੰਘ, ਦਲੀਪ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *