ਸਰਬਜੀਤ ਸਿੰਘ ਵੱਲੋਂ ਗੁਰੂ ਅੰਗਰ ਦੇਵ ਜੀ ਦੇ ਨਾਮ ਉੱਪਰ ਵਿਦਿਅਕ ਟੱਰਸਟ ਕਾਇਮ

ਐਸ ਏ ਐਸ ਨਗਰ, 4 ਅਪ੍ਰੈਲ (ਸ.ਬ.) ਇਥੋ ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਅਤੇ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਸ਼ਹੀਦ ਦੇ ਅਨਿੰਨ ਸੇਵਕ, ਅਧਿਆਪਕ ਸ੍ਰ. ਸਰਬਜੀਤ ਸਿੰਘ ਨੇ ਆਪਣੇ ਪਿਤਾ ਪ੍ਰਿੰਸੀਪਲ ਸ ਜੋਗਿੰਦਰ ਸਿੰਘ ਦੀ ਯਾਦ ਵਿੱਚ ਇਕ ਵਿਦਿਅਕ ਟੱਰਸਟ ਕਾਇਮ ਕੀਤਾ| ਸ ਸਰਬਜੀਤ ਸਿੰਘ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਸਕੂਲ ਵਿਖੇ ਅਧਿਅਪਕ ਰਹੇ ਹਨ| ਇਨਾਂ ਦੇ ਪਿਤਾ ਪ੍ਰਿੰਸੀਪਲ ਸ ਜੋਗਿੰਦਰ ਸਿੰਘ ਨੇ ਸਾਰੀ ਹੀ ਉਮਰ ਵਿਦਿਆ ਦਾ ਦਾਨ ਦਿਤਾ ਹੈ ਅਤੇ ਪਿੱਛਲੀ ਦਿਨੀ ਉਹ ਅਕਾਲ ਚਲਾਣਾ ਕਰ ਗਏ ਸਨ|  ਪਰਿਵਾਰ ਦੇ ਮੇਂਬਰਾਂ ਦੀ ਇਹ ਸਲਾਹ ਬਣੀ ਕਿ ਆਪਣੇ ਪਿਤਾ ਜੀ ਦੀ ਯਾਦ ਵਿੱਚ ਇਕ ਅਜਿਹਾ ਵਿਦਿਅਕ ਟੱਰਸਟ ਕਾਇਮ ਕੀਤਾ ਜਾਵੇ ਜਿਸ ਦੇ ਰਾਹੀਂ ਹਰੇਕ ਹੁਸ਼ਿਆਰ ਅਤੇ ਪ੍ਰ੍ਰਤੀਭਾਸ਼ਾਲੀ ਵਿਦਿਆਰਥੀ ਦੀ ਆਰਥਿਕ ਸਹਾਇਤਾ ਕੀਤੀ ਜਾਵੇ, ਜੋ ਕਿ ਪੜਾਈ ਦਾ ਖਰਚ ਚੁਕਣੋ ਅਸਮਰੱਥ ਹਨ|
ਉਨਾਂ ਦੱਸਿਆ ਕਿ ਟੱਰਸਟ ਦਾ ਨਾਮ ਗੁਰਮੁੱਖੀ ਵਿਦਿਆ ਦੇ ਦਾਤੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਨਾਮ ਤੇ ਗੁਰੂ ਅੰਗਦ ਦੇਵ ਐਜੂਕੇਸ਼ਨਲ ਟੱਰਸਟ ਰਖਿੱਆ ਗਿਆ ਹੈ, ਆਪ ਨੇ 1, 25 ਲੱਖ ਰੁਪਏ ਟੱਰਸਟ ਵਾਸਤੇ ਦਿਤੇ ਅਤੇ ਇਹ ਦਸਿੱਆ ਕਿ  ਇਸ ਟੱਰਸਟ ਦਾ ਸੰਚਾਲਨ ਗੁਰਦੁਆਰਾ ਸਾਹਿਬ ਸੈਕਟਰ 46 ਦੀ ਪ੍ਰੰਬਧਕ               ਕਮੇਟੀ ਕਰੇਗੀ | ਇਸ ਮੋਕੇ ਸਰਬਜੀਤ ਸਿੰਘ ਜੀ ਦੇ ਚਚੇਰੇ ਭਰਾ ਡਾ ਅਮਿਤ ਅਰੌੜਾ  ਨੇ 51 ਹਜਾਰ ਰੁਪਏ ਇਸ ਟੱਰਸਟ ਵਾਸਤੇ ਦਿਤੇ | ਇਸ ਤੋਂ ਇਲਾਵਾ ਹੋਰ ਸੰਗਤਾਂ ਵਿੱਚੋਂ 21-21 ਅਤੇ 11-11 ਹਜਾਰ ਰੁਪਏ ਦਿਤੇ ਗਏ|
ਇਹ ਜ਼ਿਕਰਯੋਗ ਹੈ ਕਿ ਸ ਸਰਬਜੀਤ ਸਿੰਘ ਨੂੰ ਅੱਖਾਂ ਠੀਕ ਨਾ ਹੋਣ ਕਰਕੇ ਸਮੇਂ ਤੋਂ ਪਹਿਲਾਂ ਹੀ ਆਪਣੇ ਅਧਿਆਪਕ ਪੱਦ ਤੋ ਵਲੰਟਰੀ ਰਿਟਾਇਰਮੈਂਟ  ਲੈਣੀ ਪਈ, ਫਿਰ ਵੀ ਸਮੇ ਸਮੇ ਤੇ ਆਪ ਦਾ ਸਮਾਜਿਕ ਭਲਾਈ ਲਈ ਜਜ਼ਬਾ ਵੱਧਦਾ ਹੀ ਗਿਆ|  ਮੈਡੀਕਲ ਕੈਂਪ ਜਿਨਾਂ ਵਿਚ 300 ਤੋ ਉਪਰ ਲੋੜਵੰਦਾਂ ਦੇ ਅੱਖਾਂ ਦੇ ਸਫਲ ਆਪਰੇਸ਼ਨ ਕਰਵਾਉਣਾ, ਇਕ ਦਰਜਨ ਤੋ ਵੱਧ ਗਰੀਬ ਕੁੜੀਆਂ ਦੇ ਵਿਆਹਾਂ ਲਈ ਵੀ ਨਿਸ਼ਕਾਮ ਸਹਿਯੋਗ ਦਿੱਤਾ| ਆਉਣ ਵਾਲੀ 29 ਅਪ੍ਹੈਲ ਨੂੰ ਨਾਹਨ ਹਿਮਾਚਲ ਵਿੱਚ ਇਕ ਮੈਡੀਕਲ ਕੈਂਪ ਵੀ ਲਗਾਇਆ ਜਾ ਰਿਹਾ ਹੈ|

Leave a Reply

Your email address will not be published. Required fields are marked *