ਸਰਬ ਧਰਮ ਕੀਰਤਨ ਦਰਬਾਰ ਭਲਕੇ

ਐਸ.ਏ.ਐਸ ਨਗਰ, 11 ਅਗਸਤ (ਸ.ਬ.) ਮਾਤਾ ਕਲਸੀ ਇਸਤਰੀ ਸਤਿਸੰਗ ਜੱਥੇ ਵੱਲੋਂ ਸ੍ਰੀ ਗੁਰੂ ਰਵਿਦਾਸ ਡਾਇਮੰਡ ਟੈਂਪਲ, ਫੇਜ਼-7 ਮੁਹਾਲੀ ਵਿਖੇ ਇੱਕ ਸਰਬ ਧਰਮ ਕੀਰਤਨ ਦਰਬਾਰ 12 ਅਗਸਤ ਨੂੰ ਕਰਵਾਇਆ ਜਾ ਰਿਹਾ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਤਾ ਕਲਸੀ ਇਸਤਰੀ ਜੱਥੇ ਦੀ ਪ੍ਰਧਾਨ ਗੁਰਬਖਸ਼ ਕੌਰ ਮਹਿਮੀ ਨੇ ਦੱਸਿਆ ਕਿ ਸਵੇਰ ਦੇ ਸਮੇਂ ਸ੍ਰੀ ਸੁਖਮਨੀ ਸਾਹਿਬ ਜੀ ਪਾਠ ਉਪਰੰਤ ਕੀਰਤਨ ਦਰਬਾਰ ਹੋਵੇਗਾ| ਉਨ੍ਹਾਂ ਦੱਸਿਆ ਕਿ ਇਹ ਸਮਾਗਮ ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ| ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ|

Leave a Reply

Your email address will not be published. Required fields are marked *