ਸਰਵਹਿਤ ਕਲਿਆਣ ਸੁਸਾਇਟੀ ਨੇ ਬੂਟੇ ਲਗਾਏ

ਐਸ ਏ ਐਸ ਨਗਰ, 12 ਸਤੰਬਰ (ਸ.ਬ.) ਸਰਵਹਿਤ ਕਲਿਆਣ ਸੁਸਾਇਟੀ (ਰਜਿ.) ਵਲੋਂ ਵਣ ਮਹੋਤਸਵ ਦੇ ਚਲਦੇ ਪ੍ਰਧਾਨ ਸ੍ਰੀ ਗੁਰਮੁੱਖ ਸਿੰਘ ਅਤੇ ਜਨਰਲ ਸਕੱਤਰ ਸ੍ਰੀ ਰਾਜ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਮੰਡੀ ਬੋਰਡ ਫੇਜ਼-11 ਦੇ ਸਾਹਮਣੇ ਵਾਲੇ ਪਾਰਕ ਵਿੱਚ ਪੌਦੇ ਲਗਾਏ               ਗਏ|  
ਇਸ ਮੁਹਿੰਮ ਦੀ ਸ਼ੁਰੂਆਤ                  ਕੋਪਰੇਟਿਵ  ਬੈਂਕ ਮੁਹਾਲੀ ਦੇ ਚੇਅਰਮੈਨ ਸ੍ਰ. ਅਮਰਜੀਤ ਸਿੰਘ ਸਿੱਧੂ ਵਲੋਂ ਪੌਦਾ ਲਗਾ ਕੇ ਕੀਤੀ ਗਈ| ਉਹਨਾਂ ਕਿਹਾ ਕਿ ਸੁਸਾਇਟੀ ਵਲੋਂ ਵਾਤਾਵਰਣ ਨੂੰ ਬਚਾਉਣ ਵਾਸਤੇ ਬਹੁਤ ਵਧੀਆਂ ਉਪਰਾਲਾ ਕੀਤਾ ਗਿਆ ਹੈ| ਕਿਉਂਕਿ ਫਲਦਾਰ-ਫੁੱਲਦਾਰ ਪੌਦਿਆਂ ਨਾਲ ਵਾਤਾਵਰਣ ਨੂੰ ਸ਼ੁੱਧ ਕੀਤਾ ਜਾ ਸਕਦਾ ਹੈ ਅਤੇ ਸਾਨੂੰ ਸਭ ਨੂੰ ਆਪਣੇ ਜਨਮ ਦਿਨ ਮੌਕੇ ਇੱਕ ਇੱਕ ਬੂਟਾ ਜਰੂਰ ਲਗਾਉਣਾ ਚਾਹੀਦਾ ਹੈ| ਇਸ ਦੌਰਾਨ ਪਾਰਕ ਵਿੱਚ ਫਲ, ਫੁੱਲ ਅਤੇ ਦਵਾਈਆਂ ਦੇ 51 ਪੌਦੇ ਲਗਾਏ ਗਏ ਜਿਨ੍ਹਾਂ ਦੀ ਦੇਖਭਾਲ ਵੀ ਸੁਸਾਇਟੀ ਵਲੋਂ ਹੀ ਕੀਤੀ ਜਾਵੇਗੀ| 
ਇਸ ਮੌਕੇ ਨਗਰ ਨਿਗਮ ਮੁਹਾਲੀ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਸ੍ਰੀ ਰਿਸ਼ਵ ਜੈਨ, ਸਾਬਕਾ ਕੌਂਸਲਰ ਜਸਵੀਰ ਸਿੰਘ ਮਣਕੂ, ਰੈਡ ਕਰਾਸ ਮੁਹਾਲੀ ਦੇ ਸਕੱਤਰ ਕਮਲੇਸ਼ ਕੌਸ਼ਲ, ਮਹਿਲਾ ਕਾਂਗਰਸ ਸ਼ਹਿਰੀ ਪ੍ਰਧਾਨ ਮੰਡਲ ਡਿੰਪਲ ਸਭਰਵਾਲ, ਥਾਣਾ ਮੁੱਖੀ                 ਫੇਜ਼-11 ਸ੍ਰ. ਜਗਦੀਪ ਸਿੰਘ ਬਰਾੜ, ਪਵਨ ਜੱਗਦੰਬਾ, ਜਸਵਿੰਦਰ ਸ਼ਰਮਾ, ਚਮਨ ਲਾਲ,  ਮਾਰਕੀਟ ਪ੍ਰਧਾਨ ਸੋਹਣ  ਲਾਲ, ਅਮਨਦੀਪ ਮੁੰਡੀ, ਤਰਲੋਚਨ ਸਿੰਘ, ਜਗਦੀਪ ਸ਼ਰਮਾ, ਜਗਰੂਪ ਸਿੰਘ, ਹਰੀ ਕ੍ਰਿਸ਼ਨ ਸ਼ਰਮਾ, ਦਲਜੀਤ ਸਿੰਘ ਵਲੋਂ ਪੌਦੇ ਲਗਾਉਣ ਦੀ ਮੁਹਿੰਮ ਵਿੱਚ ਪੂਰਾ ਯੋਗਦਾਨ ਦਿੱਤਾ ਗਿਆ| 
ਇਸ ਮੌਕੇ ਸੁਸਾਇਟੀ ਦੇ ਖਜਾਨਚੀ ਰਕੇਸ਼ ਕੁਮਾਰ, ਉਪ ਖਜਾਨਚੀ ਕਮਲੇਸ਼ ਰਾਜ ਸ਼ਰਮਾ, ਜਨਰਲ ਸਕੱਤਰ ਮਨਪ੍ਰੀਤ ਸਿੰਘ ਸੋਢੀ, ਪ੍ਰੋਪਗੰਡਾ ਸਕੱਤਰ ਪਦਮ ਦੇਵ ਸ਼ਰਮਾ, ਸਲਾਹਕਾਰ ਸੁਰੇਸ਼ ਕੁਮਾਰ, ਮੀਡੀਆ ਸਕੱਤਰ ਅਨਿਲ ਕੁਮਾਰ, ਕਮਲ ਚੰਦ ਅਤੇ ਹੀਰਾ ਸਿੰਘ ਰਾਵਤ ਵੀ ਹਾਜਿਰ                  ਸਨ| 

Leave a Reply

Your email address will not be published. Required fields are marked *