ਸਰਵਹਿਤ ਕਲਿਆਣ ਸੁਸਾਇਟੀ ਨੇ ਵਣ ਮਹੋਤਸਵ ਤਹਿਤ ਬੂਟੇ ਲਗਾਏ

ਸਰਵਹਿਤ ਕਲਿਆਣ ਸੁਸਾਇਟੀ ਨੇ ਵਣ ਮਹੋਤਸਵ ਤਹਿਤ ਬੂਟੇ ਲਗਾਏ
ਵਾਤਾਵਰਣ ਦੀ ਸੁਰਖਿਆ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਲੋੜ : ਗੁਰਮੀਤ ਵਾਲੀਆ
ਐਸ ਏ ਐਸ ਨਗਰ, 2 ਅਗਸਤ (ਸ.ਬ.) ਸਰਵਹਿਤ ਕਲਿਆਣ ਸੁਸਾਇਟੀ ਵਲੋਂ ਵਣ ਮਹੋਤਸਵ ਦੇ ਚਲਦੇ ਬੂਟੇ ਲਾਉਣ ਦਾ ਪ੍ਰੋਗਰਾਮ ਸ੍ਰੀ ਲਕਛਮੀ ਨਰਾਇਣ ਮੰਦਰ ਫੇਜ-11 ਮੁਹਾਲੀ ਵਿਚ ਕੀਤਾ ਗਿਆ| ਇਸ ਪ੍ਰੋਗਰਾਮ ਦੀ ਅਗਵਾਈ ਸੁਸਾਇਟੀ ਦੇ ਚੇਅਰਮੈਨ ਸ. ਗੁਰਮੀਤ ਸਿੰਘ ਵਾਲੀਆਂ (ਮਿਉਂਸਪਲ ਕੌਂਸਲਰ) ਵਲੋਂ ਕੀਤੀ ਗਈ| ਇਸ ਮੌਕੇ ਬੋਲਦਿਆਂ ਸ੍ਰੀ ਵਾਲੀਆ ਨੇ ਕਿਹਾ ਕਿ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਲਈ ਸਾਨੂੰ ਜਿਆਦਾ ਤੋਂ ਜਿਆਦਾ ਬੂਟੇ ਲਾਉਣੇ ਚਾਹੀਦੇ ਹਨ| ਅੱਜ ਦੇ ਸਮੇਂ ਵਿਚ ਮਨੁੱਖ ਦਾ ਸੱਚਾ ਸਾਥੀ ਬੂਟੇ ਹੀ ਹਨ| ਜੋ ਸਾਨੂੰ ਸ਼ੁੱਧ ਆਕਸੀਜਨ ਦਿੰਦੇ ਹਨ| ਉਹਨਾਂ ਕਿਹਾ ਕਿ ਮੌਜੂਦਾ ਸਮੇਂ ਦੌਰਾਨ ਪੇੜਾ ਦੀ  ਕੱਟ ਕੱਟਾਈ ਜਿਆਦਾ ਹੋ ਰਹੀ ਹੈ ਅਤੇ ਬੂਟੇ ਬਹੁਤ ਘੱਟ ਲਗਾਏ ਜਾ ਰਹੇ ਹਨ| ਹਰ ਇਨਸਾਨ ਨੂੰ ਘੱਟ ਤੋਂ ਘੱਟ ਹਰ ਇੱਕ ਬੂਟਾ ਜਰੂਰ ਲਗਾਉਣਾ ਚਾਹੀਦਾ ਹੈ|
ਇਸ ਮੌਕੇ ਸ੍ਰੋਮਣੀ ਅਕਾਲੀ ਦਲ ਦੇ ਸਹਿਰੀ ਪ੍ਰਧਾਨ ਸ੍ਰ. ਪਰਮਜੀਤ ਸਿੰਘ ਕਾਹਲੋਂ ਮੁੱਖ ਮਹਿਮਾਲ ਵਜੋਂ ਸ਼ਾਮਿਲ ਹੋਏ ਅਤੇ ਸੁਸਾਇਟੀ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਸਹਾਰਨਾ ਕੀਤੀ| ਇਸ ਪ੍ਰੋਗਰਾਮ ਵਿਚ ਉਪ ਮੰਡਲ ਇੰਜ: ਬਾਗਵਾਨੀ ਵਿਭਾਗ ਸ. ਸੁਰਜੀਤ ਸਿੰਘ ਨੇ ਵੀ ਸ਼ਿਰਕਤ ਕੀਤੀ|
ਇਸ ਮੌਕੇ  ਸੁਸਾਇਟੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵਲੋਂ ਫਲਦਾਰ ਫੁਲਦਾਰ ਅਤੇ ਦਵਾਈ ਵਾਲੇ ਪੌਦੇ ਲਗਾਏ| ਇਸ ਪ੍ਰੋਗਰਾਮ ਵਿਚ ਲਕਛਮੀ ਮੰਦਰ ਕਮੇਟੀ ਦੇ ਪ੍ਰਧਾਨ ਸ੍ਰੀ ਪ੍ਰਮੋਦ ਮਿਸ਼ਰਾ, ਚੇਅਰਮੈਨ ਪਵਨ ਜਗਦੰਬਾ, ਜਨਰਲ ਸੱਕਤਰ ਗਗਨ ਗੁਲੇਰੀਆਂ ਅਤੇ ਖਜਾਨਚੀ ਨਰਦੋਸ ਗੁਲੇਰੀਆਂ ਵਲੋਂ ਸੁਸਾਇਟੀ ਮੈਂਬਰਾਂ ਦਾ ਹਾਰਦਿਕ ਸਵਾਗਤ ਕੀਤਾ ਗਿਆ|
ਪ੍ਰੋਗਰਾਮ ਦੇ ਅਖੀਰ ਵਿਚ ਸੁਸਾਇਟੀ ਦੇ ਪ੍ਰਧਾਨ ਗੁਰਮੁਖ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ| ਇਸ ਮੌਕੇ ਸੰਸਥਾ ਦੇ ਉਪ ਪ੍ਰਧਾਨ ਵਰਿੰਦਰ ਸਰਮਾ, ਜਨਰਲ ਸੱਕਤਰ ਰਾਜ ਕੁਮਾਰ ਸਰਮਾ, ਖਜਾਨਚੀ ਰਕੇਸ਼ ਕੁਮਾਰ, ਪ੍ਰੈਸ ਸਕੱਤਰ ਅਨਿਲ ਠਾਕੁਰ ਆਡੀਟਰ ਵੀ ਡੀ ਸਿੰਘ, ਕਲਚਰਲ ਸਕੱਤਰ ਸੁਦੇਸ਼ ਗੁਲੇਰੀਆ ਅਤੇ ਸਲਾਹਕਾਰ ਸੁਰੇਸ਼ ਅੇਡਵੋਕੇਟ ਵੀ ਹਾਜਿਰ ਸਨ|

Leave a Reply

Your email address will not be published. Required fields are marked *