ਸਰਵਹਿਤ ਕਲਿਆਨ ਸੁਸਾਇਟੀ ਵਲੋਂ ਮੰਤਰੀ ਸਿੱਧੂ ਦਾ ਸਨਮਾਨ

ਐਸ ਏ ਐਸ ਨਗਰ, 28 ਅਪ੍ਰੈਲ (ਸ.ਬ.) ਸਰਵਹਿਤ ਕਲਿਆਣ ਸੁਸਾਇਟੀ ਫੇਜ਼ 11 ਦੇ ਵਫਦ ਨੇ ਪ੍ਰਧਾਨ ਗੁਰਮੁੱਖ ਸਿੰਘ ਦੀ ਅਗਵਾਈ ਵਿੱਚ ਕੈਬਿਨਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਜਨਰਲ ਸਕੱਤਰ ਰਾਜ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਸ ਮੌਕੇ ਸੁਸਾਇਟੀ ਵਲੋਂ ਸ੍ਰ. ਸਿੱਧੂ ਦਾ ਸਨਮਾਨ ਕੀਤਾ ਗਿਆ|
ਇਸ ਮੌਕੇ ਵਫਦ ਦੇ ਆਗੂਆਂ ਨੇ ਸ੍ਰ. ਸਿੱਧੂ ਤੋਂ ਮੰਗ ਕੀਤੀ ਕਿ ਕੇਂਦਰੀ ਵਿਦਿਆਲਿਆ ਸੈਕਟਰ 80 ਵਿੱਚ ਸੈਕਸ਼ਨ ਬਣਾਏ ਜਾਣ ਤਾਂ ਕਿ ਇਸ ਸਕੂਲ ਵਿੱਚ ਹੋਰ ਵੀ ਵਿਦਿਆਰਥੀ ਦਾਖਲਾ ਲੈ ਸਕਣ| ਉਹਨਾਂ ਕਿਹਾ ਕਿ ਇਸ ਸਕੂਲ ਦੀ ਇਮਾਰਤ ਕਾਫੀ ਵੱਡੀ ਹੈ ਅਤੇ ਇਸ ਲਈ ਨਵੇਂ ਸੈਕਸਨ ਬਣਾਉਣ ਵਿੱਚ ਕੋਈ ਪ੍ਰੇਸ਼ਾਨੀ ਨਹੀਂ ਆਵੇਗੀ|
ਇਸ ਮੌਕੇ ਸ੍ਰ. ਸਿੱਧੂ ਨੇ ਵਫਦ ਨੂੰ ਭਰੋਸਾ ਦਿੱਤਾ ਕਿ ਉਹ ਉਹਨਾਂ ਦੀ ਇਸ ਮੰਗ ਦੀ ਪੂਰਤੀ ਲਈ ਯੋਗ ਉਪਰਾਲੇ ਕਰਨਗੇ|
ਇਸ ਮੌਕੇ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਸ੍ਰੀ ਰਿਸਵ ਜੈਨ, ਕਂੌਸਲਰ ਜਸਵੀਰ ਸਿੰਘ ਮਣਕੂ, ਰਾਜੀਵ, ਜਸਵਿਦਰ ਸ਼ਰਮਾ, ਸੁਸਾਇਟੀ ਦੇ ਉਪ ਪ੍ਰਧਾਨ ਵਰਿੰਦਰ ਪ੍ਰਸਾਦ, ਖਜਾਨਚੀ ਰਾਕੇਸ਼ ਕੁਮਾਰ, ਉਪ ਖਜਾਨਚੀ ਕਮਲੇਸ਼ ਰਾਜ ਸਰਮਾ, ਸਲਾਹਕਾਰ ਐਡਵੋਕੇਟ ਸੁਰੇਸ ਕੁਮਾਰ ਸਰਮਾ, ਪ੍ਰੈਸ ਸਕੱਤਰ ਅਨਿਲ ਠਾਕੁਰ , ਜੁਆਂਇੰਟ ਸਕੱਤਰ ਸਰਬਜੀਤ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *