ਸਰਵਿਤ ਕਲਿਆਣ ਸੁਸਾਇਟੀ ਵੱਲੋਂ ਮਨਾਏ ਵਣ ਮਹਾਉਤਸਵ ਸਮੇਂ ਕੈਬਨਿਟ ਮੰਤਰੀ ਬਲਬੀਰ ਸਿੰਘ ਨੇ ਬੂਟੇ ਲਾ ਕੇ ਕੀਤੀ ਸ਼ੁਰੂਆਤ

ਐਸ. ਏ. ਐਸ ਨਗਰ, 4 ਅਗਸਤ (ਸ.ਬ.) ਸਰਵ ਕਲਿਆਣ ਸੁਸਾਇਟੀ ਵੱਲੋਂ ਵਣ ਮਹਾਉਤਸਵ ਦੇ ਚਲਦੇ ਅਤੇ ਤੰਦਰੁਸਤ ਪੰਜਾਬ ਮੁਹਿੰਮ ਦੇ ਅੰਤਰਗਤ ਅਤੇ ਨਸ਼ਾ ਵਿਰੋਧੀ ਮੁਹਿੰਮ ਦੇ ਖਿਲਾਫ ਜਾਗਰੂਕਤਾ ਪ੍ਰੋਗਰਾਮ ਸੁਸਾਇਟੀ ਦੇ ਪ੍ਰਧਾਨ ਗੁਰਮੁੱਖ ਸਿੰਘ ਅਤੇ ਜਨਰਲ ਸਕੱਤਰ ਰਾਜ ਕੁਮਾਰ ਸ਼ਰਮਾ ਦੀ ਅਗਵਾਈ ਵਿੱਚ ਸੈਕਟਰ-66 ਵਿਖੇ ਨਸ਼ਾ ਮੁਕਤੀ ਕੇਂਦਰ ਵਿੱਚ ਮਨਾਇਆ ਗਿਆ| ਇਸ ਪ੍ਰੋਗਰਾਮ ਦੀ ਸ਼ੁਰੂਆਤ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸ. ਬਲਬੀਰ ਸਿੰਘ ਸਿੱਧੂ ਦੁਆਰਾ ਬੂਟਾ ਲਾ ਕੇ ਕੀਤੀ ਗਈ| ਉਹਨਾਂ ਕਿਹਾ ਕਿ ਵਿਸ਼ਵ ਦਾ ਜਲ ਪੱਧਰ ਦਿਨੋ- ਦਿਨ ਹੇਠਾ ਜਾ ਰਿਹਾ ਹੈ ਅਤੇ ਵਾਤਾਵਰਣ ਖਰਾਬ ਹੋ ਰਿਹਾ ਹੈ ਲੋਕ ਗੰਭੀਰ ਬਿਮਾਰੀਆਂ ਨਾਲ ਪੀੜਤ ਹਨ| ਉਨ੍ਹਾਂ ਨੇ ਚਿੰਤਾ ਜਤਾਈ ਜੇਕਰ ਵੱਧ ਤੋਂ ਵੱਧ ਬੂਟੇ ਨਹੀਂ ਲਗਾਏ ਗਏ ਤਾਂ ਆਉਣ ਵਾਲੇ ਸਮੇਂ ਵਿੱਚ ਸਾਹ ਲੈਣਾ ਮੁਸ਼ਕਿਲ ਹੋ ਜਾਵੇਗਾ| ਵਾਤਾਵਰਣ ਨੂੰ ਸੰਭਾਲਣਾ ਸਾਡੀ ਸਭ ਦੀ ਸਾਂਝੀ ਜਿੰਮੇਵਾਰੀ ਹੈ| ਇਸ ਸਮਾਰੋਹ ਵਿੱਚ ਔਸ਼ਧੀ ਅਤੇ ਫਲਦਾਰ ਬੂਟੇ ਲਗਾਏ ਗਏ| ਉਹਨਾਂ ਨੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਦੀ ਪ੍ਰੇਰਣਾ ਦਿੱਤੀ| ਸੁਸਾਇਟੀ ਵੱਲੋਂ ਇਸ ਕੇਂਦਰ ਦੇ ਮਰੀਜ਼ਾਂ ਨੂੰ ਫਲ ਅਤੇ ਜੂਸ ਵੰਡੇ ਗਏ|
ਪ੍ਰੋਗਰਾਮ ਦੇ ਅੰਤ ਵਿੱਚ ਸੋਸਾਇਟੀ ਦੇ ਸਲਾਹਕਾਰ ਐਡਵੋਕੇਟ ਸੁਰੇਸ਼ ਕੁਮਾਰ, ਮੀਤ ਪ੍ਰਧਾਨ ਬਰੀਦਰ ਸ਼ਰਮਾ, ਖਜਾਨਚੀ ਰਾਕੇਸ਼ ਕੁਮਾਰ, ਉਪ ਖਜਾਨਚੀ ਕਮਲੇਸ਼ ਕੁਮਾਰ ਸ਼ਰਮਾ, ਕਲਚਰ ਸੈਕਟਰੀ ਮਨਪ੍ਰੀਤ ਸਿੰਘ ਅਤੇ ਰਾਮ ਲਾਲ ਨੇ ਸਾਰੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ|
ਇਸ ਪ੍ਰੋਗਰਾਮ ਵਿੱਚ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਸ੍ਰੀ ਰਿਸ਼ਵ ਜੈਨ, ਜਿਲ੍ਹਾ ਜੰਗਲਾਤ ਅਫਸਰ ਅਮਨਪ੍ਰੀਤ ਜੈਨ, ਜਿਲ੍ਹਾ ਮੈਡੀਕਲ ਕਮਿਸ਼ਨਰ ਰਾਕੇਸ਼ ਸਿੰਗਲਾ, ਮਿਉਂਸਪਲ ਕੌਂਸਲਰ ਜਸਬੀਰ ਸਿੰਘ ਅਤਲੀ, ਐਡਵੋਕੇਟ ਨਰਮਿੰਦਰ ਰੰਗੀ, ਗੁਰਚਰਨ ਸਿੰਘ ਭੰਵਰਾ, ਬਲਜੀਤ ਗਰੇਵਾਲ, ਗੁਰਮੀਤ ਸਿੰਘ, ਪ੍ਰੇਮ ਕੁਮਾਰ ਚਾਦ, ਹਰਪਾਲ ਸਿੰਘ ਸੋਢੀ, ਜਸਵਿੰਦਰ ਸ਼ਰਮਾ, ਜੋਗਿੰਦਰ ਪਾਲ, ਬੀਬੀ ਮਨਜੀਤ ਕੌਰ ਅਤੇ ਮਹੇਸ਼ ਭਾਰਤਵਾਜ ਹਾਜਿਰ ਸਨ|

Leave a Reply

Your email address will not be published. Required fields are marked *