ਸਰਵਿਸ ਟੈਕਸ ਦੀ ‘ਕਥਿਤ ਚੋਰੀ’ ਦੇ ਮਾਮਲੇ ਵਿੱਚ ਸਾਨੀਆ ਮਿਰਜ਼ਾ ਨੂੰ ਨੋਟਿਸ

ਨਵੀਂ ਦਿੱਲੀ, 9 ਫਰਵਰੀ (ਸ.ਬ.) ਟੈਨਿਸ ਸਟਾਰ ਸਾਨੀਆ ਮਿਰਜ਼ਾ ਨੂੰ ਕਥਿਤ ਤੌਰ ਤੇ ਸਰਵਿਸ ਟੈਕਸ ਦਾ ਭੁਗਤਾਨ ਨਹੀਂ ਕੀਤੇ ਜਾਣ ਤੇ ਸਰਵਿਸ ਟੈਕਸ ਵਿਭਾਗ ਨੇ ਨੋਟਿਸ ਭੇਜ ਕੇ 16 ਫਰਵਰੀ ਨੂੰ ਵਿਭਾਗ ਵਿੱਚ ਹਾਜ਼ਰ ਹੋਣ ਦੇ ਨਿਰਦੇਸ਼ ਦਿੱਤੇ ਹਨ|
ਇਸ ਨੋਟਿਸ ਵਿੱਚ ਕਮਿਸ਼ਨਰ ਨੇ ਕਿਹਾ ਕਿ ਜੇਕਰ ਸਾਨੀਆ ਮਿਰਜ਼ਾ ਜਾਂ ਉਸ ਦੇ ਏਜੰਟ ਤੈਅ ਸਮੇਂ ਵਿੱਚ ਦਫਤਰ ਵਿੱਚ ਮੌਜੂਦ ਹੋ ਕੇ ਸਰਵਿਸ ਟੈਕਸ ਨਾਲ ਜੁੜੇ ਮਾਮਲੇ ਤੇ ਤੱਥ ਜਾਂ ਸਹੀ ਜਵਾਬ ਨਹੀਂ ਦੇ ਸਕੇ ਤਾਂ ਉਨ੍ਹਾਂ ਤੇ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ| ਇਹ ਨੋਟਿਸ 20 ਲੱਖ ਰੁਪਏ ਦੇ ਸਰਵਿਸ ਟੈਕਸ ਦੇਣ ਨਾਲ ਜੁੜਿਆ ਹੈ|
ਇਕ ਨਿਊਜ਼ ਏਜੰਸੀ ਦੇ ਮੁਤਾਬਕ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਫਾਈਨੈਂਸ ਲਾਅ, 1994 ਦੇ ਪ੍ਰੋਵੀਜ਼ਨ ਅਤੇ ਨਿਯਮਾਂ ਵਿੱਚ ਸਰਵਿਸ ਟੈਕਸ ਭੁਗਤਾਨ ਨਹੀਂ ਕੀਤੇ ਜਾਣ ਨੂੰ ਲੈ ਕੇ ਤੁਹਾਡੇ ਤੋਂ ਪੁੱਛ-ਗਿੱਛ ਕੀਤੀ ਜਾਣੀ ਹੈ| ਇਸ ਮਾਮਲੇ ਵਿੱਚ ਤੁਸੀਂ ਖ਼ੁਦ ਜਾਂ ਤੁਹਾਡੇ ਵੱਲੋਂ ਕੋਈ ਏਜੰਟ ਆ ਸਕਦਾ ਹੈ| ਮੇਰੇ ਕੋਲ ਇਹ ਵਿਸ਼ਵਾਸ ਕਰਨ ਦੀ ਵਜ੍ਹਾ ਹੈ ਕਿ ਤੁਹਾਡੇ ਕੋਲ ਇਸ ਜਾਂਚ ਨਾਲ ਜੁੜੇ ਫੈਕਟਸ ਜਾਂ ਦਸਤਾਵੇਜ਼ ਹਨ|

Leave a Reply

Your email address will not be published. Required fields are marked *