ਸਰਵ ਹਿਤ ਕਲਿਆਣ ਸੁਸਾਇਟੀ ਨੇ ਸਾਲਾਨਾ ਸਮਾਗਮ ਕਰਵਾਇਆ

ਐਸ ਏ ਐਸ ਨਗਰ, 25 ਦਸੰਬਰ ਸ.ਬ.) ਸਰਵਹਿਤ ਕਲਿਆਨ ਸੁਸਾਇਟੀ ਦੇ ਵਲੋਂ ਸੈਕਟਰ 66 ਵਿਚ ਵਿਚ ਆਪਣਾ ਚੌਥਾ ਸਾਲਾਨਾ ਸਭਿਆਚਾਰਕ ਸਮਾਗਮ ਦਾ ਆਯੋਜਨ ਕੀਤਾ ਗਿਆ| ਸੁਸਾਇਟੀ ਦੇ ਪ੍ਰਧਾਨ ਗੁਰਮੁੱਖ ਸਿੰਘ ਅਤੇ ਜਨਰਲ ਸਕੱਤਰ ਰਾਜ ਕੁਮਾਰ ਸ਼ਰਮਾ ਦੀ ਅਗਵਾਈ ਵਿਚ ਕਰਵਾਏ ਗਏ ਇਸ ਸਮਾਗਮ ਦਾ ਉਦਘਾਟਨ ਫੇਜ 11 ਸਥਿਤ ਸ੍ਰੀ ਲਕਸ਼ਮੀ ਨਰਾਇਣ ਮੰਦਿਰ ਕਮੇਟੀ ਦੇ ਪ੍ਰਧਾਨ ਪ੍ਰਮੋਦ ਮਿਸ਼ਰਾ ਨੇ ਕੀਤਾ| ਇਸ ਮੌਕੇ ਵਿਧਾਇਕ ਬਲਬੀਰ ਸਿੰਘ ਸਿੱਧੂ ਮੁੱਖ ਮਹਿਮਾਨ ਸਨ| ਇਸ ਮੌਕੇ ਸੀਨੀਅਰ ਡਿਪਟੀ ਮੇਅਰ ਰਿਸਵ ਜੈਨ ਅਤੇ ਕੌਂਸਲਰ ਜਸਬੀਰ ਸਿੰਘ ਮਣਕੂ ਵਿਸ਼ੇਸ ਮਹਿਮਾਨ ਸਨ| ਸਮਾਗਮ ਵਿਚ ਬੱਚਿਆਂ ਨੇ ਆਪਣੀ ਪੇਸ਼ਕਾਰੀ ਖੂਨਦਾਨ, ਪੌਦੇ ਲਗਾਉਣ, ਬੇਟੀ ਬਚਾਓ ਬੇਟੀ ਪੜਾਓ, ਸਵੱਛਤਾ ਮੁਹਿੰਮ ਦਾ ਸੰਦੇਸ ਦਿਤਾ| ਇਸ ਮੌਕੇ ਸੁਸਾਇਟੀ ਵਲੋਂ ਵਿਧਾਇਕ ਸਿੱਧੂ ਅਤੇ ਹੋਰ ਪੰਤਵੰਤੇ ਸੱਜਣਾਂ ਦਾ ਸਨਮਾਨ ਕੀਤਾ ਗਿਆ| ਇਸ ਮੌਕੇ ਜਸਵਿੰਦਰ ਸ਼ਰਮਾ , ਵਰਿੰਦਰ ਪ੍ਰਾਸ਼ਰ, ਅਨਿਲ ਠਾਕੁਰ, ਨਰਪਿੰਦਰ ਰੰਗੀ, ਥਾਣਾ ਮੁਖੀ ਫੇਜ 11 ਸੁਖਦੇਵ ਸਿੰਘ,ਪਦਮ ਦੇਵ , ਰਾਕੇਸ਼ ਕੁਮਾਰ, ਮਨਪ੍ਰੀਤ ਸੋਢੀ, ਸਰਬਜੀਤ ਸਿੰਘ, ਪਵਨ ਜਗਦੰਬਾ ਵੀ ਮੌਜੂਦ ਸਨ|

Leave a Reply

Your email address will not be published. Required fields are marked *