ਸਰਹੱਦੀ ਲੋਕਾਂ ਲਈ ਬਣਾਏ ਜਾਣਗੇ 19000 ਨਿੱਜੀ ਬੰਕਰ

ਜੰਮੂ, 3 ਅਕਤੂਬਰ (ਸ.ਬ.) ਸਰਹੱਦਾਂ ਤੇ ਪਾਕਿਸਤਾਨੀ ਗੋਲੀਬਾਰੀ ਦਾ ਲਗਾਤਾਰ ਮੁਸੀਬਤਾਂ ਦਾ ਸਾਹਮਣੇ ਕਰ ਰਹੇ ਲੋਕਾਂ ਨੂੰ ਹੁਣ ਰਾਹਤ ਮਿਲੇਗੀ| ਸਰਕਾਰ ਨੇ 19000 ਹਜ਼ਾਰ ਨਵੇਂ ਨਿੱਜੀ ਬੰਕਰ ਬਣਾਉਣ ਦੀ ਮੰਨਜ਼ੂਰੀ ਦਿੱਤੀ ਹੈ ਅਤੇ ਇਸ ਨਾਲ ਹੀ 4700 ਕਮਿਊਨਿਟੀ ਬੰਕਰ ਬਣਾਏ ਜਾਣਗੇ| ਪੀ. ਐਮ. ਓ. ਰਾਜ ਮੰਤਰੀ ਡਾ. ਜਤਿੰਦਰ ਨੇ ਇਸ ਮੁੱਦੇ ਨੂੰ ਕਈ ਵਾਰ ਕੇਂਦਰ ਸਰਕਾਰ ਅੱਗੇ ਰੱਖਿਆ ਹੈ| ਉਨ੍ਹਾਂ ਨੇ ਇਸ ਨਾਲ ਹੀ ਪੀ. ਐਮ. ਮੋਦੀ ਅਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਦਾ ਧੰਨਵਾਦ ਪ੍ਰਗਟ ਕੀਤਾ ਹੈ|
ਜ਼ਿਕਰਯੋਗ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਦੇ ਜੰਮੂ ਦੌਰੇ ਵੀ ਸਰਹੱਦੀ ਲੋਕਾਂ ਨੇ ਬੰਕਰਾਂ ਦੀ ਮੰਗ ਕੀਤੀ ਸੀ| ਲੋਕਾਂ ਨੇ ਆਈ. ਬੀ. ਅਤੇ ਐਲ.ਓ.ਸੀ. ਤੇ ਲੋਕਾਂ ਦੇ ਘਰਾਂ ਵਿੱਚ ਬੰਕਰ ਬਣਾਉਣ ਦਾ ਮੁੱਦਾ ਚੁੱਕਿਆ ਸੀ| ਡਾ. ਜਤਿੰਦਰ ਸਿੰਘ ਨੇ ਕਿਹਾ ਹੈ ਕਿ ਸਰਹੱਦ ਹੋਵੇ ਜਾਂ ਫਿਰ ਸੂਬੇ ਅੰਦਰ ਅੱਤਵਾਦ ਅਤੇ ਵੱਖਵਾਦ ਕੇਂਦਰ ਸਰਕਾਰ ਨਿਰਣਾਇਕ ਕਾਰਵਾਈ ਕਰੇਗੀ| ਉਨ੍ਹਾਂ ਕਿਹਾ ਹੈ ਕਿ ਫੌਜ ਅਤੇ ਸੁਰੱਖਿਆ ਫੋਰਸ ਨੂੰ ਕੇਂਦਰ ਸਰਕਾਰ ਨੇ ਪੂਰੀ ਖੁੱਲ੍ਹ ਦਿੱਤੀ ਹੋਈ ਹੈ|

Leave a Reply

Your email address will not be published. Required fields are marked *